ਨਸ਼ਿਆਂ ਦਾ ਨੈਟਵਰਕ ਚਲਾਉਣ ਅਤੇ ਕਰੋੜਾ ਦੀ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਚੰਗੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਪਟਿਆਲਾ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਅਪਰਾਧ ਕਰਕੇ ਭਗੌੜੇ ਹੋਣਾ ਬਹੁਤ ਹੀ ਨਿੰਦਣਯੋਗ ਤੇ ਘਟੀਆ ਵਰਤਾਰਾ ਹੈ ਅਤੇ ਅਜਿਹਾ ਵਰਤਾਰਾ ਬੀਤੇ ਸਮੇਂ ਤੋ ਕਾਨੂੰਨ ਦੇ ਰਾਖੇ ਕਈ ਪੁਲਿਸ ਅਧਿਕਾਰੀਆਂ ‘ਚ ਵੀ ਵੇਖਣ ਨੂੰ ਮਿਲਿਆ ਜੋ ਅਪਰਾਧ ਕਰਕੇ ਫ਼ਰਾਰ ਹੋਏ,ਉਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਬਰਖ਼ਾਸਤ ਉੱਚ ਅਧਿਕਾਰੀ ਏ ਆਈ ਜੀ ਰਾਜਜੀਤ ਸਿੰਘ ਨਾਂ ਵਰਨਣਯੋਗ ਹੈ, ਜਿਸ ਤੇ ਬੀਤੇ ਸਮੇਂ ਨਸ਼ਿਆਂ ਦਾ ਨੈਟਵਰਕ ਚਲਾਉਣ ਅਤੇ ਰਿਸ਼ਵਤਖੋਰੀ ਰਾਹੀਂ ਕਰੌੜਾਂ ਦੀ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਮਾਮਲਿਆਂ ‘ਚ ਦਰਜ਼ ਕੇਸ ਤੋਂ ਭਗੌੜਾ ਚੱਲ ਰਿਹਾ ਸੀ ਅਤੇ ਬੀਤੇ ਦਿਨ ਉਸ ਨੂੰ ਪਟਿਆਲਾ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ, ਇਸ ਸਬੰਧੀ ਕਿਸੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਲੰਡਰ ਕੀਤਾ ਅਤੇ ਹੁਣ ਪਤਾ ਲੱਗਾ ਕਿ ਉਹਨਾਂ ਨੂੰ ਕਾਬੂ ਕੀਤਾ ਗਿਆ ਪਰ ਕੁਝ ਵੀ ਹੋਵੇ ਉਸ ਕਾਬੂ ਕਰਨਾ ਜਿਥੇ ਪੰਜਾਬ ਪੁਲਿਸ ਦੀ ਵੱਡੀੜ ਕਾਮਯਾਬੀ ਹੈ ,ਉਥੇ ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਚਲਾਈ ਜੰਗ ਦੌਰਾਨ ਵਿਰੋਧੀਆਂ ਦੇ ਮੂੰਹ ਬੰਦ ਕਰਨ ਦਾ ਮੌਕਾ ਕਿਉਂਕਿ ਸਰਕਾਰ ਦਾਹਵਾ ਕਰੇਗੀ ਕਿ ਅਸੀਂ ਤਾਂ ਨਸ਼ਿਆਂ ‘ਚ ਵੱਡੀਆਂ ਮੱਛੀਆਂ ਵੀ ਨਹੀਂ ਬਖਸ਼ੀਆਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਕਾਬੂ ਕਰਨ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਸ਼ਿਆਂ ਦੇ ਨੈਟਵਰਕ ਅਤੇ ਰਿਸ਼ਵਤਖੋਰੀ ਨਾਲ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਸਾਰੇ ਅਧਿਕਾਰੀਆਂ ਦੀਆਂ ਜਾਇਦਾਦਾਂ ਤੇ ਬਿਲਡੋਜਰ ਚਲਾਇਆ ਜਾਵੇ ਤਾਂ ਨਿੱਤ ਦਿਨ ਨਸ਼ਿਆਂ ਨਾਲ ਮਰ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਗੌੜੇ ਚੱਲ ਰਹੇ ਬਰਖਾਸਤ ਏ ਆਈ ਜੀ ਪੰਜਾਬ ਪੁਲਿਸ ਨੂੰ ਪਟਿਆਲਾ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਸ਼ਲਾਘਾ ਅਤੇ ਨਸ਼ਿਆਂ ਦਾ ਨੈਟਵਰਕ ਚਲਾ ਕੇ ਕਰੌੜਾਂ ਰੁਪਏ ਦੀ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ ਦੀਆਂ ਜਾਇਦਾਦਾਂ ਤੇ ਬਿਲਬੋਰਡ ਚਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਦੇ ਕ਼ਾਬੂ ਕਰਨ ਨਾਲ ਜਿਥੇ ਪੰਜਾਬ ਪੁਲਿਸ ਦੀ ਗੁੱਡਵੈਲ ਬਣ ਗਈ, ਉਥੇ ਨਸ਼ਿਆਂ ਵਿਰੁੱਧ ਜੰਗ ਛੇੜਨ ਵਾਲੀ ਪੰਜਾਬ ਸਰਕਾਰ ਨੂੰ ਨਸ਼ਿਆਂ ਸਬੰਧੀ ਵਿਰੋਧੀਆਂ ਦੇ ਮੂੰਹ ਬੰਦ ਕਰਨ ਦਾ ਮੁਦਾ ਮਿਲ ਗਿਆ ਕਿਉਂਕਿ ਸਰਕਾਰ ਕਹੇਗੀ ਵੇਖੋ ਜੀ ! ਨਸ਼ਿਆਂ ਦੇ ਮਾਮਲੇ ‘ਚ ਅਸਾਂ ਤਾਂ ਵੱਡੀਆਂ ਵੱਡੀਆਂ ਮੱਛੀਆਂ ਨਹੀਂ ਬਖਸ਼ੀਆਂ ! ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਜੰਗ ਮੁਹਿੰਮ ਤਹਿਤ ਨਸ਼ਿਆਂ ਦੇ ਨੈਟਵਰਕ ‘ਚ ਕਰੌੜਾਂ ਦੀ ਆਮਦਨੀ ਤੋਂ ਵੱਧ ਬਣਾਈ ਜਾਇਦਾਦ ਦੇ ਦਰਜ਼ ਹੋਏ ਮਾਮਲਿਆਂ ਤੋਂ ਭਗੌੜੇ ਚੱਲ ਰਹੇ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਨੂੰ ਕਾਬੂ ਕਰਨ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਨਸ਼ਿਆਂ ਦੇ ਨੈਟਵਰਕ ਨਾਲ ਜ਼ਾਇਦਾਦ ਬਣਾਉਣ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਦੀਆਂ ਜਾਇਦਾਦਾਂ ਤੇ ਬਿਲਡੋਜਰ ਚਲਾਇਆ ਜਾਵੇ ਤਾਂ ਕਿ ਪੰਜਾਬ ਦੀ ਨਸ਼ਿਆਂ ਨਾਲ ਖਤਮ ਹੋ ਜਵਾਨੀ ਨੂੰ ਬਚਾਇਆ ਜਾ ਸਕੇ ।ਨਸ਼ਿਆਂ ਦਾ ਨੈਟਵਰਕ ਚਲਾਉਣ ਅਤੇ ਕਰੌੜਾ ਦੀ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਚੰਗੀ ਗੱਲ : ਭਾਈ ਵਿਰਸਾ ਸਿੰਘ ਖਾਲਸਾ ।।

Leave a Reply

Your email address will not be published. Required fields are marked *