ਸਾਰੇ ਸੂਬਿਆਂ ਨਾਲੋਂ ਪੰਜਾਬ ਵਿੱਚ ਗੰਨੇ ਦਾ ਵੱਧ ਭਾਅ ਦੇਣ ਦਾ ਮੁੱਖ ਮੰਤਰੀ ਪੰਜਾਬ ਦਾ ਦਾਅਵਾ ਕੋਰਾ ਝੂਠ – ਭੋਜਰਾਜ

ਗੁਰਦਾਸਪੁਰ

ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)— ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਗੰਨੇ ਦੇ ਸੀਜ਼ਨ 26 – 27 ਦੇ ਭਾਅ ਵਿੱਚ 15 ਰੁਪਏ ਵਾਧਾ ਕਰ ਕੇ 431 ਰੁਪਏ ਪ੍ਰਤੀ ਕੁਇੰਟਲ ਭਾਅ ਦਾ ਐਲਾਨ ਕਰਨ ਮੌਕੇ ਦਾਅਵਾ ਕੀਤਾ ਜਾ ਰਿਹਾ ਹੈ ਦੇਸ਼ ਦੇ ਸਾਰੇ ਰਾਜਾਂ ਤੋਂ ਵੱਧ ਭਾਅ ਪੰਜਾਬ ਵਿੱਚ ਅਸੀਂ ਦੇ ਰਹੇ ਹਾਂ। ਮੁੱਖ ਮੰਤਰੀ ਦਾ ਇਹ ਦਾਅਵਾ ਕੋਰਾ ਝੂਠ ਹੈ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਮੁੱਖ ਮੰਤਰੀ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਦੱਸਦੇ ਹਾਂ ਕਿ ਕਰਨਾਟਕਾ ਭਾਰਤ ਦਾ ਹੀ ਇਕ ਦੱਖਣੀ ਰਾਜ ਹੈ।ਕਰਨਾਟਕਾ ਵਿੱਚ 420 ਰੁਪਏ ਪ੍ਰਤੀ ਕੁਇੰਟਲ ਸਰਕਾਰ ਭਾਅ ਦੇ ਰਹੀ ਹੈ ਅਤੇ ਗੰਨੇ ਦੀ ਕਟਾਈ,ਛਿਲਾਈ ਅਤੇ ਢੁਆਈ ਖੰਡ ਮਿੱਲਾਂ ਕਿਸਾਨਾਂ ਨੂੰ ਵੱਖਰੇ ਤੌਰ ਤੇ ਦੇ ਰਹੀਆਂ ਹਨ।ਇਸ ਤਰ੍ਹਾਂ ਉਥੇ ਦਾ ਭਾਅ ਪ੍ਰਤੀ ਕੁਇੰਟਲ 520 ਰੁਪਏ ਤੋਂ ਵੱਧ ਬਣਦਾ ਹੈ। ਮੁੱਖ ਮੰਤਰੀ ਪੰਜਾਬ ਜੇਕਰ 520 ਰੁਪਏ ਤੋਂ ਵੱਧ ਭਾਅ ਦਿੰਦੇ ਤਾਂ ਕਹਿ ਸਕਦੇ ਸਨ ਕਿ ਸਾਰੇ ਸੂਬਿਆਂ ਨਾਲੋਂ ਪੰਜਾਬ ਸਰਕਾਰ ਵੱਧ ਭਾਅ ਦੇ ਰਹੀ ਹੈ। ਫ਼ਿਲਹਾਲ ਮੁੱਖ ਮੰਤਰੀ ਦੇ ਦਾਅਵੇ ਝੂੱਠੇ, ਸ਼ਰੇਆਮ ਕਿਸਾਨਾਂ ਨਾਲ ਮਜ਼ਾਕ ਅਤੇ ਧੋਖਾ ਕਰਨ ਵਾਲੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਮਾਹਿਰਾਂ ਅਨੁਸਾਰ ਗੰਨੇ ਦਾ ਲਾਗਤ ਮੁੱਲ 470 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C2+50% ਮੁਨਾਫ਼ਾ ਜੋੜ ਕੇ ਗੰਨਾ ਇਕ ਸਾਲ ਦੀ ਫ਼ਸਲ ਹੈ ਇਸ ਲਈ ਇਸ ਵਿੱਚ ਸੌ ਫ਼ੀਸਦੀ ਮੁਨਾਫ਼ਾ ਜੋੜਿਆ ਜਾਣਾ ਹੈ ਇਸ ਨਾਲ ਭਾਅ ਬਣਦਾ ਹੈ ਪ੍ਰਤੀ ਕੁਇੰਟਲ 940 ਰੁਪਏ। ਗੰਨੇ ਦਾ ਵੱਧ ਜਾਂ ਵਾਜਬ ਭਾਅ ਦੇਣਾ ਤਾਂ ਦੂਰ ਇਕੱਲੀ ਫਗਵਾੜਾ ਖੰਡ ਮਿੱਲ ਦਾ ਪੰਜ ਸਾਲ ਪੁਰਾਣੀ ਬਕਾਇਆ ਰਾਸ਼ੀ 27 ਕਰੋੜ, ਸਰਕਾਰ ਵੱਲੋਂ ਨਿੱਜੀ ਖੰਡ ਮਿੱਲਾਂ ਨੂੰ ਦਿੱਤੇ ਜਾਣ ਵਾਲੇ 68 ਰੁਪਏ ਸਮੇਤ ਕਰੀਬ 52 ਕਰੋੜ ਰੁਪਏ ਬਕਾਇਆ ਰਾਸ਼ੀ ਸਰਕਾਰ ਅਤੇ ਪ੍ਰਾਈਵੇਟ ਮਿੱਲਾਂ ਵੱਲ ਖੜੀ ਹੈ। ਪਰੰਤੂ ਪੰਜਾਬ ਸਰਕਾਰ ਬਕਾਇਆ ਰਾਸ਼ੀ ਦੇਣ ਲਈ ਸੰਜੀਦਾ ਨਹੀਂ ਹੈ। ਸਿੱਤਮ ਜ਼ਰੀਫੀ ਇਹ ਹੈ ਕਿ ਆਪਣੇ ਹੱਕ ਮੰਗਣ ਵਾਲੇ ਧਰਨਾਕਾਰੀਆਂ ਉੱਪਰ ਝੂਠੇ ਕੇਸ ਪਾ ਕੇ ਆਗੂਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਗੰਨੇ ਦਾ ਲਾਹੇਵੰਦ ਭਾਅ ਲੈਣ ਲਈ ਪੰਜਾਬ,ਹਰਿਆਣਾ, ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼,ਕਰਨਾਟਕਾ ਸਮੇਤ ਦੇਸ਼ ਦੇ ਸਾਰੇ ਗੰਨਾ ਉਤਪਾਦਕ ਸੂਬਿਆਂ ਵਿੱਚ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ 15 ਨਵੰਬਰ ਤੋਂ ਖੰਡ ਮਿੱਲ ਮੁਕੇਰੀਆਂ ਅੱਗੇ ਗੰਨੇ ਦਾ ਵਾਜਬ ਭਾਅ ਲੈਣ,ਬਕਾਇਆ ਰਾਸ਼ੀ ਲੈਣ,ਗੰਨੇ ਦੀ ਅਦਾਇਗੀ ਇਕੱਠੀ ਲੈਣ ਅਤੇ ਮਿੱਲਾਂ ਸਹੀ ਸਮੇਂ ਤੇ ਚਲਾਉਣ ਦੀ ਇੱਕ ਪੱਕੀ ਤਰੀਕ ਮਿੱਥਣ ਲਈ ਸੰਯੂਕਤ ਗੰਨਾ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਧਰਨਾ ਚਲ ਰਿਹਾ ਹੈ ਇਹ ਧਰਨਾ ਉਪਰੋਕਤ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।

Leave a Reply

Your email address will not be published. Required fields are marked *