ਬਿਜਨਸ ਬਲਾਸਟਰ ਅਧੀਨ ਗੁਰਦਾਸਪੁਰ ਤੇ ਪਠਾਨਕੋਟ ਜਿਲੇ ਦੇ ਮਾਸਟਰ ਟ੍ਰੇਨਰਜ ਦੀ ਟ੍ਰੇਨਿੰਗ ਸੰਪਨ –ਪੁਰੇਵਾਲ

ਗੁਰਦਾਸਪੁਰ

ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਲੋਂ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ ਵੱਖ ਤਰਾਂ ਦੇ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ , ਜਿਸ ਤਹਿਤ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿੱਚ 10+1 ਅਤੇ 10+2 ਵਿੱਚ ਪੜਦੇ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਅਪਨਾਉਣ ਲਈ ਬਿਜਨਸ ਬਲਾਸਟਰ ਪ੍ਰੋਗ੍ਰਾਮ ਸਫਲਤਾ ਪੂਰਵਕ ਚੱਲ ਰਿਹਾ ਹੈ ਇਸ ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਉੱਦਮਤਾ ਨੂੰ ਲਾਜਮੀ ਵਿਸ਼ੇ ਵਜੋਂ ਵੀ ਲਾਗੂ ਕਰ ਦਿੱਤਾ ਹੈ, ਜਿਸ ਅਧੀਨ ਹੁਣ ਪ੍ਰਾਈਵੇਟ ਸਕੂਲਾਂ ਦੇ 10+1 ਤੇ 10+2 ਦੇ ਵਿਦਿਆਰਥੀ ਵੀ ਕਵਰ ਕੀਤੇ ਜਾਣਗੇ ।ਵਿਦਿਆਰਥੀਆਂ ਤੱਕ ਅਪਟੂ ਡੇਟ ਜਾਣਕਾਰੀ ਪਹੁੰਚਾਉਣ ਵਾਸਤੇ ਵਿਭਾਗ ਵਲੋਂ ਜਿਲਾ ਪੱਧਰ ਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਮਾਸਟਰ ਟ੍ਰੇਨਰਜ ਦੀ ਤਿੰਨ ਰੋਜਾ ਟ੍ਰੇਨਿਗ ਐਸ.ਐਸ.ਐੈਮ ਕਾਲਜ ਦੀਨਾਨਗਰ ਵਿਖੇ ਜਿਲਾ ਸਿੱਖਿਆ ਅਫਸਰ (ਸੈ:ਸਿ) ਸ੍ਰੀ ਰਾਜੇਸ ਕੁਮਾਰ ਸ਼ਰਮਾ ਸਟੇਟ ਐਵਾਰਡੀ ਜੀ ਦੀ ਅਗਵਾਈ ਹੇਠ ਆਯੋਜਿਤ ਕਰਵਾਈ ਗਈ ।  ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿਲਾ ਨੋਡਲ ਅਫਸਰ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੇ੍ਰਨਿੰਗ ਵਿੱਚ ਜਿਲੇ ਗੁਰਦਾਸਪੁਰ ਜਿਲੇ ਦੇ 16 ਬਲਾਕਾਂ ਅਤੇ ਪਠਾਨਕੋਟ ਜਿਲੇ 07 ਬਲਾਕਾਂ ਦੇ ਮਾਸਟਰ ਟ੍ਰੇਨਰ ਨੇ ਹਿੱਸਾ ਲਿਆ ।ਸ: ਪੁਰੇਵਾਲ ਨੇ ਦੱਸਿਆ ਕਿ ਹੁਣ ਇਹ ਮਾਸਟਰ ਟ੍ਰੇਨਰ ਆਪਣੇ ਆਪਣੇ ਬਲਾਕ ਦੇ 10+1 ਅਤੇ 10+2 ਦੇ ਜਮਾਤ ਇੰਚਾਰਜਾਂ ਨੂੰ ਬਲਾਕ ਪੱਧਰ ਤੇ ਟ੍ਰੇਨਿੰਗ ਪ੍ਰਦਾਨ ਕਰਨਗੇ। ਉਹਨਾਂ ਦੱਸਿਆ ਕਿ ਜਿਲੇ ਦੇ ਸਾਰੇ ਬਲਾਕ ਮਿਤੀ 04-07 ਅਗਸਤ ਤੱਕ ਕਵਰ ਕੀਤੇ ਜਾਣਗੇ । ਟੇ੍ਰਨਿੰਗ ਉਪਰੰਤ ਸਮੂਹ 10+1 ਤੇ 10+2 ਦੇ ਜਮਾਤ ਇੰਚਾਰਜ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦੇਣਗੇ ।ਇਹ ਟ੍ਰੇਨਿੰਗ ਸਟੇਟ ਤੋਂ ਪਹੁੰਚੇ ਸ੍ਰੀ ਅਨਿਲ ਸ਼ਰਮਾ ਅਤੇ ਸ੍ਰੀ ਕੁਲਦੀਪ ਸਿੰਘ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੰਡਕਟ ਕਰਵਾਈ ਗਈ ।ਉਹਨਾਂ ਦੱਸਿਆ ਇਸ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਬਿਜਨਸ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਆਤਮ ਨਿਰਭਰ ਬਨਾਉਣਾ ਹੈ । ਪੁਰੇਵਾਲ ਨੇ ਦੱਸਿਆ ਇਨਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲੀ ਰੂਪ ਦੇਣ ਲਈ 1000/ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸੀਡ ਮਨੀ ਵੀ ਜਾਰੀ ਕੀਤੀ ਜਾਂਦੀ ਹੈ ਜਿਸ ਤਹਿਤ ਉਹ 6-6 ਦਾ ਗਰੁੱਪ ਬਣਾ ਕੇ ਸਾਝੇ ਤੌਰ ਤੇ ਬਿਜਨਸ ਦੀ ਸ਼ੁਰੂਆਤ ਕਰਦੇ ਹੋਏ ਉਸਤੋਂ ਪ੍ਰਾਪਤ ਲਾਭ ਨੂੰ ਆਪਸ ਵਿੱਚ ਵੰਡਦੇ ਹਨ ।ਇਸ ਤਰਾਂ ਨਾਲ ਵਿਦਿਆਰਥੀਆਂ ਦੀ ਪਰਸਨੈਲਟੀ ਡਿਵੈਲਮੈਂਟ ਹੁੰਦੀ ਹੈ ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਆਰ ਕੇ ਤੁਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਜਿਲਾ ਨੋਡਲ ਅਫਸਰ ਸ੍ਰੀ ਪਰਵਿੰਦਰ ਸਿੰਘ , ਮੋਹਿਤ ਮਹਾਜਨ, ਰਜਿੰਦਰ ਸਿੰਘ, ਗਰੁਪ੍ਰੀਤ ਸਿੰਘ, ਵਿਮਲ ਕੁਮਾਰ, ਰੀਨਾ ਕੁਮਾਰੀ, ਡਾ: ਸਤਿੰਦਰ ਕੌਰ, ਡੌਲੀ ਕੁਮਾਰੀ, ਰਜੇਸ਼ ਕੁਮਾਰ ਤੋਂ ਇਲਾਵਾ ਬਲਾਕ ਦੇ ਵੱਖ ਵੱਖ ਲੈਕਚਰਾਰ ਵੀ ਹਾਜਰ ਸਨ ।

Leave a Reply

Your email address will not be published. Required fields are marked *