ਈਰਾਨ ਸੰਸਦ’ਚ ਨੇ ਹਾਰਮੋਜ ਤੋਂ ਲੰਘਣ ਵਾਲੇ ਸਾਰੇ ਜਹਾਜ਼ਾਂ ਤੇ ਟੋਲ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਹੁਣ ਉਥੋਂ ਲੰਘਣ ਵਾਲੇ ਹਰ ਦੇਸ਼ ਦੇ ਜਹਾਜ਼ ਨੂੰ ਟੋਲ ਦੇਣਾ ਪਵੇਗਾ – ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਈਰਾਨ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)- ਈਰਾਨ ਦੀ ਸੰਸਦ ਨੇ ਹਾਰਮੋਜ ਤੋਂ ਲੰਘਣ ਵਾਲੇ ਸਾਰੇ ਜਹਾਜ਼ਾਂ ਤੇ ਟੋਲ ਲਗਾਉਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਸਮੁੰਦਰੀ ਹਾਰਮੋਜ ਦੇ ਰਸਤੇ ਤੋਂ ਲੰਘਣ ਵਾਲੇ ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਟੋਲ ਦੇਣਾ ਪਵੇਗਾ, ਇਹਦਾ ਬੋਝ ਭਾਰਤ ਸਰਕਾਰ ਦੇ ਹਾਰਮੋਜ ਰਸਤੇ ਲੰਘਣ ਵਾਲੇ ਸਾਰੇ ਜਹਾਜ਼ਾਂ ਤੇ ਪਵੇਗਾ ਅਤੇ ਭਵਿੱਖ ਵਿੱਚ ਤੇਲ ਵੀ ਮਹਿੰਗਾ ਹੋ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਈਰਾਨ ਦੇ ਸੰਸਦ ਵਿਚ ਹਾਰਮੋਜ ਦੇ ਰਸਤੇ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਣ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਜੰਗ ਦੇ ਮੌਕੇ ਅਜਿਹੇ ਕੀਤੇ ਫੈਸਲੇ ਨਾਲ ਹੋਰਨਾਂ ਦੇਸ਼ਾਂ ਤੇ ਵੱਡਾ ਬੋਝ ਪਵੇਗਾ ਇਸ ਕਰਕੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਈਰਾਨ ਵੱਲੋਂ ਹਾਰਮੋਜ ਰਸਤੇ ਲੰਘਣ ਵਾਲੇ ਸਾਰੇ ਜਹਾਜ਼ਾਂ ਤੋ ਟੂਲ ਵਸੂਲਣ ਦੀ ਨਿੰਦਾ ਅਤੇ ਇਸ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਮਰੀਕਾ ਈਰਾਨ ਜੰਗ ਨੂੰ ਮੁੱਖ ਰੱਖਦਿਆਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਵੱਡਾ ਵਾਧਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਜਦੋਂ ਸਟੇਟ ਔਫ ਹਾਰਮੋਜ ਰਸਤੇ ਭਾਰਤੀ ਜਹਾਜ਼ ਰੂਸ ਤੋਂ ਤੇਲ ਲੈਕੇ ਆਉਣਗੇ ਤਾਂ ਉਹਨਾਂ ਜਹਾਜ਼ ਟੋਲ ਵਿਸੂਲਿਆ ਜਾਵੇਗਾ ਜਿਸ ਨਾਲ ਭਾਰਤ ਵਿਚ ਤੇਲ ਦੀ ਕ਼ੀਮਤਾਂ ਵਿੱਚ ਵੱਡਾ ਵਾਧਾ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਅਮਰੀਕਾ ਈਰਾਨ ਜੰਗ ਦੌਰਾਨ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਮੰਗਾਉਣਾ ਬੰਦ ਕਰਨ ਦੇ ਬਾਵਜੂਦ ਭਾਰਤ ਰੂਸ ਤੋਂ ਤੇਲ ਬਰਾਬਦੀ ਲਗਾਤਾਰ ਕਰਦਾ ਆ ਰਿਹਾ ਹੈ ਅਤੇ ਇਸ ਬਦਲੇ ਭਾਰਤੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਚਾਰ ਨੂੰ ਮਾਰ ਵੀ ਦਿੱਤਾ ਗਿਆ ਸੀ ਪਰ ਭਾਰਤ ਨੇ ਰੂਸ ਤੋਂ ਤੇਲ ਮੰਗਵਾਉਣਾ ਬੰਦ ਨਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਈਰਾਨ ਦੀ ਸੰਸਦ ਨੇ ਹੁਣ ਹਾਰਮੋਜ ਤੋਂ ਲੰਘਣ ਵਾਲੇ ਸਾਰੇ ਜਹਾਜ਼ਾਂ ਤੋਂ ਟੋਲ ਵਸੂਲਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਭਾਈ ਖਾਲਸਾ ਨੇ ਕਿਹਾ ਈਰਾਨ ਦੇ ਇਸ ਫੈਸਲੇ ਨਾਲ ਹੁਣ ਹਾਰਮੋਜ ਰਸਤੇ ਆਉਣ ਵਾਲੇ ਸਾਰੇ ਜਹਾਜ਼ਾਂ ਤੋਂ ਟੋਲ ਟੈਕਸ ਵਸੂਲਿਆ ਜਾਵੇਗਾ ਜਿਸ ਨਾਲ ਭਾਰਤ ਵਿਚ ਤੇਲ ਹੋਰ ਵੀ ਮਹਿੰਗਾ ਹੋ ਸਕਦਾ, ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਈਰਾਨ ਸਰਕਾਰ ਨਾਲ ਗੱਲਬਾਤ ਕਰਕੇ ਭਾਰਤ ਦੇ ਜਹਾਜ਼ਾਂ ਨੂੰ ਅਜਿਹੇ ਟੋਲ ਵਸੂਲਣ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਭਾਰਤ ਤਾਂ ਈਰਾਨ ਦੇ ਨਾਲ਼ ਖੜ੍ਹਾ ਹੈ ਅਤੇ ਉਹਨਾਂ ਦੇ ਨਾਗਰਿਕਾਂ ਨੂੰ ਭਾਰਤ ਵਿੱਚ ਹਰ ਤਰਾਂ ਸਹੂਲਤਾਂ ਦੇ ਰਿਹਾ ਹੈ ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਸੁਖਦੇਵ ਸਿੰਘ ਜਗਰਾਓਂ ਭਾਈ ਜੋਗਿੰਦਰ ਸਿੰਘ ਤੇ ਦਿਲਬਾਗ਼ ਸਿੰਘ ਬਾਗੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਲ ਸਨ ।

Leave a Reply

Your email address will not be published. Required fields are marked *