ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)– ਭਾਰਤ ਵਿੱਚ ਹਾਕਮਾਂ ਦੇ ਕਲਮਘਸੀਟ ਪੈਨਸ਼ਨ ਸਹੂਲਤਾਂ ਦੇ ਵਿਰੋਧ ਵਿੱਚ ਅਖਬਾਰਾਂ ਦੇ ਸਫੇ ਕਾਲ਼ੇ ਕਰ ਰਹੇ ਹਨ ਤੇ ਓਧਰ ਦੂਜੇ ਪਾਸੇ ਫਰਾਂਸ ਦੀ ਜਾਗਰੂਕ ਮਜਦੂਰ, ਮੁਲਾਜਮ ਲਹਿਰ ਪਰਸੋਂ ਆਪਣੇ ਪੈਨਸ਼ਨ ਹੱਕਾਂ ਲਈ ਸੜਕਾਂ ਉੱਤੇ ਨਿੱਕਲ ਆਈ। ਸਦਰ ਮੈਕਰੌਨ ਦੀ ਪੈਨਸ਼ਨ ਖਤਮ ਕਰਨ ਦੀ ਯੋਜਨਾ ਖਿਲਾਫ ਦਸ ਤੋਂ ਵੀਹ ਲੱਖ ਲੋਕਾਂ ਨੇ ਫਰਾਂਸ ਵਿੱਚ 200 ਤੋਂ ਵੱਧ ਥਾਂਵਾਂ ਉੱਤੇ ਰੋਸ ਮੁਜਾਹਰੇ ਜਥੇਬੰਦ ਕੀਤੇ।


