ਮਾਨ ਸਰਕਾਰ ਮਿਹਨਤਕਸ਼ ਅਵਾਮ ਦੇ ਆਗੂਆ ਦੇ ਨਾਮਾ ਤੋ ਭੈਭੀਤ
ਲੁਧਿਆਣਾ, ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)— ਰਾਏਕੋਟ ਸਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਦੀ ਮਾਨ ਸਰਕਾਰ ਨੇ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿੱਖੇ ਸਮਾਗਮ ਦਾ ਆਯੋਜਨ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਆਏ । ਇਸ ਸਮਾਗਮ ਦੌਰਾਨ ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਸਮੇਤ ਵੱਡੀ ਤਦਾਦ ਵਿੱਚ ਸੀਟੂ ਵਰਕਰਾ ਨੂੰ ਘਰਾ ਵਿੱਚ ਨਜਰਬੰਦ ਕਰਕੇ ਰੱਖਿਆ ਗਿਆ। ਸਰਕਾਰ ਦੇ ਇਸ ਵਤੀਰੇ ਦੀ ਸਖਤ ਸਬਦਾ ਵਿੱਚ ਨਿੰਦਾ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਕੌਮੀ ਸਕੱਤਰ ਕਾਮਰੇਡ ਊਸਾ ਰਾਣੀ, ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ, ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ, ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਸ ਕਾਰੇ ਤੋ ਪਰਤੀਤ ਹੁੰਦਾ ਹੈ ਕਿ ਸਰਕਾਰ ਮਿਹਨਤਕਸ਼ ਅਵਾਮ ਦੇ ਆਗੂਆ ਤੋ ਕਿਸ ਕਦਰ ਡਰੀ ਹੋਈ ਹੈ , ਆਗੂਆ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਸਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ ਤੇ ਗਦਰੀਆ ਬਾਬਿਆ ਤੋ ਰਤੀ ਭਰ ਵੀ ਸਿੱਖਿਆਂ ਹੁੰਦਾ ਤੇ ਮਿਹਨਤਕਸ਼ ਅਵਾਮ ਦੇ ਬੁਨਿਆਦੀ ਮਸਲਿਆ ਦਾ ਹੱਲ ਕੀਤਾ ਹੁੰਦਾ ਤਾ ਅੱਜ ਇੰਜ ਡਰਨ ਦੀ ਲੋੜ ਨਹੀ ਪੈਣੀ ਸੀ । ਆਗੂਆ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੂੰ ਆਉਦੀਆ ਵਿਧਾਨ ਸਭਾ ਚੋਣਾ ਵਿੱਚ ਸਬਕ ਸਿਖਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਤੇ ਇਨ੍ਹਾ ਅਖੌਤੀ ਠੇਕੇਦਾਰਾ ਨੂੰ ਸਦਾ ਲਈ ਘਰ ਵਿੱਚ ਬੈਠਾ ਦਿੱਤਾ ਜਾਵੇਗਾ।

