ਮੱਛੀ ਪਾਲਣ ਇੱਕ ਲਾਹੇਵੰਦ ਧੰਦਾ-ਵਧੀਕ ਡਿਪਟੀ ਕਮਿਸ਼ਨਰ ਗਿੱਲ

ਗੁਰਦਾਸਪੁਰ

ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੱਛੀ ਪਾਲਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ-ਚੇਅਰਮੈਨ, ਮੱਛੀ ਪਾਲਕ ਵਿਕਾਸ ਏਜੰਸੀ, ਗੁਰਦਾਸਪੁਰ ਨੇ ਮੱਛੀ ਪਾਲਕ ਵਿਕਾਸ ਏਜੰਸੀ, ਗੁਰਦਾਸਪੁਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਮੱਛੀ ਪਾਲਣ ਇੱਕ ਲਾਹੇਵੰਦ ਧੰਦਾ ਹੈ ਅਤੇ ਮੱਛੀ ਪਾਲਣ ਦਾ ਧੰਦਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ।

ਉਨਾਂ ਕਿ ਛੱਪੜਾਂ ਦੀ ਸਫਾਈ ਅਤੇ ਤਿਆਰੀ ਲਈ PMMSY ਸਕੀਮ ਫੰਡਜ਼ ਦਿੱਤੇ ਜਾ ਸਕਦੇ ਹਨ। ਇਸ ਲਈ ਵੱਧ ਤੋ ਵੱਧ ਲੋਕਾਂ ਨੂੰ ਪੰਚਾਇਤੀ ਛੱਪੜ ਠੇਕੇ ਤੇ ਦਵਾਕੇ ਮੱਛੀ ਪਾਲਣ ਦਾ ਧੰਦਾ ਚਾਲੂ ਕਰਵਾਇਆ ਜਾਵੇ ।
ਉਨਾਂ ਅੱਗੇ ਦਸਿਆ ਗਿਆ ਕਿ PMMSY ਸਕੀਮ ਅਧੀਨ ਮੱਛੀ ਛੱਪੜ ਲਈ ਬਿਜਲੀ ਦੇ ਟਿਊਬਵੈਲ ਲਈ ਕੁਨੈਕਸ਼ਨ ਵੀ ਦਿੱਤਾ ਜਾ ਸਕਦਾ ਹੈ ਅਤੇ ਹੋਰ ਸਹਾਇਕ ਧੰਦਿਆਂ ਲਈ ਵੀ PMMSY ਸਕੀਮ ਅਧੀਨ ਸਹਾਇਤਾਂ ਦਿੱਤੀ ਜਾਂਦੀ ਹੈ ।

ਮੱਛੀ ਪਾਲਣ ਤਲਾਬ ਬਣਾਉਣ ਲਈ ਇੱਕ ਹੈਕਟਰ ਰਕਬੇ ਵਾਸਤੇ ਛੱਪੜ ਦੀ ਪੁਟਾਈ ਲਈ 7,00,000/-ਰੁਪਏ ਅਤੇ ਇਨਪੁਟਸ ਵਾਸਤੇ 400000/-ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ।

ਇਸ ਮੌਕੇ ਸ੍ਰੀਮਤੀ ਮਨਦੀਪ ਕੋਰ ਵਾਈਸ ਚੇਅਰਮੈਨ ਐਫ.ਐਫ.ਡੀ.ਏ-ਕਮ- ਸਹਾਇਕ ਡਾਇਰੈਕਟਰ ਮੱਛੀ ਪਾਲਣ ਨੇ ਕਿਹਾ ਕਿ ਮਿੱਥੇ ਗਏ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣਗੇ । ਜ਼ਿਲ੍ਹੇ ਅੰਦਰ ਛੰਬ, ਸਲਾਬ, ਸੇਮ ਵਾਲੀਆਂ ਤੇ ਪੰਚਾਇਤੀ ਛੱਪੜਾਂ ਦਾ ਵੱਧ ਤੋਂ ਵੱਧ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ ।

ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਖੇਤੀ ਬਾੜੀ ਵਿਭਾਗ, ਜਨ-ਸਿਹਤ ਵਿਭਾਗ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ, ਲੀਡ ਬੈਂਕ ਡਿਸਟ੍ਰਿਕਟ ਮੈਨੇਜ਼ਰ ਅਤੇ ਸੁਰਿੰਦਰ ਸਿੰਘ, ਮੱਛੀ ਕਾਸ਼ਤਕਾਰ, ਪਿੰਡ ਭਾਮ ਹਾਜ਼ਰ ਸਨ ।

Leave a Reply

Your email address will not be published. Required fields are marked *