ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਤਿ੍ਕੂਟਾ ਨਗਰ ਮਾਰਬਲ ਮਾਰਕਿਟ ਜੰਮੂ ਵਿਖੇ ਇੱਕ ਨਵਾਂ ਹਸਪਤਾਲ ਖੋਲਣ ਦੇ ਬਾਅਦ ਸਰਦੀ ਦੇ ਮੌਸਮ ਵਿੱਚ ਸਾਨੂੰ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਠੰਡ ਤੋਂ ਬੱਚਿਆ ਜਾ ਸਕੇ | ਇਸਦੇ ਨਾਲ ਨਾਲ ਹੀ ਦਿਲ ਦੇ ਰੋਗਾਂ ਤੋਂ ਬੱਚਣ ਲਈ ਉਨ੍ਹਾਂ ਡਾਕਟਰ ਨਜੂਮ ਸਾਦਿਕ ਦਿਲ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਜਦੋਂ ਵੀ ਕਿਸੇ ਨੂੰ ਹਿਰਦੇ ਰੋਗ ਦੀ ਦਿੱਕਤ ਪੇਸ਼ ਆਏ ਤਾਂ ਫਸਟ ਏਡ ਵਜੋਂ ਸਭ ਤੋਂ ਪਹਿਲਾਂ ਜਦੋਂ ਛਾਤੀ ਵਿੱਚ ਦਰਦ ਹੋਣਾ ਸ਼ੁਰੂ ਹੋਵੇ ਨਾਲ ਹੀ ਖੱਬੀ ਬਾਂਹ ਤੱਕ ਪੁੱਜੇ ਤਾਂ ਤੁਰੰਤ ਖੂਨ ਨੂੰ ਪਤਲਾ ਕਰਨ ਲਈ ਮੋਨੋਸੋਰਬੀਟ੍ਰੇਟ ਦੀ ਗੋਲੀ ਜੀਭ ਥੱਲੇ ਰੱਖਣੀ ਚਾਹੀਦੀ ਹੈ ਅਤੇ ਨਾਲ ਹੀ ਐਂਟਾਸਿਡ ਦਵਾਈ ਲੈਣੀ ਵੀ ਜਰੂਰੀ ਹੈ ਤਾਂ ਜੋ ਇਸ ਬੀਮਾਰੀ ਤੋਂ ਹਸਪਤਾਲ ਤੱਕ ਪਹੁੰਚਣ ਤੱਕ ਨਿਜਾਤ ਮਿਲ ਸਕੇ |
ਉਨ੍ਹਾਂ ਕਿਹਾ ਕਿ ਇਹ ਫਸਟ ਏਡ ਲੈਣ ਤੋਂ ਬਾਅਦ ਤੁਰੰਤ ਦਿਲ ਦੇ ਮਾਹਿਰ ਡਾਕਟਰ ਕੋਲ ਆਪਣਾ ਜੇਰੇ ਇਲਾਜ਼ ਲਈ ਜਾਣਾ ਚਾਹੀਦਾ ਹੈ ਤਾਂ ਜੋ ਮਨੁੱਖ ਘਾਤਕ ਨਾ ਹੋ ਸਕੇ ਅਤੇ ਹਿਰਦੇ ਰੋਗ ਤੋਂ ਬੱਚ ਸਕੇ | ਵਰਣਯੋਗ ਇਹ ਹੈ ਕਿ ਡਾ. ਕੇ.ਡੀ ਹਸਪਤਾਲ ਗੁਰਦਾਸਪੁਰ ਵਿਖੇ ਰੇਲਵੇ ਰੋਡ ‘ਤੇ ਵੀ ਸਥਿਤ ਹੈ | ਜਿੱਥੇ ਉਹ ਅੱਖਾਂ ਦੇ ਮਰੀਜਾਂ ਦੀ ਜਾਂਚ ਅਤੇ ਆਪ੍ਰੇਸ਼ਨ ਕਰਦੇ ਹਨ |


