ਡਰੱਗ ਹੋਟ ਸਪੋਟ ਖੇਤਰਾਂ ਦੀ ਕਾਇਆ ਕਲਪ, ਪਿੰਡ ਜੌੜਾ ਛੱਤੜਾਂ ਦੇ ਸਮਸ਼ਾਨਘਾਟ ਤੇ ਖੇਡ ਸਟੇਡੀਅਮ ਵਿੱਚ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਲਗਾਈਆਂ

ਗੁਰਦਾਸਪੁਰ

ਡਰੱਗ ਹੋਟ ਸਪੋਟ ਖੇਤਰਾਂ ਵਿੱਚ ਅਣ ਵਰਤੀਆਂ ਅਤੇ ਅਣਸੁਰੱਖਿਅਤ ਥਾਵਾਂ ਦੀ ਕੀਤੀ ਜਾ ਰਹੀ ਹੈ ਕਾਇਆ ਗਲਪ

ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਰਕਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤੜਾਂ ਦੇ ਸਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ ਸਫਾਈ ਕਰਨ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ. ਕੈਮਰੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ। ਰਾਤ ਸਮੇਂ ਇਨ੍ਹਾਂ ਸਥਾਨਾਂ ‘ਤੇ ਗੈਰ ਸਮਾਜਿਕ ਅਨਸਰਾਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਇਥੇ ਬਹੁਤ ਜਿਆਦਾ ਘਾਹ ਫ਼ੂਸ ਉੱਘਿਆ ਹੋਇਆ ਸੀ, ਜਿਸ ਦੀ ਸਾਫ ਸਫਾਈ ਕਰਵਾ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨ੍ਹਾਂ ਇਲਾਕਿਆਂ ‘ਚ ਨਸ਼ਿਆਂ ਦੀ ਸਮੱਸਿਆ ਹੈ, ਉਨ੍ਹਾਂ ਇਲਾਕਿਆਂ ‘ਚ ਲੋਕਾਂ ਨਾਲ ਗੱਲਬਾਤ ਕਰਕੇ ਨਸ਼ਿਆਂ ਦਾ ਪ੍ਰਕੋਪ ਖਤਮ ਕਰਨ ਲਈ ਉਨ੍ਹਾਂ ਦੀ ਲੋੜ ਅਨੁਸਾਰ ਬੁਨਿਆਦੀ ਸਹੂਲਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਸੀ.ਸੀ. ਟੀ.ਵੀ. ਕੈਮਰੇ ਲਗਵਾਉਣ ਦਾ ਕੰਮ, ਸਟਰੀਟ ਲਾਈਟਾਂ ਦਾ ਕੰਮ, ਖੇਡ ਮੈਦਾਨਾਂ ਦੇ ਸੁਧਾਰ ਦਾ ਕੰਮ, ਸਪੋਰਟਸ ਕਿੱਟਾਂ ਵੰਡਣ ਦਾ ਕੰਮ ਆਦਿ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਐੱਸ.ਡੀ.ਐਮ ਤੇ ਡੀ.ਐੱਸ.ਪੀ ਆਪਸੀ ਤਾਲਮੇਲ ਨਾਲ ਡਰੱਗ ਹੋਟਸਪੋਟ ਸਥਾਨਾਂ ‘ਤੇ ਸਖਤ ਨਿਗਰਾਨੀ ਰੱਖਣ। ਉਹਨਾਂ ਕਿਹਾ ਕਿ ਅਧਿਕਾਰੀ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਵਿਚਾਰ ਵੀ ਲੈਣ ਤੇ ਜੇਕਰ ਪਿੰਡ/ਸ਼ਹਿਰ ਵਿੱਚ ਕੋਈ ਵੀ ਖਾਲੀ ਬਿਲਡਿੰਗ ਜਾਂ ਸਥਾਨ ਨਸ਼ਿਆਂ ਦਾ ਅੱਡਾ ਬਣਿਆ ਹੋਇਆ ਤਾਂ ਉਸ ਲਈ ਸਬੰਧਿਤ ਵਿਭਾਗ/ਬੀ.ਡੀ.ਪੀ.ਓਜ਼ ਨਾਲ ਤਾਲਮੇਲ ਕਰਕੇ ਕਾਰਵਾਈ ਕੀਤੀ ਜਾਵੇ

Leave a Reply

Your email address will not be published. Required fields are marked *