ਮਿਡ ਡੇ ਮੀਲ ਵਰਕਰਾ ਨੂੰ ਡਰਾਉਣ ਧਮਕਾਉਣ ਦੀਆ ਕੌਝੀਆ ਕੋਸਿਸਾ ਬੰਦ ਕਰੇ ਪੰਜਾਬ ਸਰਕਾਰ : ਐਡਵੋਕੇਟ ਉੱਡਤ

ਮਾਲਵਾ

ਫੂਡ ਸੇਫਟੀ ਇੰਸਪੈਕਟਰ ਸਕੂਲਾ ਵਿੱਚ ਛਾਪੇਮਾਰੀ ਕਰਨ ਦੀ ਥਾ ਬਜਾਰਾ ਵਿੱਚ ਵਿੱਕ ਰਹੀਆ ਗੈਰ ਮਿਆਰੀ ਵਸਤੂਆ ਨੂੰ ਰੋਕਣ

ਮਾਨਸਾ, ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਫੂਡ ਸੇਫਟੀ ਇੰਸਪੈਕਟਰਾਂ ਰਾਹੀ ਸਕੂਲਾ ਵਿੱਚ ਛਾਪੇਮਾਰੀ ਕਰਵਾ ਕੇ ਨਿਗੂਣੇ ਮਾਣ ਭੱਤੇ ਤੇ ਕੰਮ ਕਰ ਰਹੀਆ ਮਿਡ ਡੇ ਮੀਲ ਵਰਕਰਾ ਨੂੰ ਡਰਾਉਣ ਧਮਕਾਉਣ ਦੀਆ ਕੌਝੀਆ ਹਰਕਤਾ ਤੋ ਪੰਜਾਬ ਦੀ ਮਾਨ ਸਰਕਾਰ ਬਾਜ ਆਵੇ ਤੇ ਵਰਕਰਾ ਦਾ ਮਾਣਮੱਤਾ ਦੁੱਗਣਾ ਕਰਨ ਦੀ ਆਪਣੀ ਗਰੰਟੀ ਪੂਰੇ ਕਰੇ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਭੋਜਨ ਸਮੱਗਰੀ ਦੀ ਖਰੀਦ, ਗੁਣਵੱਤਾ ਤੇ ਭੰਡਾਰਨ ਕਰਨ ਦੀ ਜਿੰਮੇਵਾਰੀ ਅਧਿਆਪਕਾ ਦੀ ਹੁੰਦੀ ਹੈ , ਨਾ ਕਿ ਮਿਡ ਡੇ ਮੀਲ ਵਰਕਰਾ ਦੀ । ਜਦ ਕਿ ਫੂਡ ਸੇਫਟੀ ਇੰਸਪੈਕਟਰ ਸਕੂਲਾ ਵਿੱਚ ਛਾਪੇਮਾਰੀ ਕਰਕੇ ਮਿਡ ਡੇ ਮੀਲ ਵਰਕਰਾ ਨੂੰ ਡਰਾ ਧਮਕਾ ਰਹੇ ਹਨ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੀ ਹਰ ਗਲੀ ਵਿੱਚ ਗੈਰ ਮਿਆਰੀ, ਨਾ ਖਾਣ ਯੋਗ , ਨਕਲੀ ਦੁੱਧ , ਪਨੀਰ ਤੇ ਖੋਆ ਆਦਿ ਵਸਤੂਆ ਧੜੱਲੇ ਨਾਲ ਵਿਕ ਰਹੀਆਂ ਹਨ , ਇਨ੍ਹਾ ਬਜਾਰਾ ਵਿੱਚੋ ਹੀ ਸਮਾਨ ਖਰੀਦ ਕੇ ਸਕੂਲਾ ਵਿੱਚ ਜਾਂਦਾ ਹੈ , ਜਿੱਥੇ ਫੂਡ ਸੇਫਟੀ ਮਹਿਕਮਾ ਪੂਰੀ ਤਰ੍ਹਾ ਆਮ ਲੋਕਾ ਨੂੰ ਨਕਲੀ ਵਸਤੂਆ ਰੂਪੀ ਜਹਿਰ ਵੇਚਣ ਵਾਲੇ ਗੈਰ ਸਮਾਜੀ ਅਨਸਰਾ ਨਾਲ ਮਿਲਿਆ ਹੋਇਆ ਹੈ।
ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਆਪਣੇ ਪੌਣੇ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਇੱਕ ਪੈਸਾ ਵੀ ਮਿਡ ਡੇ ਮੀਲ ਵਰਕਰਾ ਦੇ ਮਾਣਮੱਤੇ ਵਿੱਚ ਵਾਧਾ ਨਹੀ ਕੀਤਾ , ਜਦ ਕਿ ਚੌਣਾ ਤੋ ਪਹਿਲਾ ਮਿਡ ਡੇ ਮੀਲ ਵਰਕਰਾ ਨੂੰ ਮਾਣ ਭੱਤਾ ਦੁੱਗਣਾ ਕਰਨ ਦੀ ਆਪਣੀ ਗਰੰਟੀ ਦਿੱਤੀ ਗਈ ਸੀ । ਸੀਟੂ ਆਗੂ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਫੌਰੀ ਤੌਰ ਤੇ ਮਿਡ ਡੇ ਮੀਲ ਵਰਕਰਾ ਦਾ ਮਾਣਮੱਤਾ ਦੁੱਗਣਾ ਕਰੇ , ਨਹੀ ਆਉਣ ਵਾਲੀਆ ਵਿਧਾਨ ਸਭਾ ਦੀਆਂ ਚੋਣਾ ਵਿੱਚ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹੇ।

Leave a Reply

Your email address will not be published. Required fields are marked *