ਥਰਮਲ ਪਲਾਟ ਦੇ ਮੁਲਜਮਾ ਤੇ ਸਮੱਰਥਕਾ ਤੇ ਕੀਤੇ ਪੁਲਿਸ ਕੇਸ ਵਾਪਸ ਲਵੋ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋ 1 ਮਈ ਨੂੰ ਮਜ਼ਦੂਰ ਦਿਹਾੜੇ ਤੇ ਕਿਰਤੀ ਲੋਕਾ ਦੀਆ ਉਜਰਤਾ ਵਿੱਚ ਕੀਤੇ 15 ਪ੍ਰਤੀਸਤ ਵਾਧੇ ਨੂੰ ਲਾਗੂ ਕਰਵਾਉਣ ਲਈ ਪਿਛਲੇ ਕਾਫੀ ਸਮੇ ਤੋ ਸਾਤਮਈ ਅੰਦੋਲਨ ਕਰ ਰਹੇ ਬਣਾਵਾਲੀ ਥਰਮਲ ਪਲਾਟ ਦੇ ਕਾਮਿਆ ਤੇ ਝੂਠੇ ਪੁਲਿਸ ਕੇਸ ਬਣਾਉਣ ਤੇ ਪੁਲਿਸ ਤਸਦੱਦ ਦੀ ਸਖਤ ਸਬਦਾ ਵਿੱਚ ਨਿੰਦਾ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਫੋਰੀ ਤੌਰ ਤੇ ਇਨ੍ਹਾਂ ਝੂਠੇ ਪੁਲਿਸ ਕੇਸਾ ਨੂੰ ਵਾਪਸ ਲਵੇ , ਕਾਮਿਆ ਤੇ ਤਸਦੱਦ ਕਰਨ ਵਾਲੀ ਪੁਲਿਸ ਅਧਿਕਾਰੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਵਰਕਰਾ ਦੀਆ ਮੰਗਾ ਬਿਨਾਂ ਕਿਸੇ ਦੇਰੀ ਤੋ ਮੰਨੀਆਂ ਜਾਣ।
ਐਡਵੋਕੇਟ ਉੱਡਤ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਆਪ ਹੀ ਵਰਕਰਾ ਦੀਆ ਉਜਰਤਾ ਵਿੱਚ 15 ਪ੍ਰਤੀਸਤ ਵਾਧੇ ਦਾ ਐਲਾਨ ਕੀਤਾ ਤੇ ਇਸ ਦੀ ਇਸ਼ਤਿਹਾਰਬਾਜੀ ਤੇ ਮੋਟਾ ਪੈਸਾ ਖਰਚਿਆ ਗਿਆ ਤੇ ਹੁਣ 15 ਪ੍ਰਤੀਸਤ ਵਾਧੇ ਦੀ ਮੰਗ ਕਰ ਰਹੇ ਮੁਲਾਜਮਾ ਤੇ ਝੂਠੇ ਪੁਲਿਸ ਕੇਸ ਬਣਾ ਦਿੱਤੇ ਤੇ ਪੁਲਿਸ ਤਸਦੱਦ ਕੀਤਾ ਗਿਆ। ਐਡਵੋਕੇਟ ਉੱਡਤ ਨੇ ਕਿਹਾ ਕਿ ਜੇਕਰ ਵਰਕਰਾ ਦੀਆ ਮੰਗਾ ਫੋਰੀ ਤੌਰ ਤੇ ਪੂਰੀਆ ਨਹੀ ਕੀਤੀਆ ਜਾ ਇਹ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਲਵੇਗਾ ਤੇ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗਾ ।


