ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ‘ਚ ਐਸ ਐਚ ਓ ਬੇਅੰਤ ਕੌਰ ਨੂੰ ਮੁਅੱਤਲ ਤੇ ਡੀਐਸਪੀ ਦੀ ਜਾਂਚ ਵਾਲੀ ਐਸ ਐਸ ਪੀ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਬਰਾਬਰ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਾਨਸਾ, ਗੁਰਦਾਸਪੁਰ, 15 ਅਕਤੂਬਰ ( ਸਰਬਜੀਤ ਸਿੰਘ)– ਅੱਜ ਪੰਜਾਬ ਪੁਲਸ ਦੇ ਐਸ ਐਸ ਪੀ ਮਾਨਸਾ ਨੇ ਪਰਮਿੰਦਰ ਸਿੰਘ ਝੋਟਾ ਮਾਮਲੇ ‘ਚ ਕਾਨੂੰਨੀ ਡਿਊਟੀ ਵਿਚ ਅਣਗਹਿਲੀ ਵਰਤਣ ਦੇ ਦੋਸ਼ਾਂ ਹੇਠ ਐਸ ਐਚ ਓ ਬੇਅੰਤ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਡੀ ਐਸ ਪੀ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ, ਭਾਈ ਕਿ ਪਰਮਿੰਦਰ ਸਿੰਘ ਦੇ ਪਿਤਾ ਨੇ ਬੇਅੰਤ ਕੌਰ ਤੇ ਦੋਸ ਲਾਏ ਤੇ ਡੀ ਐਸ ਪੀ ਨੂੰ ਵੀ ਪਰਮਿੰਦਰ ਸਿੰਘ ਝੋਟਾ ਨੇ ਮੈਡੀਕਲ ਸਟੋਰ ਵਿਚ ਨਸ਼ੀਲੀਆਂ ਦਵਾਈਆਂ ਵੇਚਣ ਸਬੰਧੀ ਦੱਸਿਆ ਸੀ ਅਤੇ ਸਬੰਧਿਤ ਡੀ ਐਸ ਪੀ ਨੂੰ ਛਾਪਾ ਮਾਰਨਾ ਚਾਹੀਦਾ ਸੀ ਜਦੋਂ ਕਿ ਬੇਅੰਤ ਕੌਰ ਨੇ ਵੀ ਪਰਮਿੰਦਰ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਅਜਿਹੀਆਂ ਕਾਰਵਾਈਆਂ ਤੋਂ ਹਟ ਜਾਵੇ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਥਾਨਕ ਪੁਲਿਸ ਦੀ ਪੂਰੀ ਖੁੱਲ੍ਹ ਸੀ ਅਤੇ ਹੁਣ ਜਦੋਂ ਪੀੜਤ ਪਰਿਵਾਰ ਤੇ ਹੋਰ ਵਿਰੋਧੀਆਂ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਘਬਰਾਹਟ ‘ਚ ਐਸ ਐਸ ਪੀ ਆਪਣੀ ਜਾਨ ਬਚਾਉਣ ਲਈ ਐਸ ਐਚ ਓ ਬੇਅੰਤ ਕੌਰ ਤੇ ਡੀ ਐਸ ਪੀ ਤੇ ਕਾਰਵਾਈ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਵਿਖਾਇਆ ਹੈ ਜਦੋਂ ਕਿ ਇਸ ਮਾਮਲੇ ਵਿਚ ਐਸ ਐਸ ਪੀ ਤੇ ਡੀਸੀ ਵੀ ਦੋਸ਼ੀ ਹਨ ਕਿਉਂਕਿ ਉਨ੍ਹਾਂ ਨੇ ਡਰੱਗ ਸਮਗਲਰ ਨੂੰ ਲਾਇਸੈਂਸਾਂ ਪਿਸਤੌਲ ਦਾ ਲਾਇਸੈਂਸ ਦਿੱਤਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਸਥਾਨਕ ਐਸ ਐਚ ਓ ਬੇਅੰਤ ਕੌਰ ਨੂੰ ਮੁਅੱਤਲ ਕਰਨ ਅਤੇ ਡੀ ਐਸ ਪੀ ਨੂੰ ਨੋਟਿਸ ਦੇਣ ਵਾਲੀ ਢਿਲੀ ਮੱਠੀ ਕਾਰਵਾਈ ਕਰਨ ਦੀ ਨਿੰਦਾ ਅਤੇ ਐਕਸ਼ਨ ਕਮੇਟੀ ਵੱਲੋਂ ਮੰਗੀਆ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਰਮਿੰਦਰ ਸਿੰਘ ਝੋਟਾ ਨੇ ਲਾਈਵ ਹੋਕੇ ਮੈਡੀਕਲ ਸਟੋਰ ਤੇ ਕਾਰਵਾਈ ਕਰਨ ਸਬੰਧੀ ਡੀ ਐਸ ਪੀ ਫੋਨ ਤੇ ਦੱਸਿਆ ਸੀ, ਭਾਈ ਖਾਲਸਾ ਨੇ ਕਿਹਾ ਚਾਹੀਦਾ ਦਾ ਇਸ ਤਰ੍ਹਾਂ ਸੀ ਸਥਾਨਕ ਪੁਲਿਸ ਪ੍ਰਸ਼ਾਸਨ ਉਸ ਤੇ ਕਾਰਵਾਈ ਕਰਦਾ ਅਤੇ ਨਸ਼ਿਆਂ ਵਿਰੁੱਧ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਜਾਨ ਬਚ ਜਾਂਦੀ ਪਰ ਸਥਾਨਕ ਪੁਲਿਸ ਪ੍ਰਸ਼ਾਸਨ ਅਜਿਹਾ ਕਰਨ ‘ਚ ਬੁਰੀ ਤਰ੍ਹਾਂ ਅਸਫ਼ਲ ਰਿਹਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਐਸ ਐਸ ਪੀ ਵੱਲੋਂ ਬੇਅੰਤ ਕੌਰ ਨੂੰ ਮੁਅੱਤਲ ਕਰਨ ਤੇ ਡੀ ਐਸ ਪੀ ਨੋਟਿਸ ਦੇਂਣ ਵਾਲੀ ਕਾਰਵਾਈ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਸਮਝਦੀ ਹੋਈ ਮੰਗ ਕਰਦੀ ਹੈ ਐਸ ਐਸ ਪੀ ਮਾਨਸਾ ਤੇ ਡੀਸੀ ਸਾਹਿਬ ਤੇ ਵੀ ਕਾਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।

Leave a Reply

Your email address will not be published. Required fields are marked *