ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਪੂਰੀ ਤਰ੍ਹਾਂ ਸਫ਼ਲ , ਜਗ੍ਹਾ ਜਗ੍ਹਾ ਜਨਤਾ ਨੇ ਰੋਸ ਵਜੋਂ ਸੜਕਾਂ ਕੀਤੀਆਂ ਜਾਮ

ਮਾਲਵਾ

ਐਕਸ਼ਨ ਕਮੇਟੀ ਨੇ ਸਹਿਯੋਗ ਲਈ ਪੰਜਾਬ ਦੇ ਸਮੂਹ ਲੋਕਾਂ,ਕਿਸਾਨਾਂ ਮਜ਼ਦੂਰਾਂ ਵਪਾਰੀਆਂ ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਦਾ ਕੀਤਾ ਧੰਨਵਾਦ, ਕੱਲ ਦੁਕਾਨਦਾਰਾਂ ਤੇ ਕਾਰੋਬਾਰੀ ਆਮ ਵਾਂਗ ਕੰਮ ਕਰਨ

ਸਰਕਾਰ ਕੰਧ ਤੇ ਲਿਖਿਆ ਪੜ੍ਹੇ ਲਵੇ – ਬੁਲਾਰੇ

ਮਾਨਸਾ, ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਮੁਹਿੰਮ ਦੇ ਸ਼ਹੀਦ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੇ ਤਸਕਰਾਂ, ਸੱਤਾਧਾਰੀਆਂ ਅਤੇ ਪੁਲਿਸ ਦੇ ਗੱਠਜੋੜ ਵਲੋਂ ਕੀਤੇ ਗਏ ਘਿਨਾਉਣੇ ਕਤਲ ਦੇ ਖਿਲਾਫ ਵਿਰੋਧ ਪ੍ਰਗਟ ਕਰਨ ਲਈ ਸਾਂਝੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਨੂੰ ਅੱਜ ਪੰਜਾਬ ਦੀ ਜਨਤਾ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਨਤੀਜਾ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਸੁੰਨੀਆਂ ਰਹੀਆਂ। ਜਗ੍ਹਾ ਜਗ੍ਹਾ ਅਪਣਾ ਰੋਸ ਪ੍ਰਗਟਾਵਾ ਕਰਨ ਲਈ ਵੱਖ ਵੱਖ ਜਥੇਬੰਦੀ ਵਲੋਂ ਰੈਲੀਆਂ ਕੀਤੀਆਂ ਗਈਆਂ ਅਤੇ ਜਾਮ ਲਾਏ ਗਏ। ਐਕਸ਼ਨ ਕਮੇਟੀ ਨੇ ਪੰਜਾਬ ਬੰਦ ਨੂੰ ਦਿੱਤੇ ਇਸ ਹੁੰਗਾਰੇ ਲਈ ਸਮੂਹ ਮਜ਼ਦੂਰਾਂ ਕਿਸਾਨਾਂ, ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਸਵੈ ਰੁਜ਼ਗਾਰ ਕਰਨ ਵਾਲੇ ਲੋਕਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਮਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਕੰਧ ਤੇ ਲਿਖਿਆ ਪੜ੍ਹ ਲਵੇ, ਐਕਸ਼ਨ ਕਮੇਟੀ ਵਲੋਂ ਰੱਖੀਆਂ ਮੰਗਾਂ ਪੂਰੀਆਂ ਕਰੇ ਜਾਂ ਅਪਣਾ ਬੋਰੀਆਂ ਬਿਸਤਰਾ ਸਮੇਟਣ ਲਈ ਤਿਆਰ ਰਹੇ।
