ਮਾਨਸਾ, ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਪੀਡਬਲਯੂਡੀ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਅੱਜ ਹਲਕਾ ਬੁਢਲਾਡਾ ਦੇ ਵਿਧਾਇਕ ਬੁਧਰਾਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਕਨਵੀਨਰਜ ਪਾਲ ਸਿੰਘ ਖੁਲਾਡ, ਬੋਘ ਸਿੰਘ ਫਫੜੇ, ਅਤੇ ਜਸਵੰਤ ਸਿੰਘ ਭਾਈ ਦੇਸਾ ਦੀ ਅਗਵਾਈ ਹੇਠ ਦਿੱਤਾ ਗਿਆ।
ਕਨਵੀਨਰ ਸਹਿਬਾਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਟਰ ਸਪਲਾਈਆ ਦਾ ਪੰਚਾਇਤੀ ਕਰਨ ਕਰਨਾ ਬੰਦ ਕੀਤਾ ਜਾਵੇ, ਠੇਕੇ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਅਤੇ ਹੋਰ ਜੋ ਮੰਗਾਂ ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਹਨ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ,ਇਸ ਸਮੇਂ ਮੇਜ਼ਰ ਸਿੰਘ ਖਾਲਸਾ,ਭੂਰਾ ਸਿੰਘ ਛੋਆਣਾ,ਸੋਨੀ ਬਰੇਟਾ, ਅਤੇ ਹਰਮਨਪ੍ਰੀਤ ਸਿੰਘ ਬੋੜਾਵਾਲ ਆਗੂ ਸਾਥੀ ਹਾਜ਼ਰ ਸਨ


