ਮਾਨਸਾ, ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਹਰਭਗਵਾਨ ਸਿੰਘ ਭੀਖੀ ਨੇ ਦੁੱਖੀ ਹਿਰਦੇ ਤੋਂ ਦੱਸਿਆ ਕਿ ਪੂੰਜੀਵਾਦੀ ਦੌਰ ਚ ਜਦ ਹਰ ਰਿਸ਼ਤਾ ਮਤਲਬ ਤੱਕ ਸੀਮਤ ਹੋ ਚੱਲਿਆ ਹੈ ਪੈਸਾ ਹੀ ਪ੍ਰਧਾਨ ਹੋ ਗਿਆ ਹੈ ਤੇ ਅਜਿਹੇ ਗੀਤ ਵੀ ਆਏ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਜਾਂ ਪੈਸਾ ਫੈਂਕ ਤਮਾਸਾ ਵੇਖ…..
ਜਦ ਪੈਸਾ ਪ੍ਰਧਾਨ ਹੋਵੇ ਤੇ ਇਨਸਾਨੀਅਤ ਖੰਭ ਲਾ ਗਈ ਹੋਵੇ ਉਸ ਦੌਰ ਮਨੁੱਖਤਾ ਨੂੰ ਜਿਉਂਦਾ ਰੱਖਣ ਵਾਲੇ ਤੇ ਤਮਾਮ ਤੰਗੀਆਂ ਤੁਰਸੀਆਂ ਦੇ ਬਾਵਜੂਦ ਹਰ ਇੱਕ ਦੇ ਦੁੱਖ ਸੁੱਖ ਚ ਖੜ੍ਹਣ ਵਾਲੀ ਲੋਕਾਈ ਦੀ ਵੀ ਘਾਟ ਨੀ ਅਜਿਹਿਆਂ ਚ ਭੀਖੀ ਚ ਨਾਮ ਵੀ ਹੈ ਬੇਬੇ ਬਲਜਿੰਦਰ ਕੌਰ ਜਿਸ ਨੂੰ ਮੈਂ ਪਿਆਰ ਨਾਲ ਬਿੰਦਰ ਚਾਚੀ ਆਖਦਾ ਅਸਲ ਚ ਸਾਰੇ ਹੀ ਉਸ ਨੂੰ ਬੇਬੇ, ਚਾਚੀ ਤੇ ਬਿੰਦਰ ਹੀ ਆਖਦੇ
ਬਿੰਦਰ ਚਾਚੀ ਸਾਡੇ ਘਰਾਂ ਚੋਂ ਸੀ ਕੰਧ ਨਾਲ ਕੰਧ ਸਾਂਝੀ ਸੀ. ਚਾਚੀ ਬਲਵਿੰਦਰ ਕੌਰ ਬਠਿੰਡੇ ਜਿਲ੍ਹੇ ਦੇ ਪਿੰਡ ਬੇਗਾ ਲਹਿਰਾ ਦੇ ਪਿਤਾ ਰਾਜ ਕੁਮਾਰ ਦੇ ਘਰ ਤੇ ਮਾਤਾ ਸੀਲਾ ਦੇਵੀ ਦੀ ਸੁਲੱਖਣੀ ਕੁੱਖੋਂ ਹੋਇਆ
ਬਲਵਿੰਦਰ ਕੌਰ ਦੋ ਭੈਣਾਂ ਤੇ ਇੱਕ ਭਰਾ ਸੀ
ਜਦ ਬਲਵਿੰਦਰ ਕੌਰ ਦਾ ਬਾਬੂ ਰਾਮ ਦੇ ਬੇਟੇ ਤੇਜਾ ਰਾਮ ਨਾਲ ਹੋਇਆ ਹਾਲਾਤ ਵਧੀਆ ਸਨ ਖੇਤੀ ਕਰਦੇ ਘਰ ਟਰੈਕਟਰ ਸੀ ਭੀਖੀ ਦੀ ਆਲਾ ਪੱਤੀ ਚ ਚੜ੍ਹਾਈ ਸੀ ਪਰ ਹਰੇ ਇਨਕਲਾਬ ਦੇ ਉਲਟ ਪ੍ਰਭਾਵਾਂ ਦਾ ਇਸ ਪਰਿਵਾਰ ਤੇ ਵੀ ਅਸਰ ਪਿਆ ਖੁਸ਼ਹਾਲ ਪਰਿਵਾਰ ਸੰਕਟ ਚ ਘਿਰਿਆ ਇਸ ਪਰਿਵਾਰ ਦੇ ਚ ਬਾਪੂ ਬਾਬੂ ਰਾਮ ਦੇ ਵਿਛੜਣ ਤੋਂ ਬਾਅਦ ਬਦਲਦੇ ਗਏ, ਬੇਬੇ ਬਿੰਦਰ ਦੇ ਜੀਵਨ ਸਾਥੀ ਤੇਜਾ ਰਾਮ ਤੋਂ ਬਗੈਰ ਉਸ ਦੇ ਜੇਠ ਹੁਕਮਾ ਸਿੰਘ ਤੇ ਸੁਂਖੀ ਵੀ ਬੇ ਵਕਤੇ ਤੁਰ ਗਏ ਏਹ ਦਰਦ ਹਾਲੇ ਚਾਚੀ ਦੇ ਮਨ ਚ ਸੀ ਕਿ ਉਸ ਦੇ ਜੈਠ ਸੁਖੀ ਦਾ ਬੇਟਾ ਅਲਵਿਦਾ ਆਖ ਗਿਆ
ਕਿੰਨੇ ਦਰਦ ਸਮੋਅ ਓਹ ਜਿਉਂਦੀ ਰੀ ਸੰਘਰਸ਼ ਕੀਤਾ
ਚਾਚੀ ਕੋਲ ਤਿੰਨ ਬੱਚੇ ਨੇ ਇੱਕ ਬੇਟਾ ਤੇ ਦੋ ਬੇਟੀਆਂ ਜੋ ਵਿਆਹੀਆਂ ਹੋਈਆਂ ਨੇ
ਚਾਚੀ ਨੇ ਉਹ ਵੀ ਦਰਦ ਵੀ ਹੰਢਾਇਆ ਜਦ ਜਦ ਭੈਣਾਂ ਵਰਗੀ ਜੇਠਾਣੀ ਸੱਤਿਆ ਦੇਵੀ ਅਚਨਚੇਤ ਤੁਰ ਗਈ ਉਸ ਦੇ ਹੰਝੂ ਅੱਖਾਂ ਚ ਵੇਖਦਾ ਗਲ ਲੱਗ ਮਿਲਦੇ ਉਸ ਦੇ ਦਿਲ ਚ ਇਹ ਦਰਦ ਸੀ ਬੀਰਬਲ ਜਿਸ ਨੂੰ ਅਸੀਂ ਬਿੱਲਾ ਆਖਦੇ ਹਾਂ ਆਖਦੀ ਬੇਸੱਕ ਮੈਂ ਹਾਂ ਪਰ ਉਹ ਕੱਲਾ ਰਹਿ ਗਿਆ
ਜਦ ਮੇਰੀ ਬੇਟੀ ਸਿਮਰਨ ਆਈ ਕਨੇਡਾ ਤੋਂ ਅਸੀਂ ਘਰ ਸਮਾਗਮ ਕੀਤਾ ਪਰ ਪਰ ਚਾਚੀ ਸੱਤਿਆ ਤੇ ਬਿੰਦਰ ਨਾ ਆਈਆਂ ਜਦ ਪਤਾ ਲੱਗਿਆ ਉਹਨਾਂ ਨੂੰ ਸੁਨੇਹਾ ਹੀ ਨੀ ਲੱਗਿਆ ਕਿਸ ਨੂੰ ੍ਰਕਿਹਾ ਨਾਮ ਦੀ ਲੋੜ ਨੀ
ਚਾਚੀ ਹਰ ਦੁੱਖ ਦੀ ਸਾਂਝੀ ਸੀ ਉਸ ਦਾ ਕਿੰਨਾ ਪਿਆਰ ਸੀ ਉਸ ਦੀ ਅਰਥੀ ਤੇ ਸਾਰਾ ਭੀਖੀ ਸੀ ਅਸਥੀਆਂ ਤੇ ਵੀ ਵਧੇਰੇ ਇਕੱਠ ਸੀ
ਚਾਚੀ ਦੀਆਂ ਅਸਥੀਆਂ ਤੇ ਖੇਤ ਚ ਫਲਦਾਰ ਪੌਦੇ ਲਾਏ ਗਏ
ਚਾਚੀ ਸੁਨੇਹਾ ਦੇ ਗਈ ਮਨੁੱਖਤਾ ਹੀ ਲਾਇਫ ਹੈ
ਚਾਚੀ ਦੀ ਯਾਦ ਚ ਪੌਦੇ ਲਾਏ