ਐਕਸ਼ਨ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਸੀ, ਪਰ ਇਸ ਦੇ ਬਾਵਜੂਦ ਪੁਲਿਸ ਨੇ ਜਗ੍ਹਾ ਜਗ੍ਹਾ ‘ਤੇ ਰੋਕਾਂ ਲਾ ਕੇ ਜਨਤਾ ਨੂੰ ਮਾਨਸਾ ਧਰਨੇ ਵਿੱਚ ਪੁੱਜਣ ਤੋਂ ਰੋਕਿਆ ਅਤੇ ਕਈ ਜ਼ਿਲਿਆਂ ਵਿੱਚ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਵੀ ਲਿਆ। ਹਕੂਮਤ ਦੇ ਇੰਨਾਂ ਸਭ ਹੱਥਕੰਡਿਆਂ ਦੇ ਬਾਵਜੂਦ ਮਾਨਸਾ ਧਰਨੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਬੰਦ ਦਾ ਸੱਦਾ ਅੱਜ ਸ਼ਾਮ ਪੰਜ ਵਜੇ ਤੱਕ ਹੀ ਸੀ, ਕੱਲ ਤੋਂ ਦੁਕਾਨਦਾਰਾਂ ਤੇ ਹੋਰ ਕਾਰੋਬਾਰੀ ਅਪਣਾ ਕੰਮ ਆਮ ਵਾਂਗ ਕਰ ਸਕਣਗੇ, ਪਰ ਮਾਨਸਾ ਤ੍ਰਿਕੋਣੀ ਉਤੇ ਧਰਨਾ ਬਾਦਸਤੂਰ ਜਾਰੀ ਰਹੇਗਾ , ਇਸ ਲਈ ਇਨਸਾਫ਼ ਦੀ ਮੰਗ ਕਰਦੀ ਆਮ ਜਨਤਾ ਅਤੇ ਵੱਖ ਵੱਖ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਵਾਂਗ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਕਾਤਲ ਦਾ ਘਰ ਜਾਂ ਦੁਕਾਨ ਢਾਹੁਣਾ ਸਾਡੀ ਮੰਗ ਨਹੀਂ, ਅਸੀਂ ਸਾਡੇ ਜਵਾਨ ਪੁੱਤਰਾਂ ਦੀਆਂ ਨਿੱਤ ਦਿਨ ਜਾਨਾਂ ਲੈ ਰਹੇ ਨਸ਼ੇ ਦੇ ਸੌਦਾਗਰਾਂ ਅਤੇ ਉਨ੍ਹਾਂ ਦੇ ਭਾਈਵਾਲ ਬਣੇ ਕਮੀਨੇ ਲੀਡਰਾਂ ਅਤੇ ਭ੍ਰਿਸ਼ਟ ਪੁਲਿਸ ਅਫਸਰਾਂ ਦੇ ਗੱਠਜੋੜ ਨੂੰ ਢਾਹੁਣ ਲਈ ਲੜਾਈ ਲੜ ਰਹੇ ਹਾਂ। ਪਰ ਸਰਕਾਰ ਤੇ ਪੁਲਿਸ ਅਫਸਰ ਅਪਣੇ ਆਪ ਨੂੰ ਬਚਾਉਣ ਲਈ ਇਸ ਸਾਂਝੇ ਨਿਆਂਪੂਰਨ ਅੰਦੋਲਨ ਵਿੱਚ ਫਿਰਕੂ ਪਾਠਕ ਪਾਉਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਬੁਲਾਰਿਆਂ ਨੇ ਕਮੇਟੀ ਵਲੋਂ ਰੱਖੀਆਂ ਬਾਕੀ ਮੰਗਾਂ ਉਤੇ ਜ਼ੋਰ ਦਿੰਦਿਆਂ ਇਹ ਵੀ ਮੰਗ ਕੀਤੀ ਕਿ ਝੋਟੇ ਦੇ ਕਤਲ ਦੀ ਸਾਜ਼ਿਸ਼ ਅਤੇ ਨਸ਼ੇ ਦੇ ਕਾਲੇ ਕਾਰੋਬਾਰ ਦੀਆਂ ਸਾਰੀਆਂ ਪਰਤਾਂ ਸਾਹਮਣੇ ਲਿਆਉਣ ਲਈ ਹਾਈਕੋਰਟ ਦੇ ਚੀਫ ਜਸਟਿਸ ਇਸ ਮਾਮਲੇ ਦਾ ਸੂਓ ਮੋਟੋ ਨੋਟਿਸ ਲੈ ਕੇ ਇਸ ਦੀ ਪੜਤਾਲ ਹਾਈਕੋਰਟ ਦੇ ਕਿਸੇ ਸਟਿੰਗ ਜੱਜ ਦੇ ਜਾਂ ਸੀਬੀਆਈ ਦੇ ਹਵਾਲੇ ਕਰਨ ਦਾ ਹੁਕਮ ਦੇਣ। ਇੱਕਠ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ ਨੇ ਬਾਜ਼ਾਰਾਂ ਜਾਂ ਸਿਵਲ ਹਸਪਤਾਲ ਵਿੱਚ ਇੱਕਠੇ ਹੋਏ ਲੋਕਾਂ ਨੂੰ ਜਜ਼ਬਾਤੀ ਅਪੀਲ ਕੀਤੀ ਕਿ ਜੇਕਰ ਉਹ ਪਰਵਿੰਦਰ ਨੂੰ ਇਨਸਾਫ ਦਿਵਾਉਣ ਲਈ ਆਏ ਹਨ ਤਾਂ ਇਧਰ ਉਧਰ ਘੁੰਮਣ ਅਤੇ ਐਕਸ਼ਨ ਕਮੇਟੀ ਦੇ ਅਨੁਸ਼ਾਸਨ ਤੋਂ ਬਾਹਰ ਜਾ ਕੇ ਹਰਕਤਾਂ ਕਰਨ ਦੀ ਥਾਂ ਸਰਬ ਤੇ ਸ਼ਾਂਤੀ ਨਾਲ ਧਰਨੇ ਵਾਲੇ ਪੰਡਾਲ ਵਿੱਚ ਹੀ ਬੈਠਣ ਅਤੇ ਅਪਣੇ ਗਮ ਤੇ ਗੁੱਸੇ ਦਾ ਇਕਜੁੱਟ ਹੋ ਕੇ ਪ੍ਰਗਟਾਵਾ ਕਰਨ।

