ਕਾਂਗਰਸ ਨੇ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ’ਚ ਰੈਲੀ ਕਰਕੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ, ਭਾਜਪਾ ਵੱਲੋਂ ਰੈਲੀ ਵਿਰੁੱਧ ਪ੍ਰਦਰਸ਼ਨ ਕਰਨਾ ਵਧੀਆ ਨੀਤੀ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਾਨਸਾ, ਗੁਰਦਾਸਪੁਰ , 1 ਨਵੰਬਰ ( ਸਰਬਜੀਤ ਸਿੰਘ)– ਅੱਜ ਦੇ ਦਿਨ 1 ਨਵੰਬਰ ਨੂੰ ਦਿੱਲੀ ਵਿਖੇ ਕਾਂਗਰਸ ਸਰਕਾਰ ਸਮੇਂ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਨੇ ਆਪਣੀ ਅੜੀ ਮੁਤਾਬਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤਗੀ ਅਤੇ ਐਸ ਆਈ ਆਰ ਚੋਣ ਪ੍ਰਕਿਰਿਆ ਤੇ ਰੋਕ ਦੇ ਨਾਲ ਨਾਲ ਕਰੌੜਾ ਕੱਟੀਆਂ ਗਈਆਂ ਵੋਟਾਂ ਬਹਾਲ ਕਰਨ ਨੂੰ ਲੈ ਕੇ ਇੱਕ ਵੱਡੀ ਰੈਲੀ ਕੀਤੀ ਗਈ ਅਤੇ ਭਾਜਪਾ ਨੇ ਇਸ ਰੈਲੀ ਦਾ ਵਿਰੋਧ ਹਜ਼ਾਰਾਂ ਉਹਨਾਂ ਪੀੜਤ ਸਿੱਖਾਂ ਨੂੰ ਨਾਲ ਲੈਕੇ ਕੀਤਾ ਗਿਆ, ਜਿਨ੍ਹਾਂ ਦੇ ਇਸ ਦਿਨ 1 ਨਵੰਬਰ ਬਹੁਤ ਸਾਰੇ ਪ੍ਰਵਾਰਕ ਮੈਂਬਰਾਂ ਨੂੰ ਕਾਂਗਰਸ ਸਰਕਾਰ ਸਮੇਂ ਦਿੱਲੀ ਵਿਖੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਾਂਗਰਸ ਵੱਲੋਂ ਅੱਜ਼ 1 ਨਵੰਬਰ ਨੂੰ ਆਪਣੀ ਰਾਜਨੀਤੀ ਲਈ ਭਾਜਪਾ ਸਰਕਾਰ ਵਿਰੁੱਧ ਰੈਲੀ ਕਰਕੇ ਸਿਖਾਂ ਦੇ ਅਲੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਜਦੋਂ ਕਿ ਇਸ ਰੈਲੀ ਦਾ ਭਾਜਪਾ ਵੱਲੋਂ ਦਿੱਲੀ ਪੀੜਤ ਸਿੱਖਾਂ ਨੂੰ ਨਾਲ ਲੈਕੇ ਵਿਰੋਧ ਕਰਨਾ ਬਹੁਤ ਵਧੀਆ ਨੀਤੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਵੱਲੋਂ ਦਿਲੀ ‘ਚ ਸਿੱਖ ਕਤਲਕਾਂਡ ਅੱਜ ਦੇ ਦਿਨ 1 ਨਵੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਕਰਨ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਭਾਜਪਾ ਵੱਲੋਂ ਇਸ ਰੈਲੀ ਦਾ ਵਿਰੋਧ ਪੀੜਤ ਸਿੱਖਾਂ ਨੂੰ ਨਾਲ ਲੈਕੇ ਕਰਨ ਵਾਲੀ ਨੀਤੀ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਕਾਫ਼ੀ ਦਿਨਾਂ ਤੋਂ ਕਾਂਗਰਸ ਵੱਲੋਂ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਗਰਾਉਂਡ ਵਿੱਚ ਰੈਲੀ ਕਰਨ ਦਾ ਭਾਜਪਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਬਹੁਤ ਸਿਖਾਂ ਨੇ ਵਿਰੋਧ ਕਰਦਿਆਂ ਇਸ ਰੈਲੀ ਦੀ ਤਰੀਕ ਬਦਲੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਰਾਹੁਲ ਗਾਂਧੀ ਆਪਣੀ ਅੜੀ ਤੇ ਅੜੇ ਰਹੇ ਅਤੇ ਅੱਜ 1 ਨਵੰਬਰ ਸਿੱਖ ਕਤਲੇਆਮ ਵਾਲੇ ਦਿਨ ਇਹ ਰੈਲੀ ਕਰਕੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਹੁਲ ਗਾਂਧੀ ਅੱਜ ਰੈਲੀ ਕਰਨ ਦੇ ਬਜਾਏ ਉਹਨਾਂ ਸ਼ਹੀਦ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਿੱਖ ਪੀੜਤ ਪਰਿਵਾਰਾਂ ਨੂੰ ਰਾਹਤ ਮਹਿਸੂਸ ਕਰਵਾਉਦੇ ਪਰ ਉਹਨਾਂ ਨੇ ਅਜਿਹਾ ਨਾ ਕਰਕੇ ਸਿਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਾਂਗਰਸ ਵੱਲੋਂ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਵਾਲੀ ਨੀਤੀ ਦੀ ਨਿੰਦਾ ਅਤੇ ਭਾਜਪਾ ਵੱਲੋਂ ਦਿੱਲੀ ਸਿੱਖ ਦੰਗਾ ਪੀੜਤਾਂ ਨੂੰ ਨਾਲ ਲੈਕੇ ਇਸ ਰੈਲੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੀ ਨੀਤੀ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇ ਦੇ ਲੋੜ ਵਾਲੀ ਵਧੀਆ ਨੀਤੀ ਮੰਨਦੀ ਹੋਈ ਸਿੱਖਾ ਨੂੰ ਅਪੀਲ ਕਰਦੀ ਹੈ ਕਿ ਕਾਂਗਰਸ ਨੂੰ ਬਿਲਕੁਲ ਮੋਹ ਨਾ ਲਾਇਆ ਜਾਵੇਗਾ ਕਿਉਂਕਿ ਕਾਂਗਰਸ ਸਿੱਖ ਵਿਰੋਧੀ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ ਤੋਂ ਇਲਾਵਾ ਹੋਰ ਵੀ ਕਈ ਕਾਰਕੁਨ ਹਾਜ਼ਰ ਸਨ ।।

Leave a Reply

Your email address will not be published. Required fields are marked *