ਅਕਾਲੀ ਭਾਜਪਾ ਗਠਜੋੜ ਤਹਿ ਅਤੇ ਇਸ ਦਾ ਰਸਮੀ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਠਿੰਡਾ ਵਿਖੇ ਇੱਕ ਵੱਡੀ ਰੈਲੀ’ਚ ਕਰਨਗੇ ਅਤੇ ਹਰ ਸਿਮਰਤ ਕੌਰ ਬਾਦਲ ਮੰਤਰੀ ਮੰਡਲ’ਚ ਸ਼ਾਮਲ ਹੋ ਸਕਦੇ ਹਨ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਦਿੱਲੀ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਅਕਾਲੀ ਭਾਜਪਾ ਗਠਜੋੜ ਦੀਆਂ ਗੱਲਾਂ ਹੁਣ ਦਿਵਾਲੀ ਤੋਂ ਬਾਅਦ ਉਸ ਵਕਤ ਸੱਚ ਸਾਬਤ ਹੋ ਜਾਣਗੀਆਂ ਜਦੋਂ ਦੇਸ਼ ਦੇ ਭਾਜਪਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਵਾਲੀ ਤੋਂ ਬਾਅਦ ਬਠਿੰਡਾ ਵਿਖੇ ਇਕ ਵੱਡੀ ਰੈਲੀ ‘ਚ ਇਸ ਦਾ ਰਸਮੀ ਐਲਾਨ ਕਰ ਦੇਣਗੇ ਅਤੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਵਿਚ ਬੀਬੀ ਹਰਸਿਮਰਤ ਕੌਰ ਨੂੰ ਸ਼ਾਮਲ ਕਰ ਲਿਆ ਜਾਵੇਗਾ ਅਤੇ ਬਾਦਲਕਿਆਂ ਦਾ ਦੇਸ਼ ਦੇ ਅੰਨਦਾਤਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਜਾਵੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੀਵਾਲੀ ਤੋਂ ਬਾਅਦ ਅਕਾਲੀ ਭਾਜਪਾ ਦੇ ਹੋ ਰਹੇ ਗੱਠਜੋੜ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਹ ਗੱਠਜੋੜ ਅਕਾਲੀ ਵੱਡਾ ਅਤੇ ਭਾਜਪਾ ਛੋਟੇ ਭਰਾ ਵਜੋਂ 40/45 ਅਤੇ ਅਕਾਲੀ ਦਲ 65/70 ਦੇ ਅਨੁਪਾਤ ਵਿੱਚ ਹੋਵੇਗਾ ਅਤੇ ਮੁੱਖ ਮੰਤਰੀ ਸੁਖਬੀਰ ਬਾਦਲ ਹੀ ਬਣਨਗੇ ਜਦੋਂ ਕਿ ਭਾਜਪਾਈ ਸਰਕਾਰ ਚੋਣਾਂ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਵੀ ਕੋਈ ਐਲਾਨ ਕਰ ਸਕਦੇ ਹਨ ਤਾਂ ਕਿ ਚੋਣਾਂ ਜਿੱਤਣ ਦਾ ਮਹੌਲ ਬਣ ਸਕੇ, ਭਾਈ ਖਾਲਸਾ ਨੇ ਕਿਹਾ ਅਕਾਲੀ ਭਾਜਪਾ ਗੱਠਜੋੜ ਵਾਲੀ ਬਿੱਲੀ ਥੈਲਿਓਂ ਬਾਹਰ ਆਉਣ ਨਾਲ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਹੁਣ ਪੁਨਰ ਸੁਰਜੀਤ ਅਕਾਲੀ ਦਲ ਨੂੰ ਕੋਈ ਵੱਖਰਾ ਪੈਂਤੜਾ ਲੈਣਾ ਪੈ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਭਾਜਪਾ ਲੰਮੇ ਸਮੇਂ ਤੋਂ ਇਹ ਕਹਿ ਰਹੀ ਸੀ ਕਿ ਭਾਜਪਾ ਪੰਜਾਬ ਵਿਚ ਇਕੱਲੇ ਚੋਣਾਂ ਲੜੇਗੀ ਤੇ ਜਿੱਤ ਵੀ ਪ੍ਰਾਪਤ ਕਰੇਗੀ ਪਰ ਪੰਜਾਬ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਨਾਂ ਤਾਂ ਭਾਜਪਾ ਅਤੇ ਨਾ ਹੀ ਅਕਾਲੀ ਸਰਕਾਰ ਬਣਾਉਣ ਦੇ ਸਮਰੱਥ ਬਣ ਸਕਦੇ ਹਨ ਜਿਸ ਕਰਕੇ ਦੋਹਾਂ ਲਈ ਇਕ ਵਾਰ ਗੱਠਜੋੜ ਕਰਨਾ ਜ਼ਰੂਰੀ ਹੋ ਗਿਆ ਸੀ, ਭਾਈ ਖਾਲਸਾ ਨੇ ਕਿਹਾ ਅਜੇ ਵੀ ਦੋਹਾ ਦੇ ਗੱਠਜੋੜ ਵੱਲੋਂ ਸਰਕਾਰ ਬਣਾਉਣੀ ਅਸਾਨ ਨਹੀਂ ਹੋਵੇਗੀ ? ਕਿਉਂਕਿ ਅਕਾਲੀ ਦਲ ਬਾਦਲ ਪੰਜਾਬ ਦੇ ਲੋਕਾਂ ਦੀ ਹੁਣ ਪਸੰਦ ਨਹੀਂ ਰਿਹਾ ? ਅਤੇ ਭਾਜਪਾ ਕਿਸਾਨ ਵਿਰੋਧੀ ਹੋਣ ਕਰਕੇ ਪੰਜਾਬ ਦੇ ਕਿਸਾਨ ਭਾਜਪਾ ਵਿਰੁੱਧ ਚੋਣਾਂ ਵਿੱਚ ਉਸ ਦਾ ਡਟ ਕੇ ਵਿਰੋਧ ਕਰ ਸਕਦੇ ਹਨ, ਦੂਸਰੇ ਪਾਸੇ ਅਗਰ ਪੁਨਰ ਸੁਰਜੀਤ ਅਕਾਲੀ ਦਲ ਅਤੇ ਹੋਰ ਪੰਥਕ ਜਥੇਬੰਦੀਆਂ ਵਾਰਸ ਪੰਜਾਬ ਨਾਲ ਮਿਲ ਕੇ ਕੋਈ ਸਾਂਝਾ ਫਰੰਟ ਤਿਆਰ ਕਰਨ ਵਿਚ ਸਫ਼ਲ ਹੁੰਦੀਆਂ ਹਨ ਤਾਂ ਅਕਾਲੀ ਭਾਜਪਾ ਗਠਜੋੜ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾ ਬਹੁਤ ਮੁਸ਼ਕਲ ਹੋ ਸਕਦਾ ਹੈ,ਇਨ੍ਹਾਂ ਬਹੁਤ ਸਾਰੀਆਂ ਚੌਣਾਤੀਆ ਦਾ ਸਹਾਮਣਾ ਅਕਾਲੀ ਭਾਜਪਾ ਗਠਜੋੜ ਨੂੰ ਕਰਨਾ ਪੈ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲੀ ਭਾਜਪਾ ਦੇ ਹੋ ਰਹੇ ਗੱਠਜੋੜ ਦੀ ਹਮਾਇਤ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਚੋਣਾਂ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯੌਕੀਨੀ ਬਣਾਇਆ ਜਾਵੇ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿਤੇ ਜਿੱਤਣ ਦਾ ਰਾਹ ਪੱਧਰਾ ਹੋ ਸਕਦਾ ਹੈ ਨਹੀਂ ਤਾਂ ਅਕਾਲੀ ਭਾਜਪਾ ਗੱਠਜੋੜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਨਾਲ ਜਿਤਣ ਦਾ ਦਾਅਵਾ ਨਹੀਂ ਕਰ ਸਕਦਾ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *