ਪੰਜਾਬ ਨਗਰ ਨਿਗਮ ਤੇ ਨਗਰ ਕੌਸਲ ਦੀਆਂ ਚੋਣਾਂ ਵਿੱਚ ਸੱਤਾਧਾਰੀ 788 ਪਹਿਲੇ ਨੰਬਰ, ਕਾਂਗਰਸ 311 ਦੂਜੇ, ਅਕਾਲੀ ਦਲ 185 ਤੀਜੇ , ਭਾਜਪਾ 91 ਚੌਥੇ ਨੰਬਰ ਤੇ ਰਹੇ,ਆਪ ਦੀ ਇੱਕ ਪਾਸੜ ਜਿੱਤ ਹੈਰਾਨ ਕਰਨ ਵਾਲੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਭਾਵੇਂ ਕਿ ਸਤਾਧਾਰੀ ਪਾਰਟੀਆਂ ਅਜਿਹੀਆਂ ਚੋਣਾਂ ਜਿੱਤਣ ਵਿੱਚ ਹੀ ਹੁੰਦੀਆਂ ਹਨ ਪਰ ਜਿਸ ਢੰਗ ਨਾਲ ਵਿਰੋਧੀ ਪਾਰਟੀਆਂ ਨੇ ਸਤਾਧਾਰੀ ਪਾਰਟੀ ਵਿਰੁੱਧ ਧੂੰਆਂਧਾਰ ਪ੍ਰਚਾਰ ਕੀਤਾ ਉਸ ਤੋਂ ਇੰਜ ਲਗਦਾ ਸੀ ਕਿ ਆਪ ਪਾਰਟੀ ਐਡੀ ਵੱਡੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ ਪਰ ਚੋਣ ਨਤੀਜਿਆਂ ਨੇ ਵਿਰੋਧੀ ਪਾਰਟੀਆਂ ਨੂੰ ਦੱਸ ਦਿੱਤਾ ਹੈ ਪੰਜਾਬ ਦੇ ਵੋਟਰਾਂ ਤੇ ਸਤਾਧਾਰੀ ਪਾਰਟੀਆਂ ਦਬਦਬਾ ਕਾਇਮ ਹੈ ਨਤੀਜਿਆਂ ਮੁਤਾਬਕ ਸਤਾਧਾਰੀ ਆਮ ਆਦਮੀ ਪਾਰਟੀ 788 ਸੀਟਾਂ ਨਾਲ ਸਭ ਤੋਂ ਅੱਗੇ ਚਲੇ ਗਈ , ਜਦੋਂ ਕਿ ਕਾਂਗਰਸ ਪਾਰਟੀ ਨੂੰ 311 ਸੀਟਾਂ ਅਤੇ ਅਕਾਲੀ ਦਲ 185 ਸੀਟਾਂ ਨਾਲ ਤੀਜੇ ਨੰਬਰ ਰਹੀ ਅਤੇ ਭਾਜਪਾ 91 ਸੀਟਾਂ ਨਾਲ ਚੌਥੇ ਨੰਬਰ ਤੇ ਰਹੀ ਜਦੋਂ ਕਿ ਹੋਰਨਾਂ ਅਜ਼ਾਦ ਉਮੀਦਵਾਰਾਂ ਨੂੰ 250 ਸੀਟਾਂ ਪ੍ਰਾਪਤ ਹੋਈਆਂ,ਆਪ ਪਾਰਟੀ ਦੀ ਵੱਡੀ ਜਿੱਤ ਤੇ ਸਤਾਧਾਰੀ ਪਾਰਟੀ ਦੇ ਆਗੂ ਪੂਰੀ ਤਰ੍ਹਾਂ ਖੁਸ਼ ਨਜਰ ਆ ਰਹੇ ਹਨ ਅਤੇ ਇਹ ਕਹੇ ਰਹੇ ਸਨ ਲੋਕਾਂ ਨੇ ਉਹਨਾਂ ਨੂੰ ਵੋਟਾਂ ਉਹਨਾਂ ਦੇ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਪਾਈਆਂ ਅਤੇ ਦਾਹਵਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ ਪਰ ਦੂਸਰੇ ਪਾਸੇ ਵਿਰੋਧੀ ਦੋਸ਼ ਲਾ ਰਹੇ ਹਨ ਕਿ ਸੱਤਾਧਾਰੀ ਪਾਰਟੀ ਨੇ ਇਹ ਚੋਣਾ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਜਿਤੀਆਂ, ਕੁਝ ਵੀ ਹੋਵੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਨੂੰ ਉਮੀਦ ਹੈ ਕਿ ਉਹ ਇੱਕ ਪਾਸੜ ਜਿੱਤ ਪ੍ਰਾਪਤ ਕਰਨਗੇ,ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ 2027 ਦੀਆਂ ਚੋਣਾਂ ਵਿੱਚ ਕੇਹੜੀ ਪਾਰਟੀ ਸਤਾ ਤੇ ਕਾਬਜ ਹੁੰਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਤਾਧਾਰੀ ਪਾਰਟੀ ਨੂੰ ਮਿਲੀ ਇੱਕ ਪਾਸੜ ਜਿੱਤ ਦੀ ਵਧਾਈ ਦਿੰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਕਾਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਇਹ ਚੌਣਾਂ ਆਪ ਪਾਰਟੀ ਨੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਜਿਤੀਆਂ ਜਦੋਂ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਕਹਿਣਾ ਕਿ ਲੋਕਾਂ ਨੇ ਉਨ੍ਹਾਂ ਨੂੰ ਵਿਕਾਸ ਕਾਰਜਾਂ ਕਰਕੇ ਜਿਤਾਇਆ ਹੈ, ਭਾਈ ਖਾਲਸਾ ਨੇ ਕਿਹਾ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਬਹੁਤ ਜ਼ਿਲਿਆਂ ਵਿਚ ਸੱਤਾਧਾਰੀ ਪਾਰਟੀ ਵੱਲੋਂ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰਵਾ ਦਿਤੇ ਇਥੇ ਹੀ ਬੱਸ ਨਹੀਂ ਇੱਕ ਅਜ਼ਾਦ ਉਮੀਦਵਾਰ ਔਰਤ ਤੇ ਗੱਡੀ ਚੜਾਈ ਤੇ ਗੱਡੀ ਦੀ ਭੰਨਤੋੜ ਵੀ ਕੀਤਾ, ਇਸੇ ਤਰ੍ਹਾਂ ਹੋਰ ਵੀ ਬਹੁਤ ਥਾਵਾਂ ਤੇ ਉਮੀਦਵਾਰਾਂ ਨਾਲ ਦੁਰਵਿਹਾਰ ਕੀਤਾ ਗਿਆ ਪਰ ਇਹਨਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਮੌਕੇ ਦੀਆਂ ਸਰਕਾਰਾ ਜਿੱਤ ਪ੍ਰਾਪਤ ਕਰਨ ਲਈ ਵੱਡੇ ਵੱਡੇ ਗ਼ਲਤ ਕੰਮ ਵੀ ਕਰ ਸਕਦੀਆਂ ਹਨ, ਭਾਈ ਖਾਲਸਾ ਨੇ ਕਿਹਾ ਸਤਾਧਾਰੀ ਪਾਰਟੀ ਲਈ ਇਹ ਚੋਣਾ ਜਿੱਤਣੀਆਂ ਮੁਛ ਦਾ ਸਵਾਲ ਬਣ ਗਈਆਂ ਸਨ ਕਿਉਂਕਿ ਇਹਨਾਂ ਚੋਣਾਂ ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਨੇ ਪਾਰਟੀਆਂ ਦੇ ਭਵਿੱਖ ਨੂੰ ਤਹਿ ਕਰਨਾ ਸੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਤਾਧਾਰੀ ਆਪ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦੀ ਹੈ ਅਤੇ ਦੂਸਰੀਆਂ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਲੋਕਾਂ ਵਿਚ ਆਪਣਾਂ ਅਧਾਰ ਬਣਾਉਣ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਕਿਉਂਕਿ ਹਵਾ ਬਦਲ ਵੀ ਸਕਦੀ ਹੈ ਪਰ ਇਸ ਜਿੱਤ ਨੇ ਸਤਾਧਾਰੀ ਪਾਰਟੀ ਦਾ ਮਨੋਬਲ ਵਧਾਇਆ ਹੈ ।

Leave a Reply

Your email address will not be published. Required fields are marked *