ਮਾਲਵਾ ਤਰਨਾ ਦਲ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 20 ਅਕਤੂਬਰ ਨੂੰ ਦੁਸਹਿਰਾ ਮਨਾਉਂਣ ਲਈ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਭਾਈ ਰੂਪਾ ਰੋੜ ਰਾਮਪੁਰਾ ਫੂਲ ਤੋਂ 11 ਅਕਤੂਬਰ ਨੂੰ ਚਾਲੇ ਪਾਏ ਜਾਣਗੇ- ਜਥੇਦਾਰ ਸੁਖਪਾਲ ਸਿੰਘ

ਮਾਲਵਾ

ਬਠਿੰਡਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)–ਮਾਲਵਾ ਤਰਨਾ ਦਲ ਦੇ ਪਹਿਲੇ ਜਥੇਦਾਰ ਸੱਚਖੰਡ ਵਾਸੀ ਬਾਬਾ ਲਾਲ ਸਿੰਘ ਜੀ ਵੱਲੋਂ ਦੁਸਹਿਰਾ ਮੌਕੇ ਹਜ਼ੂਰ ਸਾਹਿਬ ਵਿਖੇ ਸ਼ਾਨਦਾਰ ਮੁਹੱਲਾ ਕੱਢ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਹਜ਼ੂਰ ਸਾਹਿਬ ਸ਼ਰਧਾ ਨਾਲ ਪਹੁੰਚੀਆਂ ਸਿੱਖ ਸੰਗਤਾਂ ਨੂੰ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦੀ ਚਲਾਈ ਸਲਾਨਾ ਮਰਯਾਦਾ ਤੇ ਪਹਿਰਾ ਦੇਂਦਿਆਂ ਮਜੌਦਾ ਮਾਲਵਾ ਤਰਨਦਲ ਜਥੇਦਾਰ ਬਾਬਾ ਸੁਖਪਾਲ ਸਿੰਘ ਜੀ ਫੂਲ ਬਠਿੰਡਾ ਵੱਲੋਂ ਗੁਰਦੁਆਰਾ ਵਿਵੇਕਸਰ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਤੋਂ ਨਿਹੰਗ ਸਿੰਘ ਫ਼ੌਜਾਂ ਤੇ ਹੋਰ ਸੈਂਕੜੇ ਸੰਗਤਾਂ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਨੂੰ 11 ਅਕਤੂਬਰ ਨੂੰ ਚਾਲੇ ਪਾਏ ਜਾਣਗੇ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਮੁੱਖੀ ਮਾਲਵਾ ਤਰਨਦਲ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ 9 ਅਕਤੂਬਰ ਨੂੰ ਅਖੰਡਪਾਠ ਸਾਹਿਬ ਜੀ ਦੇ ਪਾਠ ਆਰੰਭ ਕਰ ਦਿੱਤੇ ਜਾਣਗੇ ਜਿਨ੍ਹਾਂ ਦੇ ਸੰਪੂਰਨ ਭੋਗ 11 ਅਕਤੂਬਰ ਨੂੰ ਪਾਉਣ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਦੇ ਚਾਲੇ ਦੀ ਅਰਦਾਸ ਕੀਤੀ ਜਾਵੇਗੀ, ਭਾਈ ਖਾਲਸਾ ਨੇ ਜਥੇਦਾਰ ਬਾਬਾ ਸੁਖਪਾਲ ਸਿੰਘ ਜੀ ਦੇ ਹਵਾਲੇ ਨਾਲ ਦੱਸਿਆ ਇਸ ਸਬੰਧੀ ਗੱਡੀਆਂ ਆਦਿ ਪ੍ਰਬੰਧ ਕਰ ਲਿਆ ਗਿਆ ਅਤੇ ਸੰਗਤਾਂ ਨੂੰ ਰਸਤੇ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਅਤੇ ਰਿਹਾਇਸ਼ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਵਚਲ ਨਗਰ ਮਹਾਰਾਸ਼ਟਰ ਵਿਖੇ ਜਾਣ ਦੇ ਚਾਹਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 10 ਅਕਤੂਬਰ ਨੂੰ ਗੁਰਦੁਆਰਾ ਵਿਵੇਕਸਰ ਸਾਹਿਬ ਭਾਈ ਰੂਪਾ ਰੂਪਾਂ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਪਹੁੰਚਣ ਦੀ ਲੋੜ ਤੇ ਜ਼ੋਰ ਦੇਣ ਉਨ੍ਹਾਂ ਕਿਹਾ 11 ਅਕਤੂਬਰ ਨੂੰ ਰੱਖੇਂ ਅਖੰਡਪਾਠਾ ਦੇ ਭੋਗ ਤੋਂ ਉਪਰੰਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਚਾਲੇ ਪਾਏ ਜਾਣ ਗੇ, ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਗੁਰਪ੍ਰੀਤ ਸਿੰਘ ਘਾਲ ਭਾਈ ਗੁਰਮੁਖ ਸਿੰਘ ਦੇਗਚੀ, ਨਗਾਰਚੀ ਲਾਗਰੀ,ਘੌੜਿਆ ਦਾ ਜਥੇਦਾਰ ਅਤੇ ਹੈਡ ਗ੍ਰੰਥੀ ਮਜੌਦ ਸਨ ।

Leave a Reply

Your email address will not be published. Required fields are marked *