ਅੱਜ ਪੰਜਾਬ ਵਿੱਚ ਵੱਡੇ ਸੰਘਰਸ਼ ਦਾ ਐਲਾਨ ਹੋਵੇਗਾ – ਭੋਜਰਾਜ,ਰੜਾ

ਗੁਰਦਾਸਪੁਰ

ਮਾਮਲਾ ਪੁਲਸ ਵੱਲੋਂ ਕਿਸਾਨ ਆਗੂਆਂ ਉੱਤੇ ਦਰਜ਼ ਕੀਤੇ ਗਏ ਝੂਠੇ ਮੁੱਕਦਮੇ ਦਾ

ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)— ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਸੁਖਦੇਵ ਸਿੰਘ ਭੋਜਰਾਜ ਅਤੇ ਅਮਰਜੀਤ ਸਿੰਘ ਰੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 17 ਨਵੰਬਰ ਨੂੰ ਮੁਕੇਰੀਆਂ ਖੰਡ ਮਿੱਲ ਅੱਗੇ ਧਰਨੇ ਉੱਤੇ ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਵਾਪਰੇ ਹਾਦਸੇ ਦਾ ਝੂੱਠਾ ਮੁਕੱਦਮਾ ਹੁਸ਼ਿਆਰਪੁਰ ਪੁਲਿਸ ਨੇ ਦਰਜ਼ਨਾਂ ਕਿਸਾਨਾਂ ਉੱਪਰ ਦਰਜ਼ ਕਰਕੇ ਤਿੰਨ ਕਿਸਾਨ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।ਮੋਰਚੇ ਦੇ ਤਿੰਨ ਰਾਜਾਂ ਦੇ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਵੱਡੇ ਇਕੱਠ ਨੇ ਕੱਲ ਐਸ ਐਸ ਪੀ ਦਫ਼ਤਰ ਹੁਸ਼ਿਆਰਪੁਰ ਦਾ ਘਿਰਾਓ ਕਰਨ ਉਪਰੰਤ ਐਸ ਐਸ ਪੀ ਨੂੰ ਹਾਦਸੇ ਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਮੁਕੱਦਮਾ ਰੱਦ ਕਰਨ ਲਈ 27 ਨਵੰਬਰ ਤੱਕ ਸਮਾਂ ਦਿੱਤਾ ਸੀ।ਪ੍ਰੰਤੂ ਪੁਲਿਸ ਪ੍ਰਸਾਸ਼ਨ ਦਾ ਰਵਈਆ ਬਹੁਤਾ ਚੰਗਾ ਨਹੀਂ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਹਾਲਾਤ ਨੂੰ ਦੇਖਦਿਆਂ ਹੋਇਆਂ ਮੋਰਚੇ ਨੇ ਫੈਸਲਾ ਲਿਆ ਕਿ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ 27 ਨਵੰਬਰ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਲੰਧਰ ਵਿਖੇ ਕੀਤੀ ਜਾਵੇਗੀ।ਜਿਥੋਂ ਕਿਸਾਨਾਂ ਦੇ ਮੁਕਦਮੇ ਰੱਦ ਕਰਵਾਉਣ ਜੇਲਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕਰਵਾਉਣ ਅਤੇ ਗੰਨੇ ਦਾ ਵਾਜਬ ਭਾਅ, ਬਕਾਇਆ ਰਾਸ਼ੀ, ਗੰਨੇ ਦੀ ਅਦਾਇਗੀ ਇਕੱਠੀ ਲੈਣ ਅਤੇ ਖੰਡ ਮਿੱਲਾਂ ਸਮੇਂ ਸਿਰ ਚਲਾਉਣ ਦੀ ਇੱਕ ਪੱਕੀ ਤਰੀਕ ਮਿਥਣ ਲਈ ਸੂਬੇ ਵਿੱਚ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਨਿਕਲਣ ਵਾਲੇ ਨਤੀਜਿਆਂ ਲਈ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।

Leave a Reply

Your email address will not be published. Required fields are marked *