ਦਿੱਲੀ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਕਾਂਗਰਸ ਦੇ ਚੱਲ ਰਹੇ ਅਹੁੱਦਿਆਂ ਦੇ ਕਾਟੋ ਕਲੇਸ਼ ਤੇ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ,ਪਰ ਪੰਜਾਬ ਭਾਜਪਾ ਵਿੱਚ ਵੀ ਅਹੁਦਿਆਂ ਨੂੰ ਲੈ ਕੇ ਸਭ ਅੱਛਾ ਨਹੀਂ ? ਇਥੇ ਵੀ ਕਈ ਜਿਲਾ ਪ੍ਰਧਾਨਾਂ ਨੂੰ ਬਦਲ ਕੇ ਨਵੇਂ ਪ੍ਰਧਾਨ ਲਗਾਏ ਜਾ ਰਹੇ ਹਨ ਅਤੇ ਇਸ ਰੋਸ ਕਰਕੇ ਬਹੁਤ ਸਾਰਿਆਂ ਵੱਲੋਂ ਅਸਤੀਫਾ ਦੇ ਕੇ ਕੇਂਦਰ ਦੀ ਭਾਜਪਾ ਹਾਈ ਕਮਾਂਡ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਰੱਖਦਿਆਂ ਕੇਂਦਰੀ ਭਾਜਪਾ ਹਾਈ ਕਮਾਂਡ ਨੇ ਨਵੇਂ ਬਣਾਏ ਪੰਜਾਬ ਭਾਜਪਾ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਪੰਜਾਬ ਪ੍ਰਧਾਨ ਨੂੰ ਦਿੱਲੀ ਵਿਖੇ ਸੱਦ ਲਿਆ ਹੈ, ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਕਿ ਕੇਂਦਰੀ ਭਾਜਪਾ ਹਾਈ ਕਮਾਂਡ ਇਸ ਮਸਲੇ ਨੂੰ ਕੇਵੇ ਸੁਲਝਾਉਦੀ ਹੈ, ਪੁਰਾਣਾਂ ਪ੍ਰਧਾਨ ਫਿਰ ਆਵੇਗਾ ਜਾ ਫਿਰ ਕੇਵਲ ਸਿੰਘ ਢਿੱਲੋਂ ਹੀ ਪੰਜਾਬ ਭਾਜਪਾ ਪ੍ਰਧਾਨ ਬਣੇ ਰਹਿਣਗੇ ਕਿਉਂਕਿ ਮਾਮਲਾ ਗੰਭੀਰ ਜਿਹਾਂ ਲੱਗਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਦੀ ਭਾਜਪਾ ਹਾਈ ਕਮਾਂਡ ਵਲੋਂ ਕਾਹਲੀ ਵਿੱਚ ਨਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਨੂੰ ਦਿੱਲੀ ਵਿਖੇ ਸੱਦਣ ਵਾਲੀ ਨੀਤੀ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕਿ ਭਾਜਪਾ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਤੇ ਟਕਸਾਲੀਆਂ ਨੇ ਦੋਸ ਲਾਇਆ ਕਿ ਪੁਰਾਣੇ ਜ਼ਿਲ੍ਹਾ ਪ੍ਰਧਾਨ ਬਦਲ ਕੇ ਨਵੇਂ ਜ਼ਿਲੇ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਇਸੇ ਰੋਸ ਕਰਕੇ ਬਹੁਤ ਸਾਰੇ ਵੱਡੇ ਤੇ ਪੁਰਾਣੇ ਪੰਜਾਬ ਭਾਜਪਾ ਆਗੂਆਂ ਨੇ ਆਪਣੇ ਅਸਤੀਫੇ ਦੇ ਕੇ ਦੋਸ ਲਾਇਆ ਕਿ ਕੁਰਬਾਨੀ ਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਅੱਖਾਂ ਤੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਇਨਾਂ ਆਗੂਆਂ ਨੇ ਕੇਂਦਰੀ ਹਾਈ ਕਮਾਂਡ ਨੂੰ ਸਕਾਇਤ ਕੀਤੀ ਸੀ, ਭਾਈ ਖਾਲਸਾ ਨੇ ਕਿਹਾ ਮਾਮਲਾ ਗੰਭੀਰ ਜਿਹਾ ਲੱਗਦਾ ਹੈ ਕਿਉਂਕਿ ਲੁਧਿਆਣਾ ਵਿਖੇ ਪੰਜਾਬ ਭਾਜਪਾ ਆਗੂਆਂ ਦੀ ਅਹਿਮ ਮੀਟਿੰਗ ਦੌਰਾਨ ਹੀ ਉਪਰੋ ਆਇਆ ਫਰਲਾ ਇਨ੍ਹਾਂ ਦੋਹਾਂ ਆਗੂਆਂ ਨੂੰ ਜਦੋਂ ਮਿਲਿਆ ਤਾਂ ਉਹ ਵਿਚੇ ਹੀ ਮੀਟਿੰਗ ਛੱਡ ਕੇ ਦਿੱਲੀ ਨੂੰ ਰਵਾਨਾ ਹੋ ਗਏ, ਭਾਈ ਖਾਲਸਾ ਨੇ ਕਿਹਾ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਕੇਂਦਰੀ ਭਾਜਪਾ ਹਾਈ ਕਮਾਂਡ ਇਸ ਮਾਮਲੇ ਨੂੰ ਸਹੀ ਕਰਨ ਲਈ ਨਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਨੂੰ ਪੱਕਾ ਕਰਦੀ ਹੈ ਜਾ ਫਿਰ ਪੁਰਾਣਾ ਪੰਜਾਬ ਭਾਜਪਾ ਪ੍ਰਧਾਨ ਲਿਆਂਦਾ ਜਾਂਦਾ ਹੈ ਇਸ ਕਰਕੇ ਚੋਣਾਂ ਨੂੰ ਮੁੱਖ ਰੱਖਦਿਆਂ ਹਰ ਪਾਰਟੀ ਵਿੱਚ ਸਭ ਅੱਛਾ ਨਹੀਂ ?


