ਕਨੈਡਾ, ਗੁਰਦਾਸਪੁਰ, 7 ਨਵੰਬਰ ( ਸਰਬਜੀਤ ਸਿੰਘ)– ਕਾਫੀ ਸਮੇਂ ਕਨੇਡਾ ਸਰਕਾਰ ਨੇ ਉਥੇ ਰਹਿਣ ਵਾਲੇ ਪੰਜਾਬੀਆਂ ਦੀ ਪੀ ਆਰ ਬੰਦ ਕਰ ਦਿੱਤੀ ਸੀ ਜਿਸ ਨਾਲ ਉਥੇ ਰਹਿੰਦੇ ਪੰਜਾਬੀਆਂ ਤੇ ਪੜਾਈ ਕਰਨ ਗਏ ਸਟੂਡੈਂਟਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਕਨੇਡਾ ਸਰਕਾਰ ਨੇ ਧੜਾ ਧੜ ਪੀ ਆਰ ਦੇ ਰਹੀ ਹੈ ਅਤੇ ਇਹਨਾਂ ਹਲਾਤਾਂ ਵਿੱਚ ਸਰਕਾਰ ਨੇ ਦੋ ਲੱਖ 30 ਹਜ਼ਾਰ ਲੋਕਾਂ ਨੂੰ ਪੀ ਆਰ ਦੇ ਦਿੱਤੀ ਹੈ ਅਤੇ ਆਉਣ ਵਾਲੇ ਅਗਲੇ ਦਿਨਾਂ’ਚ ਉਥੇ ਰਹਿਣ ਵਾਲੇ ਪੰਜਾਬੀਆਂ ਅਤੇ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਨੂੰ ਪੀ ਆਰ ਦੇਣ ਦਾ ਖੁਲਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਉਥੇ ਵਸਦੇ ਪੰਜਾਬੀਆਂ ਅਤੇ ਪੜਾਈ ਕਰਨ ਗਏ ਵਿਦਿਆਰਥੀਆਂ ਲਈ ਪੀ ਆਰ ਲੈਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਸ ਨਾਲ ਲੱਖਾਂ ਹੋਰਾਂ ਪੰਜਾਬੀਆਂ ਨੂੰ ਕਨੇਡਾ ਵਿੱਚ ਪੱਕੇ ਹੋਣ ਦਾ ਸੁਨਹਿਰੀ ਮੌਕਾ ਮਿਲ ਜਾਵੇਗਾ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਨੇਡਾ ਸਰਕਾਰ ਵੱਲੋਂ ਦੋ ਲੱਖ 30 ਹਜ਼ਾਰ ਪੰਜਾਬੀਆਂ ਨੂੰ ਪੱੱਕੇ ਹੋਣ ਲਈ ਪੀ ਆਰ ਦੇਣ ਵਾਲੇ ਫੈਸਲੇ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਕਿਹਾ ਕਾਫੀ ਸਮੇਂ ਤੋਂ ਕਨੇਡਾ ਸਰਕਾਰ ਵੱਲੋਂ ਪੀ ਆਰ ਦੇਣੀ ਬੰਦ ਹੋਣ ਕਰਕੇ ਲੱਖਾਂ ਉਥੇ ਵੱਸਦੇ ਪੰਜਾਬੀਆਂ ਤੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਹ ਕਨੇਡਾ ਦੇ ਪੱਕੇ ਵਸਨੀਕ ਬਣਨ ਦੇ ਚਾਹਵਾਨ ਸਨ, ਭਾਈ ਖਾਲਸਾ ਨੇ ਕਿਹਾ ਇਨ੍ਹਾਂ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਹੁਣ ਕਨੇਡਾ ਸਰਕਾਰ ਨੇ ਦੋ ਲੱਖ 30 ਹਜ਼ਾਰ ਨੂੰ ਪੀ ਆਰ ਦੇ ਦਿੱਤੀ ਹੈ ਜਾ ਅਤੇ ਹੋਰ ਕਨੇਡਾ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਨੂੰ ਖੁਲਾ ਮੌਕਾ ਦੇਣ ਦਾ ਐਲਾਨ ਕਰ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਕਨੇਡਾ ਦੇ ਇਸ ਫੈਸਲੇ ਨਾਲ ਲੱਖਾਂ ਉਥੇ ਵਸਦੇ ਪੰਜਾਬੀਆਂ ਤੇ ਵਿਦਿਆਰਥੀਆਂ ਲਈ ਪੀ ਆਰ ਲੈਣ ਸੁਨਹਿਰੀ ਮੌਕਾ ਮਿਲ ਗਿਆ ਹੈ, ਕਨੇਡਾ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਅਤੇ ਉਥੇ ਵੱਸਦੇ ਲੋਕਾਂ ਲਈ ਕਨੇਡਾ ‘ਚ ਰਹਿਣ ਦੀ ਇੱਛਾ ਪੂਰੀ ਹੋ ਜਾਏਗੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਨੇਡਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਇਸ ਨਾਲ ਉਥੇ ਵੱਸਦੇ ਲੱਖਾਂ ਲੋਕਾਂ ਤੇ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਵੱਡਾ ਲਾਭ ਪ੍ਰਾਪਤ ਹੋਵੇਗਾ ਅਤੇ ਕਨੇਡਾ ਦੇ ਪੱਕੇ ਵਸਨੀਕ ਬਣ ਜਾਣਗੇ ।

