ਚੰਡੀਗੜ੍ਹ, ਗੁਰਦਾਸਪੁਰ, 7 ਨਵੰਬਰ ( ਸਰਬਜੀਤ ਸਿੰਘ)– ਅੱਜ ਪਰਮਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਹੋਣਾ ਸੀ ਅਤੇ ਹਜ਼ਾਰਾਂ ਲੋਕ ਸਸਕਾਰ ਤੇ ਪਹੁੰਚ ਰਹੇ ਸਨ ਅਤੇ ਹੁਣ ਪਤਾ ਲੱਗਾ ਹੈ ਪੀ ਜੀ ਆਈ ਚੰਡੀਗੜ੍ਹ ਦੇ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਜਾਇਦਾ ਦਿਨ ਹੋਣ ਕਰਕੇ ਪੋਸਟਮਾਰਟਮ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਇਸ ਕਰਕੇ ਪ੍ਰਵਾਰ ਨੂੰ ਅੱਜ ਪਰਮਿੰਦਰ ਸਿੰਘ ਝੋਟਾ ਦਾ ਅੱਜ ਸਸਕਾਰ ਕਰਨ ਲਈ ਲਾਸ਼ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਪ੍ਰਵਾਰਕ ਮੈਂਬਰਾਂ ਨੇ ਦੂਰ ਦੁਰੇਡੇ ਤੋਂ ਅੱਜ ਸਸਕਾਰ ਤੇ ਪਹੁੰਚਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਂ ਨਾ ਬਰਬਾਦ ਕਰਨ ਕਿਉਂਕਿ ਅੱਜ ਪਰਮਿੰਦਰ ਸਿੰਘ ਝੋਟਾ ਦੀ ਦੇਹੀ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਦਾ? ਇਸ ਕਰਕੇ ਜਦੋਂ ਅਸੀਂ ਸਸਕਾਰ ਦਾ ਸਮਾਂ ਦੱਸਾਂਗੇ ਉਸ ਵਕਤ ਹੀ ਆਉਣ ਦੀ ਕਿਰਪਾਲਤਾ ਕਰਨੀ ਜੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਪਰਮਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਕਰਨ ਵਿੱਚ ਆ ਰਹੀਆਂ ਮੁਸਕਲਾਂ ਕਰਕੇ ਅਜੇ ਲਾਸ਼ ਦੇਣ ਵਾਲੇ ਫੈਸਲੇ ਅਤੇ ਪ੍ਰਵਾਰ ਵਲੋਂ ਲੋਕਾਂ ਨੂੰ ਅੱਜ ਨਾਂ ਆਉਂਣ ਦੀ ਅਪੀਲ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਤੇ ਦੂਰ ਦੁਰੇਡੇ ਤੋ ਸਸਕਾਰ ਤੇ ਪਹੁੰਚਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਨਾਂ ਆਉਣ ਕਿਉਂਕਿ ਅਜੇ ਪੋਸਟਮਾਟਰਮ ਨਹੀਂ ਹੋ ਸਕਿਆ ਅਤੇ ਜਦੋਂ ਪੋਸਟਮਾਰਟਮ ਹੋ ਜਾਵੇਗਾ ਅਸੀਂ ਸਮਾਂ ਦੱਸੇਗਾ, ਉਸ ਵਕਤ ਹੀ ਆਉਣ ਦੀ ਕਿਰਪਾਲਤਾ ਕੀਤੀ ਜਾਵੇ, ਭਾਈ ਖਾਲਸਾ ਨੇ ਕਿਹਾ ਇਹ ਡਾਕਟਰ ਹੀ ਦੱਸ ਸਕਦੇ ਹਨ ਕਿ ਉਹਨਾਂ ਵੱਲੋਂ ਪੋਸਟਮਾਰਟਮ ਵਿੱਚ ਕਿਉਂ ਦੇਰੀ ਕੀਤੀ ਜਾ ਰਹੀ ਹੈ ਜਾ ਫ਼ਿਰ ਇਹ ਸਰਕਾਰ ਦੀ ਸਿਆਸੀ ਸਿਆਸਤ ਦਾ ਹਿੱਸਾ ਹੈ ।