ਅੱਜ ਇਸ ਵਿਸ਼ਾਲ ਇਕੱਠ ਨੂੰ ਸੁਖਦਰਸ਼ਨ ਸਿੰਘ ਨੱਤ, ਅਮਨ ਪਟਵਾਰੀ, ਗਗਨ ਸਿਰਸੀਵਾਲਾ, ਅਰਸ਼ਦੀਪ, ਰਾਜਵਿੰਦਰ ਸਿੰਘ ਰਾਣਾ , ਡਾਕਟਰ ਧੰਨਾ ਮੱਲ ਗੋਇਲ, ਜਸਬੀਰ ਕੌਰ ਨੱਤ, ਮਾਨਿਕ ਗੋਇਲ, ਕ੍ਰਿਸ਼ਨ ਚੌਹਾਨ, ਮੰਗਾ ਅਜ਼ਾਦ , ਪ੍ਰੇਮ ਅਰੋੜਾ, ਨਰਿੰਦਰ ਬੁਰਜ ਹਮੀਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਹਰਵਿੰਦਰ ਭਾਰਦਵਾਜ, ਹੰਸ ਰਾਜ ਮੋਫ਼ਰ , ਲਖਵਿੰਦਰ ਮੂਸਾ, ਗੁਰਪ੍ਰੀਤ ਵਿੱਕੀ, ਪ੍ਰਸ਼ੋਤਮ ਗਿੱਲ, ਰਾਮ ਸਿੰਘ ਭੈਣੀ ਬਾਘਾ, ਲਖਵੀਰ ਸਿੰਘ ਅਕਲੀਆ, ਮਨਪਿੰਦਰ ਸਿੰਘ, ਅਰਪਿਤ ਚੌਧਰੀ, ਗੁਰਲਾਭ ਮਾਹਲ , ਰਾਮਫਲ ਚੱਕ ਅਲੀਸ਼ੇਰ, ਅਰਵਿੰਦਰ ਕੌਰ, ਗੁਰਮੁਖ ਸਿੰਘ ਮਾਨ, ਮਨਦੀਪ ਗੋਰਾ, ਮਿੱਠੂ ਸਿੰਘ ਕਾਹਨੇ ਕੇ, ਭਗਵੰਤ ਸਮਾਉਂ, ਹਰਦੀਪ ਸਿੱਧੂ, ਹਰਿੰਦਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ, ਗੁਰਜੰਟ ਸਿੰਘ ਮਾਨਸਾ, ਬਲਕਰਨ ਬੱਲੀ, ਸੁਰਜੀਤ ਫੂਲ, ਰਿਟਾਇਰਡ ਸੀ ਆਈ ਡੀ ਇੰਸਪੈਕਟਰ ਮਲਕੀਤ ਸਿੰਘ,
ਜਗਰੂਪ ਕੌਰ ਕਨੇਡਾ, ਅਮ੍ਰਿਤਪਾਲ ਸਿੰਘ, ਮੰਗਾ ਸਿੰਘ ਸਰਪੰਚ ਮਾਖਾ, ਸਰਬਜੀਤ ਸਿੰਘ, ਸੁਖਮਨ ਪੰਜਾਬ ਯੂਨੀਵਰਸਿਟੀ, ਜਸਬੀਰ ਸਿੰਘ ਹਰੀਕੇ ਪੱਤਣ, ਹੈਪੀ ਮਾਨ, ਗੁਰਸੇਵਕ ਮਾਨ, ਸੁਖਜੀਤ ਸਿੰਘ ਰਾਮਾਨੰਦੀ, ਬਲਦੇਵ ਸਿੰਘ ਮੰਢਾਲੀ, ਗੁਰਪ੍ਰੀਤ ਸਿੰਘ ਝੱਬਰ , ਕੁਲਵਿੰਦਰ ਉਡਤ, ਅਨੂਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਰਤਨ ਭੋਲਾ, ਮਨਜੀਤ ਸਿੰਘ ਮੀਹਾਂ , ਸੂਬੇਦਾਰ ਦਰਸ਼ਨ ਸਿੰਘ, ਰਾਜ ਅਕਲੀਆ, ਹਰਪਾਲ ਕੌਰ, ਜਸਬੀਰ ਸਿੰਘ ਖ਼ਾਲਸਾ, ਕਾਕਾ ਵੀਰ ਜੀ, ਭੁਪਿੰਦਰ ਸਿੰਘ ਰੂਬੀ ਮੈਂਬਰ ਐਂਟੀ ਡਰੱਗ ਫੋਰਸ, ਲਖਵੀਰ ਸਿੰਘ ਲੱਖਾ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *