ਪਠਾਨਕੋਟ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਨਿਗਰਾਨ ਇੰਜੀਨੀਅਰ ਹਰਜੋਤ ਸਿੰਘ ਦੀ ਹਜ਼ੂਰੀ ਵਿੱਚ ਇੰਜੀਨੀਅਰ ਪ੍ਰਦੀਪ ਕੁਮਾਰ ਨੇ ਕਾਰਜਕਾਰੀ ਇੰਜੀਨੀਅਰ, ਉੁਸਾਰੀ ਮੰਡਲ, ਲੋਕ ਨਿਰਮਾਣ ਵਿਭਾਗ ਪਠਾਨਕੋਟ ਦਾ ਚਾਰਜ ਸੰਭਾਲਿਆ। ਇਸ ਮੌਕੇ ਨਿਗਰਾਨ ਇੰਜੀਨੀਅਰ ਹਰਜੋਤ ਸਿੰਘ, ਐਸਡੀਓ ਰਸ਼ਪਾਲ ਸਿੰਘ ਢਿਲੋ , ਐਸਡੀਓ ਪਰਵਿੰਦਰ ਸਿੰਘ, ਐਸਡੀਓ ਰੋਹਨ , ਐਸਡੀਓ ਰਜਿੰਦਰ , ਅਤੇ ਬਾਕੀ ਸਟਾਫ ਦੇ ਨਾਲ ਐਕਸੀਅਨ ਪ੍ਰਦੀਪ ਕੁਮਾਰ ਨੂੰ ਚਾਰਜ ਸੰਭਾਲਣ ਤੇ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ।


