ਮੋਦੀ ਸਰਕਾਰ ਵੱਲੋ ਹਾੜੀ ਦੀਆ ਫਸਲਾ ਦੀ ਐਮਐਸਪੀ ਵਿੱਚ ਵਾਧਾ ਕਿਸਾਨਾ ਨਾਲ ਕੋਝਾ ਮਜਾਕ : ਐਡਵੋਕੇਟ ਉੱਡਤ

ਮਾਲਵਾ

ਕਣਕ ਦੇ ਰੇਟ ਵਿੱਚ ਮਾਤਰ ਚਵਾਨੀ ਪ੍ਰਤੀ ਕਿਲੋ ਵਾਧਾ ਕਰਕੇ ਸਰਕਾਰ ਨੇ ਕਿਸਾਨਾ ਦੇ ਜਖਮਾ ਤੇ ਲੂਣ ਛਿੜਕਿਆ

ਮਾਨਸਾ, ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਦੇਸ਼ ਦੀ ਮੋਦੀ ਹਕੂਮਤ ਵੱਲੋ ਹਾੜੀ ਦੀਆ ਫਸਲਾ ਦੀ ਐਮਐਸਪੀ ਵਿੱਚ ਨਿਗੂਣਾ ਵਾਧਾ ਕਰਕੇ ਦੇਸ ਦੇ ਕਿਸਾਨਾ ਨਾਲ ਕੋਝਾ ਮਜਾਕ ਕੀਤਾ ਤੇ ਕਣਕ ਦੇ ਰੇਟ ਵਿੱਚ ਮਾਤਰ ਚਵਾਨੀ ਪ੍ਰਤੀ ਕਿਲੋ ਵਾਧਾ ਕਰਕੇ ਪਹਿਲਾ ਹੀ ਕਰਜੇ ਵਿੱਚ ਡੁੱਬੀ ਕਿਸਾਨੀ ਦੇ ਜਖਮਾ ਤੇ ਲੂਣ ਛਿੜਕਿਆ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਵਾਧਾ ਕਿਸਾਨਾ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਨਾਲ ਮੇਲ ਨਹੀ ਖਾਂਦਾ , ਜੋ ਕਿ ਮੋਦੀ ਸਰਕਾਰ ਪਿਛਲੇ ਕਈ ਸਾਲਾ ਤੋ ਦੇਸ ਦੀ ਕਿਸਾਨੀ ਨਾਲ ਕਰ ਰਹੀ ਹੈ।
ਐਡਵੋਕੇਟ ਉੱਡਤ ਨੇ ਕਿਹਾ ਕਿ ਜੇਕਰ ਸਹੀ ਅਰਥਾ ਵਿੱਚ ਦੇਸ ਦੀ ਮੋਦੀ ਹਕੂਮਤ ਨੂੰ ਕਿਸਾਨਾ ਦੀ ਰੱਤੀ ਭਰ ਵੀ ਪ੍ਰਵਾਹ ਹੁੰਦੀ ਤਾ ਉਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜੇ ਮਾਅਫ ਕਰਨ ਦੀ ਥਾ ਕਰਜੇ ਦੀ ਦਲਦਲ ਵਿੱਚ ਫਸੀ ਕਿਸਾਨੀ ਨੂੰ ਕਰਜ਼ਾ ਮੁਕਤ ਕਰਦੀ ਤੇ ਸੁਆਮੀਨਾਥਨ ਕਮਿਸ਼ਨ ਦੀਆ ਸਿਫਾਰਸਾ ਮੁਤਾਬਕ ਫਸਲਾ ਦੇ ਰੇਟ ਤਹਿ ਕਰਦੀ ਤੇ ਦੇਸ ਨੂੰ ਆਮ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀ ਨਿੱਤ ਵਰਤੋ ਦੀਆ ਚੀਜਾ ਕੋਟਰੋਲ ਰੇਟ ਤੇ ਮਹੱਈਆ ਕਰਵਾਉਦੀ।

Leave a Reply

Your email address will not be published. Required fields are marked *