ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਵੱਲੋਂ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਬੰਦ ਸੱਦੇ ਨੂੰ ਸਫਲ ਬਣਾਉਣ ਦਾ ਧੰਨਵਾਦ : ਭਾਈ ਖਾਲਸਾ

ਮਾਲਵਾ

ਮਾਨਸਾ, ਗੁਰਦਾਸਪੁਰ , 15 ਅਕਤੂਬਰ ( ਸਰਬਜੀਤ ਸਿੰਘ)– ਨਸ਼ਿਆਂ ਵਿਰੁੱਧ ਮੁਹਿੰਮ ਛੇੜਨ ਵਾਲੇ ਨਿਧੜਕ ਅਤੇ ਬਹਾਦਰ ਸਮਾਜਸੇਵਕ ਦੀ ਮਾਨਸ ਦੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਇੱਕ ਮੈਡੀਕਲ ਸਟੂਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਵਿਰੋਧ ਅਤੇ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ 15 ਅਕਤੂਬਰ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬ ਦੀਆਂ ਸਾਰੀਆਂ ਸਿਆਸੀ, ਧਾਰਮਿਕ, ਸਮਾਜਿਕ,ਕਿਸਾਨ ਯੂਨੀਅਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੋਂ ਇਲਾਵਾ ਹਰ ਵਰਗ ਵੱਲੋਂ ਭਰਵਾਂ ਸਮਰਥਨ ਕੀਤਾ ਜਾ ਰਿਹਾ ਅਤੇ ਇਸ ਦਰਮਿਆਨ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਨੂੰ ਦਲਪੰਥ ਸਮੇਤ ਚਾਲੇ ਪਾਉਣ ਵਾਲੇ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਨੇ 15 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਾ ਐਲਾਨ ਕਰਦਿਆਂ ਸਮੂਹ ਪੰਜਾਬ ਦੇ ਲੋਕਾਂ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ, ਭਾਈ ਕਿ ਪਰਮਿੰਦਰ ਸਿੰਘ ਝੋਟਾ ਦੀ ਮੌਤ ਤੇ ਪੰਜਾਬ ਸਰਕਾਰ ਵੀ ਪੂਰਾ ਤਰ੍ਹਾਂ ਨਾਲ ਹੈ ਗੋਲੀ ਮਾਰਨ ਵਾਲੇ ਦਾ ਮੈਡੀਕਲ ਸਟੋਰ ਅਤੇ ਮਕਾਨ ਬਿਲਡੋਜਰ ਨਾਲ ਢਾਹ ਦਿੱਤਾ ਗਿਆ,ਪਰਚਾ ਵੀ ਦਰਜ ਹੋ ਗਿਆ, ਦੋਸੀ ਵੀ ਫੜ ਲਿਆ, ਪਰ ਐਕਸ਼ਨ ਕਮੇਟੀ ਅਜੇ ਸਾਰੀਆਂ ਮੰਗਾਂ ਪ੍ਰਵਾਨ ਕਰਨ ਤੱਕ ਸਸਕਾਰ ਕਰਨ ਤੋਂ ਇਨਕਾਰੀ ਹੈ ਦੂਸਰੇ ਪਾਸੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਪੁਲਿਸ ਡੀਜੀਪੀ ਨੂੰ ਇਸ ਮਾਮਲੇ ਵਿੱਚ ਤਲਬ ਕਰ ਲਿਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 15 ਅਕਤੂਬਰ ਪੰਜਾਬ ਬੰਦ ਸੱਦੇ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਸਮਰਥਨ ਦੇਣ ਦੇ ਨਾਲ ਨਾਲ ਮਾਲਵਾ ਤਰਨਾ ਦਲ ਬਾਬਾ ਸੰਗਤ ਦਲ ਪੰਥ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਵੱਲੋਂ ਲੋਕਾਂ ਨੂੰ ਬੰਦ ਨੂੰ ਫ਼ਸਲ ਬਣਾਉਣ ਲਈ ਆਪਣੇ ਕਾਰੋਬਾਰ ਬੰਦ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਸ ਮੌਕੇ ਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਜੀ ਨਾਲ ਗੁਰਪ੍ਰੀਤ ਸਿੰਘ ਘਾਲ ਬਠਿੰਡਾ, ਬਾਬਾ ਗੁਰਮੁਖ ਸਿੰਘ ਦੇਗਚੀ, ਹੈਡਗ੍ਰੰਥੀ ਤੇ ਨਗਾਰਚੀ ਦਲਪੰਥ ਆਦਿ ਹਾਜ਼ਰ ਸਨ, ਭਾਈ ਖਾਲਸਾ ਨੇ ਕਿਹਾ ਭਾਵੇਂ ਬੰਦ ਨੂੰ ਹਰ ਵਰਗ ਦੇ ਲੋਕ ਸਮਰੱਥਨ ਕਰ ਰਹੇ ਹਨ ਪਰ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਵੱਲੋਂ ਬੰਦ ਦਾ ਸਮਰਥਨ ਕਰਕੇ ਲੋਕਾਂ ਨੂੰ ਬੰਦ ਨੂੰ ਸਫਲ ਬਣਾਉਣ ਲਈ ਬੇਨਤੀ ਕਰਨੀ ਸ਼ਲਾਘਾਯੋਗ ਤੇ ਸਮੇਂ ਦੀ ਲੋੜ ਵਾਲਾਂ ਚੰਗਾ ਵਰਤਾਰਾ ਕਿਹਾ ਜਾ ਸਕਦਾ ਹੈ ।

Leave a Reply

Your email address will not be published. Required fields are marked *