ਕਾਂਗਰਸ ਹਾਈ ਕਮਾਂਡ ਦੇ ਮੋਢੀ ਰਾਹੁਲ ਗਾਂਧੀ ਵੱਲੋਂ ਚੋਣਾਂ ਤੇ ਕਾਂਗਰਸ ਦੇ ਕਾਟੋ ਕਲੇਸ਼ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਸਹਾਮਣੇ ਯਾਦ ਕਰਕੇ ਅੰਕਲ ਦੱਸਣ ਦੇ ਵੱਡੇ ਮਾਇਨੇ ਨਿਕਲਦੇ ਹਨ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ

ਦਿੱਲੀ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਚੋਣਾਂ 2027 ਅਤੇ ਕਾਂਗਰਸ ਦੇ ਚੱਲ ਰਹੇ ਵੱਡੇ ਕਾਟੋ ਕਲੇਸ਼ ਮੌਕੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਕੇ ਅੰਕਲ ਦੱਸਣ ਨਾਲ਼ ਜਿਥੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਸਮਾਨੇ ਲੱਗ ਗਈ ਹੈ ਅਤੇ ਉਹਨਾਂ ਸਿਆਸੀ ਕੱਦ ਉੱਚਾ ਹੋਇਆ ਹੈ ਕਿਉਂਕਿ ਭਾਜਪਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਜਾਇਦਾ ਵੈਲ ਓ ਨਹੀਂ ? ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਕੇ ਅੰਕਲ ਦੱਸਣ ਵਾਲੇ ਸ਼ਬਦਾਂ ਵਿਚ ਬਹੁਤ ਕੁਝ ਲੁਕਿਆ ਹੋਇਆ ਅਤੇ ਇਹ ਜਲਦੀ ਹੀ ਬਿੱਲੀ ਥੈਲੇ ਤੋਂ ਬਾਹਰ ਆ ਸਕਦੀ ਹੈ ਕਿਉਂਕਿ ਅਗਰ ਰਾਹੁਲ ਗਾਂਧੀ ਕਾਂਗਰਸ ਦਾ ਕਾਟੋ ਕਲੇਸ਼ ਦੂਰ ਕਰਨ ਲਈ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪ੍ਰਧਾਨ ਬਣਾ ਕੇ ਉਨ੍ਹਾਂ ਦੀ ਅਗਵਾਈ ‘ਚ ਚੋਣਾਂ ਲੜਦੀ ਹੈ ਤਾਂ ਇਸ ਨਾਲ ਕਾਟੋ ਕਲੇਸ਼ ਵੀ ਦੂਰ ਹੋਓ ਅਤੇ ਕਾਂਗਰਸ ਸੱਤਾ ਵਿਚ ਵੀ ਆ ਸਕਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਜੀ ਵੱਲੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਕਾਟੋ ਕਲੇਸ਼ ਸਮੇਂ ਪ੍ਰੈਸ ਦੇ ਸੁਵਾਲਾ ‘ਚ ਅੰਕਲ ਕਹੇਂ ਕੇ ਯਾਦ ਕਰਨ ਪਿਛੇ ਕੋਈ ਡੂੰਘੀ ਸਿਆਸਤ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਵੇਲੇ ਪੰਜਾਬ ਕਾਂਗਰਸ ਦੀ ਕਾਟੋ ਕਲੇਸ਼ ਤੋਂ ਦਿੱਲੀ ਹਾਈ ਕਮਾਂਡ ਗਹਿਰੀ ਚਿੰਤਾ ਵਿੱਚ ਹੈ ਅਤੇ ਉਹ ਕੋਈ ਸਿਆਸੀ ਫਾਰਮੂਲਾ ਲੱਭ ਰਹੇ ਹਨ ਅਤੇ ਇਸੇ ਹੀ ਕਰਕੇ ਜਦੋਂ ਰਾਹੁਲ ਗਾਂਧੀ ਨੂੰ ਪੰਜਾਬ ‘ਚ ਪ੍ਰੈਸ ਨੇ ਪੰਜਾਬ ਦੇ ਆਪਣੇ ਮਨ ਪਸੰਦ ਲੀਡਰ ਸਬੰਧੀ ਪੁੱਛਿਆ ਤਾਂ ਰਾਹੁਲ ਗਾਂਧੀ ਕਿਹਾ ” ਕੈਪਟਨ ਅਮਰਿੰਦਰ ਸਿੰਘ ਅੰਕਲ ਜੋ ਬਹੁਤ ਚੰਗੇ ਹਨ, ਇਸ ਨਾਲ ਜਿਥੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਸਿਆਸਤ ਵਿੱਚ ਕੱਦ ਕਾਠ ਉੱਚਾ ਹੋਇਆ ਹੈ ਉਥੇ ਇਹਨਾਂ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਕਰਕੇ ਚੋਣਾਂ ਉਹਨਾਂ ਦੀ ਅਗਵਾਈ ਹੇਠ ਲੜਨ ਲਈ ਯਤਨ ਕਰ ਦੇਣ ਤਾਂ ਕਾਂਗਰਸ ਜਿੱਤ ਸਕਦੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਹੁਲ ਗਾਂਧੀ ਵੱਲੋਂ ਪ੍ਰੈਸ ਦੇ ਸੁਵਾਲਾ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮਨਪਸੰਦ ਲੀਡਰ ਅੰਕਲ ਕਹੇਂ ਕੇ ਯਾਦ ਕਰਨ ਵਾਲੇ ਵਰਤਾਰੇ ਦਾ ਸਵਾਗਤ ਕਰਦੀ ਹੈ ਅਮਰਿੰਦਰ

Leave a Reply

Your email address will not be published. Required fields are marked *