ਪਿੰਡ ਤਾਮਕੋਟ ਦੇ ਪੜੇ ਲਿਖੇ ਲਾਅ ਦੇ ਵਿਦਿਆਰਥੀ ਦੀ ਨਸ਼ੇ ਦੀ ਨਾਲ ਹੋਈ ਮੌਤ ਇੱਕ ਵੱਡੀ ਚਿੰਤਾਜਨਕ ਘਟਨਾ-ਕਾਮਰੇਡ ਸੁਰਿੰਦਰਪਾਲ ਸ਼ਰਮਾ

ਮਾਲਵਾ

ਮਾਨਸਾ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਨੇੜਲੇ ਪਿੰਡ ਤਾਮਕੋਟ ਦੇ ਪੜੇ ਲਿਖੇ ਲਾਅ ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਦੀ ਨਸ਼ੇ ਦੀ ਨਾਲ ਹੋਈ ਮੌਤ ਇੱਕ ਵੱਡੀ ਚਿੰਤਾਜਨਕ ਘਟਨਾ ਹੈ।

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਇੰਚਾਰਜ ਹੈਪੀ ਮਾਨ ਅਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰਪਾਲ ਸ਼ਰਮਾ ਨੇ ਕਿਹਾ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸ਼ੀ।ਲਾਅ ਦਾ ਵਿਦਿਆਰਥੀ ਸੀ ਅਤੇ ਪੇਪਰ ਦੇਣ ਲਈ ਗਿਆ ਸੀ। ਉਸਦੇ ਪਿਤਾ ਕੁਲਦੀਪ ਸਿੰਘ ਪੰਜਾਬ ਕਿਸਾਨ ਯੂਨੀਅਨ ਦਾ ਪਿੰਡ ਇਕਾਈ ਦਾ ਆਗੂ ਹੈ ਅਤੇ ਮਾਤਾ ਦਲਜੀਤ ਕੌਰ ਲਿਬਰੇਸ਼ਨ ਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਲਿਬਰੇਸ਼ਨ ਪਾਰਟੀ ਦੇ ਆਗੂ ਕਾਮਰੇਡ ਰਾਜਵਿੰਦਰ ਰਾਣਾ ਪਾਰਟੀ ਦੇ ਕੇਂਦਰੀ ਆਗੂ ਪਰਸੋ਼ੋਤਮ ਸ਼ਰਮਾ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਸ਼ਰਮਾਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਿੰਘ ਤਾਮਕੋਟ ਗੁਰਜੰਟ ਸਿੰਘ ਮਾਨਸਾ ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਸੇਵਕ ਮਾਨ ਨੇ ਕਿਹਾ
ਇਸ ਤਰ੍ਹਾਂ ਨੌਜਵਾਨ ਤਬਕੇ ਨੂੰ ਚਿੱਟੇ ਨਾਲ਼ ਖ਼ਤਮ ਕਰਨ ਦੀ ਏਹ ਸਰਕਾਰ ਦੀ ਨੀਤੀ ਸਾਫ਼ ਤੇ ਸਪੱਸ਼ਟ ਦਿਸ ਰਹੀ ਹੈ।
ਜਿਹੜੀ ਭਗਵੰਤ ਮਾਨ ਸਰਕਾਰ ਬੜੇ ਲੰਮੇ ਸਮੇਂ ਤੋਂ ਏਹ ਕਹਿ ਰਹੀ ਹੈ।ਕਿ ਯੁੱਧ ਨਸ਼ਿਆਂ ਵਿਰੁੱਧ ਨੇ ਪਿੰਡਾਂ ਵਿੱਚੋਂ ਨਸ਼ਿਆਂ ਦਾ ਖਾਤਮਾ ਕਰ ਦਿੱਤਾ, ਆਏ ਦਿਨ ਪਿੰਡਾਂ ਵਿੱਚ ਹੋ ਰਹੀਆਂ ਨਸ਼ੇ ਨਾਲ ਨੌਜਵਾਨਾਂ ਦੀ ਮੌਤਾਂ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਨੇ। ਜਿਹੜੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੀ ਲੋੜ ਸੀ। ਉਹਨਾਂ ਨੂੰ ਰੁਜ਼ਗਾਰ ਦੀ ਬਜਾਏ ਸਰਕਾਰ ਮੌਤ ਦੇ ਖੂਹ ਵਿੱਚ ਸੁੱਟ ਰਹੀ ਹੈ। ਸਰਕਾਰ ਨੇ ਬੇਰੁਜ਼ਗਾਰੀ ਦੀ ਜੜ੍ਹ ਮਜ਼ਬੂਤ ਕਰਕੇ ਨੌਜਵਾਨਾਂ ਹੱਥ ਕਦੇ ਹਥਿਆਰ ਤੇ ਕਦੇ ਸਰਿੰਜਾਂ ਦੇ ਦਿੱਤੀਆਂ।
ਜਿਹੜੀ ਮਾਨ ਸਰਕਾਰ ਸ਼ਹਿਰਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਵੱਡੇ ਵੱਡੇ ਬੈਨਰ ਤੇ ਪੋਸਟਰ ਲਗਾ ਰਹੀ ਸੀ।ਉਹ ਯੁੱਧ ਸਰਕਾਰ ਅਮਲੀ ਰੂਪ ਵਿੱਚ ਨਸ਼ਿਆਂ ਦੇ ਵੱਡੇ ਸੌਦਾਗਰਾਂ ਤੇ ਵਪਾਰੀਆਂ ਖ਼ਿਲਾਫ਼ ਨਹੀਂ ਚਲਾ ਰਹੀ।ਇਸ ਤੋਂ ਏਹ ਸਿੱਧ ਹੁੰਦਾ ਹੈ ਕਿ ਸਰਕਾਰ ਦੀ ਉਸ ਦੋਸ਼ੀ ਜਮਾਤ ਦੇ ਨੁਮਾਇੰਦੇ ਨਾਲ ਮਿਲੀਭੁਗਤ ਹੈ। ਸਾਡੇ ਬੇਰੁਜ਼ਗਾਰ ਨੌਜਵਾਨ ਤਬਕੇ ਨੂੰ ਸਰਕਾਰ ਦੀ ਇਸ ਦੋਗਲੀ ਨੀਤੀ ਨੂੰ ਸਾਫ਼ ਸਮਝ ਲੈਣਾ ਚਾਹੀਦਾ ਹੈ। ਜ਼ੇਕਰ ਏਦਾਂ ਦੇ ਹਲਾਤ ਪੈਦਾ ਹੋਣਗੇ ਤਾ ਇੱਕ ਵੱਡਾ ਤੇ ਤਿੱਖਾ ਸੰਘਰਸ਼ ਸਰਕਾਰ ਵਿਰੁੱਧ ਵਿੱਡਣ ਲਈ ਤਿਆਰ ਹੋਵਾਗੇ।

Leave a Reply

Your email address will not be published. Required fields are marked *