23 ਅਗਸਤ ਦੀ ਸਤੋਜ ਸੰਗਰੂਰ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ- ਸਰਬਜੀਤ ਸਿੰਘ ਡਿਗਰਾ

ਮਾਲਵਾ

ਸੰਗਰੂਰ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ) ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ , ਪਵਨਦੀਪ ਸ਼ਰਮਾ ਸੂਬਾ ਜਨਰਲ ਸਕੱਤਰ ਤੇ ਭੁਪਿੰਦਰ ਕੌਰ ਸੂਬਾ ਪ੍ਰਧਾਨ ਇਸਤਰੀ ਵਿੰਗ ਨੇ ਸਮੂਹ ਸੀ ਪੀ ਐਮ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 23 ਅਗਸਤ ਨੂੰ ਸਵੇਰੇ 11:00 ਵਜੇ ਸਤੋਜ ਸੰਗਰੂਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।

ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਐਨ.ਪੀ.ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਬਹਾਲ ਕਰਨ, 18% ਡੀ ਏ, ਬੰਦ ਕੀਤੇ 37 ਭੱਤੇ ਮੁੜ ਚਾਲੂ ਕਰਨ, ਏ.ਸੀ.ਪੀ. ਸਕੀਮ ਨੂੰ ਨਵੇਂ ਸਕੇਲਾਂ ਵਿੱਚ ਲਾਗੂ ਕਰਨ, 15 ਜਨਵਰੀ 2015 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਰੱਦ ਕਰਕੇ ਪਰਖ ਸਮੇਂ ਦੌਰਾਨ ਪੂਰੀ ਤਨਖ਼ਾਹ ਅਤੇ ਭੱਤੇ ਦੇਣ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖ਼ਾਹ ਸਕੇਲਾਂ ਅਧੀਨ ਲਿਆਉਣ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।

ਐਸੋਸੀਏਸ਼ਨ ਦੇ ਸੂਬਾ ਅਤੇ ਜਿਲਾ ਆਗੂਆਂ ਪਵਨਦੀਪ ਸ਼ਰਮਾ, ਰਾਜਦੀਪ ਗੁਪਤਾ, ਨਿਸ਼ਾਨ ਸਿੰਘ ਵਰਾਣਾ, ਸੰਜੀਵ ਕੁਮਾਰ ਕਾਲੜਾ, ਸੁਰਿੰਦਰ, ਉਂਕਾਰ ਸਿੰਘ, ਵਰਿੰਦਰ ਸ਼ਰਮਾ, ਰੁਪਿੰਦਰ ਸਿੰਘ ਸੰਧੂ, ਅਮਨ ਸ਼ਰਮਾ, ਤਰੁਣ ਚੱਢਾ, ਅੰਕੁਸ਼ ਸ਼ਰਮਾ, ਲਾਲ ਸਿੰਘ ਰੱਲਾ, ਹਰਦੀਪ ਸਿੰਘ, ਤਜਿੰਦਰ ਸਿੰਘ, ਸੁਖਜੀਤ ਸਿੰਘ, ਜਸਵਿੰਦਰ ਸਿੰਘ, ਤਜਿੰਦਰ ਕੁਮਾਰ ਸ਼ਰਮਾ, ਰਮਨਦੀਪ ਸਿੰਘ ਅਤੇ ਅਮਨਦੀਪ ਸਾਹਨੀ ਨੇ ਵੀ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ 23 ਅਗਸਤ ਦੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਸਾਥੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਾਥੀ ਸਤੋਜ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਤਿਆਰ ਹੋਵੋ ਜੀ ।

ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਸਾਂਝਾ ਮੁਲਾਜ਼ਮ ਮੰਚ ਵੱਲੋਂ ਵੀ ਅਪੀਲ ਕੀਤੀ ਗਈ ਹੈ। 27 ਅਗਸਤ ਨੂੰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਹਰੇਕ ਸੰਘਰਸ਼ ਵਿਚ ਆਪਾਂ ਯੋਗਦਾਨ ਪਾਈਏ ਤਾਂ ਜ਼ੋ ਸਰਕਾਰ ਉਪਰ ਦਬਾਅ ਹੋਰ ਵਧੇ । ਹੁਣ ਹੀ ਸਮਾਂ ਹੈ ਕੁਝ ਪ੍ਰਾਪਤ ਕਰਨ ਦਾ।ਪੰਜਾਬ ਦੇ ਸਾਰੇ ਸਾਥੀ ਆਪਣੇ- ਆਪਣੇ ਗਰੁੱਪਾਂ ਵਿਚ ਇਹ ਮੈਸੇਜ ਭੇਜਣ ਅਤੇ ਵੱਧ ਤੋ ਵੱਧ ਸਾਥੀਆਂ ਨੂੰ ਸਤੋਜ ਵਿਖੇ ਪਹੁੰਚਣ ਲਈ ਪ੍ਰੇਰਿਤ ਕਰਨ

ਉਮੀਦ ਹੈ ਸਾਰੇ ਸਹਿਯੋਗ ਕਰਨਗੇ ।

Leave a Reply

Your email address will not be published. Required fields are marked *