ਦਿੱਲੀ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਦਿੱਲੀ ਭਾਜਪਾ ਸਰਕਾਰ ਨੇ ਰੱਖੜੀ ਸਕੀਮ ਤਹਿਤ ਔਰਤਾਂ ਨੂੰ 2500 ਰੁਪਏ ਦੇਣ ਦਾ ਐਲਾਨ ਕੀਤਾ ਹੈ ਸਰਕਾਰ ਦਾ ਇਹ ਫੈਸਲਾ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ ਪਰ ਸਰਕਾਰ ਵੱਲੋਂ ਇਹਨਾਂ ਪੈਸਿਆਂ ਨੂੰ ਪ੍ਰਾਪਤ ਕਰਨ ਲਈ ਰੱਖੀਆਂ ਅਨੇਕਾਂ ਸ਼ਰਤਾਂ ਬਹੁਤ ਨਿੰਦਣਯੋਗ ਤੇ ਵਾਹਦਾ ਖਿਲਾਫੀ ਦੇ ਬਰਾਬਰ ਹੈ , ਕਿਉਂਕਿ ਜਿਨੀ ਸ਼ਰਤਾਂ ਸਰਕਾਰ ਨੇ ਰੱਖੀਆਂ ਹਨ ਉਸ ਹਿਸਾਬ 50% ਬੀਬੀਆਂ ਇਸ ਲਾਭ ਨੂੰ ਪ੍ਰਾਪਤ ਨਹੀਂ ਕਰ ਸਕਦੀਆਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੀ ਦਿੱਲੀ ਸਰਕਾਰ ਵੱਲੋਂ ਰਕਸ਼ਾ ਬੰਧਨ ਮੌਕੇ ਬੀਬੀਆਂ ਨੂੰ 2500/2500 ਰੁਪਏ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਜਿਨੀਆਂ ਸਰਕਾਰ ਨੇ ਇਸ ਲਾਭ ਨੂੰ ਪ੍ਰਾਪਤ ਕਰਨ ਲਈ ਸ਼ਰਤਾਂ ਨੇ ਰੱਖੀਆਂ ਹਨ, ਉਹ ਬਹੁਤ ਹੀ ਨਿੰਦਣਯੋਗ ਵਰਤਾਰਾ ਤੇ ਚੋਣ ਵਾਅਦਾ ਖਿਲਾਫੀ ਦੇ ਬਰਾਬਰ ਹੈ ਅਤੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਰੱਖੀਆਂ ਸ਼ਰਤਾਂ ਘਟ ਕੀਤੀਆਂ ਜਾਣ ਤਾਂ ਕਿ ਵੱਧ ਤੋਂ ਵੱਧ ਔਰਤਾਂ ਨੂੰ ਇਸ ਦਾ ਲਾਭ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਿੱਲੀ ਭਾਜਪਾ ਸਰਕਾਰ ਵੱਲੋਂ ਰਕਸ਼ਾ ਬੰਧਨ ਮੌਕੇ ਬੀਬੀਆਂ ਨੂੰ 2500/2500 ਰੁਪਏ ਦੇਣ ਦੀ ਸ਼ਲਾਘਾ ਅਤੇ ਇਸ ਲਾਭ ਵਾਸਤੇ ਰੱਖੀਆ ਸ਼ਰਤਾਂ ਘੱਟ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਦਿੱਲੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਰਕਸ਼ਾ ਬੰਧਨ ਮੌਕੇ ਬੀਬੀਆਂ ਨੂੰ 2500/2500 ਰੁਪਏ ਦਿੱਤੇ ਜਾਣਗੇ,ਪਰ ਉਸ ਸਮੇਂ ਸਰਕਾਰ ਨੇ ਇਹ ਲਾਭ ਪ੍ਰਾਪਤ ਕਰਨ ਵਾਸਤੇ ਅਨੇਕਾਂ ਸ਼ਰਤਾਂ ਤੋਂ ਬਿਲਕੁਲ ਜਾਣੂ ਨਹੀਂ ਕਰਵਾਇਆਂ, ਭਾਈ ਖਾਲਸਾ ਨੇ ਕਿਹਾ ਸ਼ਰਤਾਂ ਮੁਤਾਬਕ, ਬਹੁਤ ਸਾਰੀਆਂ ਔਰਤਾਂ ਇਸ ਲਾਭ ਤੋਂ ਦੂਰ ਰਹਿ ਜਾਣਗੀਆਂ, ਕਿਉਂਕਿ ਸਰਕਾਰ ਨੇ ਘੱਟੋ ਘੱਟ ਦਸ ਦੇ ਲਗਭਗ ਸ਼ਰਤਾਂ ਇਸ ਲਾਭ ਨੂੰ ਪ੍ਰਾਪਤ ਕਰਨ ਲਈ ਰੱਖ ਦਿੱਤੀਆਂ ਹਨ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਨੇ ਜਿਨੀਆਂ ਇਸ ਲਾਭ ਨੂੰ ਪ੍ਰਾਪਤ ਕਰਨ ਲਈ ਸ਼ਰਤਾਂ ਰੱਖੀਆਂ ਹਨ,ਇਸ ਤੋਂ ਸਾਫ਼ ਜ਼ਾਹਰ ਹੈ ਕਿ 50% ਬੀਬੀਆਂ ਇਸ ਲਾਭ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿ ਜਾਣਗੀਆਂ, ਭਾਈ ਖਾਲਸਾ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਸਰਕਾਰ ਵੱਲੋਂ ਰਕਸ਼ਾ ਬੰਧਨ ਮੌਕੇ 2500/2500 ਰੁਪਏ ਦੇਣ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਉਪਰਾਲਾ ਦੱਸਦੀ ਹੋਈ ਮੰਗ ਕਰਦੀ ਹੈ ਕਿ ਔਰਤਾਂ ਨੂੰ ਰਾਖੀ ਬੰਧਨਾ ਤੇ ਦਿੱਤੇ ਜਾਣ ਵਾਲੇ ਲਾਭ ਸਬੰਧੀ ਲਾਈਆਂ ਸ਼ਰਤਾਂ ਹਟਾਈਆ ਜਾਣ ਅਤੇ ਅਧਾਰ ਕਾਰਡ ਮੁਤਾਬਕ ਸਭਨਾਂ ਔਰਤਾਂ ਨੂੰ ਇਹ ਲਾਭ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਔਰਤਾਂ ਇਸ ਲਾਭ ਦਾ ਫਾਇਦਾ ਲੈ ਸਕਣ ।।


