3 ਨਵੰਬਰ ਦੀ ਧੂਰੀ ਰੋਸ ਰੈਲੀ ਮਾਨ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗੀ : ਐਡਵੋਕੇਟ ਉੱਡਤ/ ਰਣਜੀਤ ਬਰੇਟਾ

ਮਾਲਵਾ

3 ਨਵੰਬਰ ਦੀ ਰੋਸ ਰੈਲੀ ਵਿੱਚ ਮਾਨਸਾ ਤੋ ਵੱਡੀ ਤਦਾਦ ਵਿੱਚ ਸੀਟੂ ਵਰਕਰ ਸਮੂਲੀਅਤ ਕਰਨਗੇ

ਬੁਢਲਾਡਾ/ ਬਰੇਟਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਵੱਲੋ 3 ਨਵੰਬਰ ਨੂੰ ਧੂਰੀ ਵਿੱਖੇ ਕੀਤੀ ਜਾਣ ਵਾਲੀ ਰੋਸ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਮਾਨ ਸਰਕਾਰ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗੀ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਮਿਡ ਡੇ ਮੀਲ ਵਰਕਰਜ ਯੂਨੀਅਨ (ਸੀਟੂ) ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਗਣਵਾੜੀ ਮੁਲਾਜਮ ਯੂਨੀਅਨ ( ਸੀਟੂ)  ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਪੌਣੇ ਪੰਜ ਸਾਲਾਂ ਵਿੱਚ ਮਿਨੀਮਮ ਵੇਜ ਵੀ ਰੀਵਾਜ ਨਹੀ ਕੀਤੀ ਤੇ ਸਕੀਮ ਵਰਕਰਾ ਦੇ ਮਾਨ ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਨਹੀ ਕੀਤਾ , ਜਦਕਿ ਚੌਣਾ ਤੋ ਪਹਿਲਾ ਮਾਨ ਭੱਤਾ ਦੁੱਗਣਾ ਕਰਨ ਦੀ ਪੱਕੀ ਗਰੰਟੀ ਦਿੱਤੀ ਗਈ ਸੀ।

ਆਗੂਆ ਨੇ  ਕਿਹਾ ਮਿਹਨਤਕਸ਼ ਜਨਤਾ ਨਾਲ ਵਾਅਦਾ ਖਿਲਾਫੀ ਦੀ ਕੀਮਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਚੁਕਾਉਣੀ ਪਵੇਗੀ ਤੇ ਰਿਵਾਇਤੀ ਪਾਰਟੀਆਂ ਵਾਂਗ ਮਾਨ ਸਰਕਾਰ ਨੂੰ ਵੀ ਆਉਦੀਆ ਵਿਧਾਨ ਸਭਾ ਚੋਣਾ ਵਿੱਚ ਮੂੰਹ ਦੀ ਖਾਣੀ ਪਵੇਗੀ।

ਆਗੂਆ ਨੇ ਕਿਹਾ ਕਿ 3 ਨਵੰਬਰ ਦੀ ਧੂਰੀ ਰੋਸ ਰੈਲੀ ਵਿੱਚ ਮਾਨਸਾ ਜ਼ਿਲ੍ਹੇ ਵਿੱਚੋ ਵੱਡੀ ਤਾਦਾਦ ਵਿੱਚ ਸੀਟੂ ਵਰਕਰ ਸਮੂਲੀਅਤ ਕਰਨਗੇ, ਜਿਸ ਦੀਆ ਤਿਆਰੀਆ ਜੰਗੀ ਪੱਧਰ ਤੇ ਚੱਲ ਰਹੀਆ ਹਨ ਤੇ  14 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ, ਬਾਲ ਭਵਨ ਮਾਨਸਾ ਵਿੱਖੇ ਸੀਟੂ ਜ਼ਿਲ੍ਹਾ ਮਾਨਸਾ ਦੀ ਜਰਨਲਬਾਡੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ, ਜਿਸ  ਨੂੰ ਸੰਬੋਧਨ ਕਰਨ ਲਈ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਤੇ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ ਵਿਸੇਸ ਤੌਰ ਤੇ ਸਿਰਕਤ ਕਰਨਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ  ਸਰਬਜੀਤ ਕੌਰ ਬਰੇਟਾ , ਗੁੰਜਣ ਕੌਰ , ਮਨਦੀਪ ਕੌਰ, ਪਰਮਜੀਤ ਕੌਰ, ਕਵਿਤਾ ਕੌਰ , ਸਰਬਜੀਤ ਕੌਰ, ਅਮਰਜੀਤ ਕੌਰ, ਛਿੰਦਰ ਕੌਰ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *