ਮੋਹਾਲੀ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)–ਬੀਤੇ ਦਿਨੀਂ ਮੋਹਾਲੀ ਗੁਮਾਡਾ ਦੇ ਵੱਡੇ ਬਹੁਮੰਜਲੀ ਦਫ਼ਤਰ ਨੂੰ ਈ ਡੀ ਨੇ ਸੀਲ ਕਰ ਦਿੱਤਾ ਹੈ ,ਈਡੀ ਨੇ ਇਹ ਵੱਡੀ ਛਾਪਾਮਾਰੀ ਬੀ ਐੱਸ ਐੱਫ ਦੀ ਵੱਡੀ ਫੋਰਸ ਨੂੰ ਨਾਲ ਲੈਕੇ ਕੇ ਕੀਤਾ ਅਤੇ ਇਸ ਦੌਰਾਨ ਲੁੱਟ ਖਸੁੱਟ ਦਾ ਵੱਡਾ ਕੇਂਦਰ ਬਣੇ ਗੁਮਾਡਾ ਮੋਹਾਲੀ ਨਾਲ ਸਬੰਧਤ ਰਾਜੀਵ ਗੁਪਤਾ ਅਤੇ ਉਸ ਦੇ ਭਰਾ ਘਰੋਂ ਈਡੀ ਨੇ ਛਾਪਾਮਾਰੀ ਦੌਰਾਨ ਕਰੌੜੇ ਰੁਪਏ ਦੀ ਨਗਦੀ ਵਾਲੇ ਬੈਂਗ ਬ੍ਰਾਮਦ ਕਰ ਲੈ ਹਨ ਜਿਸ ਨਾਲ ਪੰਜਾਬ ਸਰਕਾਰ ਇਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਅਤੇ ਇਸਫ ਸਬੰਧੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਰਾਜੀਵ ਗੁਪਤਾ ਪ੍ਰਵਾਰ ਆਪ ਸਰਕਾਰ ਦੇ ਕੇਂਦਰੀ ਆਗੂਆਂ ਨੂੰ ਕਮਾਈ ਕਰਕੇ ਦੇ ਰਹੇ ਹਨ ਅਤੇ ਖੁਦ ਵੀ ਆਪਣੇ ਖਾਤਿਆਂ ‘ਚ ਕਰੌੜਾਂ ਰੁਪਏ ਦੀ ਟੂੰ ਟੂੰ ਕਰਵਾਈ ਜਾ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਮਾਡਾ ਮੋਹਾਲੀ ਨਾਲ ਸਬੰਧਤ ਰਾਜੀਵ ਗੁਪਤਾ ਅਤੇ ਉਸ ਦੇ ਭਰਾ ਘਰੋਂ ਈਡੀ ਛਾਪਾਮਾਰੀ ਦੌਰਾਨ ਕਰੌੜੇ ਰੁਪਏ ਦੀ ਨਗਦੀ ਵਾਲੇ ਬੈਗ ਬ੍ਰਾਮਦ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੁਮਾਡਾ ਮੋਹਾਲੀ ਜੋ ਲੁੱਟ ਖਸੁੱਟ ਤੇ ਭਿਰਸ਼ਟਾਚਾਰ ਦਾ ਕੇਂਦਰ ਬਣ ਗਿਆ ਹੈ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਮੋਹਾਲੀ ਵਿਚਲੇ ਗੁਮਾਡਾ ਵਿਚ ਹੋ ਰਹੀ ਵੱਡੀ ਭਿਰਸ਼ਟਾਚਾਰੀ ਤੇ ਲੁੱਟ ਖਸੁੱਟ ਸਬੰਧੀ ਸਰਕਾਰ ਤੇ ਦੋਸ਼ ਲਾ ਰਹੇ ਸਨ ਪਰ ਪੰਜਾਬ ਸਰਕਾਰ ਨੇ ਇਸ ਸਬੰਧੀ ਚੁਪ ਧਾਰੀ ਹੋਈ ਸੀ ਅਤੇ ਹੁਣ ਈਡੀ ਦੀ ਛਾਪਾਮਾਰੀ ਦੌਰਾਨ ਸਰਕਾਰ ਦੇ ਖਾਸਮਖਾਸ ਰਾਜੀਵ ਗੁਪਤਾ ਅਤੇ ਉਸ ਦੇ ਭਰਾ ਘਰੋਂ ਛਾਪਾਮਾਰੀ ਦੌਰਾਨ ਕਰੌੜਾ ਰੁਪਏ ਦੀ ਨਗਦੀ ਵਾਲੇ ਬੈਂਗ ਮਿਲ਼ਨ ਤੋਂ ਬਾਅਦ ਜਿਥੇ ਵਿਰੋਧੀਆਂ ਨੇ ਸਰਕਾਰ ਨੂੰ ਘੇਰ ਲਿਆ ਹੈ ਉਥੇ ਸਰਕਾਰ ਵੀ ਮੁਸ਼ਕਲਾਂ ਪੈ ਸਕਦੀ ਹੈ ਕਿਉਂਕਿ ਗੁਮਾਡਾ ਦੇ ਕੰਮ ਕਾਜ ਤੇ ਪਹਿਲੀ ਹੀ ਵਿਰੋਧੀਆਂ ਵਲੋਂ ਉਂਗਲਾਂ ਚੁੱਕੀਆਂ ਜਾ ਰਹੀਆਂ ਸਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਈਡੀ ਦੀ ਛਾਪਾਮਾਰੀ ਦੌਰਾਨ ਗੁਮਾਡਾ ਮੋਹਾਲੀ ਨਾਲ ਸਬੰਧਤ ਰਾਜੀਵ ਗੁਪਤਾ ਅਤੇ ਉਸ ਦੇ ਭਰਾ ਘਰੋਂ ਕਰੌੜਾਂ ਰੁਪਏ ਦੀ ਨਗਦੀ ਵਾਲੇ ਬੈਂਗ ਬ੍ਰਾਮਦ ਕਰਨ ਵਾਲੀ ਈਡੀ ਦੀ ਕਾਰਵਾਈ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਚਾਹੀਦਾ ਕਿ ਗੁਮਾਡਾ ਮੋਹਾਲੀ ਵਿਖੇ ਬੇਨਿਯਮੀਆ ਰਾਹੀਂ ਭਿਰਸ਼ਟਾਚਾਰ ਦੀ ਲੁੱਟ ਖਸੁੱਟ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਫੜ ਕੇ ਅੰਦਰ ਦੇਵੇਂ ਕਿਉਂਕਿ ਇਸ ਸਬੰਧੀ ਪਹਿਲਾਂ ਵੀ ਵਿਰੋਧੀਆਂ ਵਲੋਂ ਉਂਗਲਾਂ ਚੁਕੀਆਂ ਗਈਆਂ ਸਨ ਪਰ ਸਰਕਾਰ ਮੂਕ ਬਣੀ ਪਈ ਸੀ ਜਦੋਂ ਕਿ ਇਸ ਸਬੰਧੀ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ ਭਾਈ ਖਾਲਸਾ ਨੇ ਦੱਸਿਆ ਹੁਣ ਈਡੀ ਦੀ ਛਾਪਾਮਾਰੀ ਦੌਰਾਨ ਸਰਕਾਰ ਦੇ ਖਾਸਮਖਾਸ ਰਾਜੀਵ ਗੁਪਤਾ ਤੇ ਉਸ ਦੇ ਭਰਾ ਦੇ ਘਰੋਂ ਛਾਪਾਮਾਰੀ ਦੌਰਾਨ ਕਰੌੜਾ ਰੁਪਏ ਦੀ ਨਗਦੀ ਵਾਲੇ ਬੈਂਗ ਮਿਲਣ ਵਾਲੀ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ ? ਸਗੋਂ ਦਾਲ ਹੀ ਕਾਲੀ ਹੈਂ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਅਤੇ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਹੋਰ ਆਗੂ ਹਾਜਰ ਸਨ ।

