ਨਿਊਜ਼ੀਲੈਂਡ , ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਨਿਊਜ਼ੀਲੈਂਡ ਵਿੱਚ ਇੱਕ ਮਹਿੰਨਾ ਪਹਿਲਾਂ ਪੰਜ ਪਿਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਬਦ ਕੀਰਤਨ ਕਰਦੇ ਜਾ ਰਹੇ ਨਗਰ ਕੀਰਤਨ ਨੂੰ ਉਥੇ ਦੇ ਗੁੰਡਿਆਂ ਵੱਲੋਂ ਰੋਕ ਕੇ ਹਾਕਾ ਕੀਤਾ ਗਿਆ, ਜਿਸ ਦਾ ਪੰਜਾਬੀ ਅਨੁਵਾਦ ਸਿਆਪਾ ਬਣਦਾ ਹੈ,ਪਰ ਉਥੇ ਦੀ ਸਰਕਾਰ ਨੇ ਇਨ੍ਹਾਂ ਗੁੰਡਿਆਂ ਤੇ ਕੋਈ ਸਖਤ ਕਾਰਵਾਈ ਕਰਨ ‘ਚ ਕੋਈ ਦਿਲਚਸਪੀ ਨਹੀਂ ਵਿਖਾਈ ?ਜਿਸ ਦੇ ਸਿੱਟੇ ਵਜੋਂ ਅੱਜ ਫਿਰ ਨਿਊਜ਼ੀਲੈਂਡ ‘ਚ ਉਹਨਾਂ ਹੀ ਗੁੰਡਿਆਂ ਵੱਲੋਂ ਨਗਰ ਕੀਰਤਨ ਵਿੱਚ ਵਿਗਨ ਪਾਉਣ ਲਈ ਨੀਲੀਆ ਸਰਟਾ ਪਾ ਕੇ ਜ਼ਬਰਦਸਤ ਢੰਗ ਨਾਲ ਹਾਕਾ ਕੀਤਾ ਗਿਆ, ਭਾਵੇਂ ਕਿ ਨਗਰ ਕੀਰਤਨ ਦੇ ਪ੍ਰਬੰਧਕਾਂ ਤੇ ਹੋਰ ਸੁਰੱਖਿਆ ਪ੍ਰਬੰਧਾਂ ਕਰਕੇ ਕੋਈ ਘਟਨਾ ਸਹਾਮਣੇ ਨਹੀਂ ਆਈ ,ਪਰ ਅੱਜ ਦੂਜੀ ਵਾਰ ਇੱਕ ਹੀ ਦੇਸ਼ ਵਿੱਚ ਭਾਰਤੀ ਸਿੱਖਾਂ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰਕੀਰਤਨ ਦੇ ਅਪਮਾਨਿਤ ਕਰਨ ਵਾਲੀ ਘਟਨਾ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੀਆਂ ਸਿੱਖ ਸੰਗਤਾਂ ਦੇ ਧਰਮੀ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਪਣੇ ਪ੍ਰਭਾਵ ਨਾਲ ਨਿਊਜ਼ੀਲੈਂਡ ਸਰਕਾਰ ਤੋਂ ਨਗਰ ਕੀਰਤਨ’ਚ ਵਿਗਨ ਪਾਉਣ ਵਾਲੇ ਇੰਨਾ ਗੁੰਡਿਆਂ ਤੇ ਕਾਨੂੰਨੀ ਕਾਰਵਾਈ ਕਰਵਾਏ, ਕਿਉਂਕਿ ਇਸ ਘਟਨਾ ਨੇ ਧਰਮੀ ਸਿਖਾਂ ਦੇ ਮਨਾ ਨੂੰ ਗਹਿਰੀ ਠੇਸ ਪਹੁੰਚਾਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਿਊਜ਼ੀਲੈਂਡ ‘ਚ ਅੱਜ ਦੂਜੀ ਵਾਰ ਉਹਨਾਂ ਹੀ ਗੁੰਡਿਆਂ ਵੱਲੋਂ ਪੰਜ ਪਿਆਰਿਆਂ ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੱਜੇ ਨਗਰ ਕੀਰਤਨ ਅੱਗੇ ਹਾਕਾ ਕਰਕੇ ਅਪਮਾਨਿਤ ਕਰਨ ਵਾਲ਼ੀ ਘਟਨਾ ਦੀ ਨਿੰਦਾ ਤੇ ਭਾਰਤ ਸਰਕਾਰ ਨੂੰ ਨਿਊਜ਼ੀਲੈਂਡ ਦੇ ਇੰਨਾਂ ਗੁੰਡਿਆਂ ਤੇ ਕਾਰਵਾਈ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਅਗਰ ਭਾਰਤ ਸਰਕਾਰ ਨੇ ਪਹਿਲਾਂ ਵਾਲੀ ਘਟਨਾ ਤੋਂ ਸਬਕ ਸਿੱਖ ਕੇ ਨਿਊਜ਼ੀਲੈਂਡ ਸਰਕਾਰ ਨੂੰ ਇਨ੍ਹਾਂ ਗੁੰਡਿਆਂ ਤੇ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੁੰਦਾ ਅਤੇ ਸਿਖਾਂ ਦੇ ਸਰਧਾ ਭਰੇ ਨਗਰ ਕੀਰਤਨ ਸਬੰਧੀ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਹੁੰਦੀ ,ਤਾਂ ਅੱਜ ਉਹਨਾਂ ਹੀ ਗੁੰਡਿਆਂ ਵੱਲੋਂ ਹਾਕਾ ਕਰਕੇ ਨਗਰ ਕੀਰਤਨ ਨੂੰ ਅਪਮਾਨਤ ਕਰਨ ਦੀ ਜੁਰਅਤ ਨਾ ਹੁੰਦੀ, ਭਾਈ ਖਾਲਸਾ ਦੱਸਿਆ ਜਦੋਂ ਉਥੇ ਸਿੱਖ ਸਰਕਾਰੀ ਆਗੂ ਨੂੰ ਇਸ ਘਟਨਾ ਸਬੰਧੀ ਪੁੱਛਿਆ ਤਾਂ ਉਸ ਦਾ ਜੁਵਾਬ ਸੀ ਕਿ ਇਹ ਉਹੀ ਲੋਕ ਹਨ ,ਜਿਹੜੇ ਨਿਊਜ਼ੀਲੈਂਡ ‘ਚ ਹਿੰਦੂ ਮੁਸਲਮ ਹਰ ਧਰਮ ਦੇ ਲੋਕਾਂ ਵਿਰੋਧ ਕਰਦੇ ਹੀ ਰਹਿੰਦੇ ਹਨ, ਭਾਈ ਖਾਲਸਾ ਨੇ ਕਿਹਾ ਇਥੇ ਇਹ ਇਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਨਿਊਜ਼ੀਲੈਂਡ ਸਰਕਾਰ ਅਜਿਹੇ ਗੁੰਡਿਆਂ ਨੂੰ ਨੱਥ ਕਿਉਂ ਨਹੀਂ ਪਾਉਂਦੀ ਜਿਹੜੇ ਨਿਊਜ਼ੀਲੈਂਡ ਦਾ ਨਾਂ ਬਦਨਾਮ ਕਰਨ’ਚ ਲੱਗੇ ਹੋਏ ਹਨ ਜਾਂ ਫਿਰ ਅਜਿਹੇ ਗੁੰਡੇ ਨਿਊਜ਼ੀਲੈਂਡ ਸਰਕਾਰ ਦੀ ਸ਼ਹਿ ਤੇ ਹੀ ਅਜਿਹੀਆਂ ਘਟਨਾਵਾਂ ਨੂੰ ਇਲਜ਼ਾਮ ਦੇ ਰਹੇ ਹਨ , ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਨਿੰਦਾ ਕਰਦੀ ਹੋਈ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਿਊਜ਼ੀਲੈਂਡ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਗੁੰਡਿਆਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ।


