ਕਿਰਤੀ ਕਿਸਾਨ ਯੂਨੀਅਨ ਬਲਾਕ ਗੜ੍ਹਸ਼ੰਕਰ ਦੀ 13-ਮੈਂਬਰੀ ਕਮੇਟੀ ਚੁਣੀ, ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ

ਮਾਲਵਾ

ਗੜ੍ਹਸ਼ੰਕਰ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਬਲਾਕ ਗੜ੍ਹਸ਼ੰਕਰ ਦਾ ਡੈਲੀਗੇਟ ਇਜਲਾਸ ਪਿੰਡ ਗੋਲੇਵਾਲ ਵਿਖੇ ਚੁਣੀਆ ਗਈਆ ਕਮੇਟੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ  ਜਿਸ ਵਿੱਚ ਜਥੇਬੰਦੀ ਦਾ ਏਲਾਨਾਮਾ ਵਿਧਾਨ ਪੜਨ ਮਗਰੋਂ  ਪਿਛਲੇ ਤਿੰਨ ਸਾਲਾਂ ਦੇ ਕੀਤੇ ਕੰਮਾਂ ਦੀ ਰਿਪੋਰਟ ਪੇਸ ਕੀਤੀ ਗਈ ਅਤੇ 13 ਮੈਬਰਾਂ ਦੀ ਬਲਾਕ ਕਮੇਟੀ ਚੁਣੀ ਗਈ।                                        

ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿਡਰ ਸਕੱਤਰ ਕੁਲਵਿੰਦਰ ਸਿੰਘ ਚਾਹਲ ਮਾ ਮੁਕੇਸ ਕੁਮਾਰ ਅਤੇ ਸੂਬਾ ਆਗੂ ਹਰਮੇਸ਼ ਸਿੰਘ ਢੇਸੀ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪੁਰਜ਼ੋਰ ਨਿਖੇਧੀ ਕੀਤੀ ਕਿ ਇਸ ਨਾਲ ਭਾਰਤ ਦੀ ਖੇਤੀਬਾੜੀ ਨੂੰ ਭਾਰੀ ਨੁਕਸਾਨ ਪੁਜੇਗਾ ਓਹਨਾਂ ਸਮੂਹ ਕਿਸਾਨਾ ਨੂੰ 1 ਸਤੰਬਰ ਤੋ ਚੰਡੀਗੜ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਏ ਜਾ ਰਹੇ ਲਗਾਤਾਰ ਧਰਨੇ ਵਿੱਚ ਸਾਮਲ ਹੋਣ ਅਤੇ ਆਓਣ ਵਾਲੇ ਸਮੇਂ ਵਿੱਚ ਕਿਸਾਨ ਘੋਲਾਂ ਦੀ ਤਿਆਰੀ ਲਈ ਪਿੰਡਾ ਵਿੱਚ ਮਜਬੂਤ ਜਥੇਬੰਦੀ ਬਨਾਉਣ ਦਾ ਸੱਦਾ ਦਿੱਤਾ                                                  

ਅੰਤ ਵਿੱਚ ਸਰਬਸੰਮਤੀ ਨਾਲ 13 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਪੰਚ ਰਾਮ ਜੀਤ ਸਿੰਘ ਦੇਣੋਵਾਲ ਕਲਾ ਨੂੰ ਮੁੜ ਪ੍ਰਧਾਨ ਕੁਲਵੰਤ ਸਿੰਘ ਗੋਲੇਵਾਲ ਸਕੱਤਰ ਸੰਦੀਪ ਸਿੰਘ ਸਕੰਦਰਪੁਰ ਅਤੇ ਹਰਬੰਸ ਸਿੰਘ ਰਸੂਲਪੁਰ ਮੀਤ ਪ੍ਰਧਾਨ ਸਮਸੇਰ ਸਿੰਘ ਚੱਕ ਸਿੰਘਾ ਵਿਤ ਸਕੰਤਰ ਸਤਨਾਮ ਸਿੰਘ ਖਜਾਨਚੀ  ਪਰਮਜੀਤ ਸਿੰਘ ਰੁੜਕੀ ਖਾਸ ਕੁਲਵਿੰਦਰ ਸਿੰਘ ਚਾਹਲ ਹਰਮੇਸ਼ ਸਿੰਘ ਢੇਸੀ ਤਲਵਣ ਸਿੰਘ ਚੱਕ ਫੁੱਲੂ ਕੁਲਵੀਰ ਸਿੰਘ ਮਜਾਰਾ ਡੀਗਰੀਆ  ਗੁਰਦੀਪ ਸਿੰਘ ਚਾਹਲ ਪੁਰ ਅਤੇ ਸੁਖਵਿੰਦਰ ਸਿੰਘ ਮੋਲਾ ਵਾਹਿਦਪੁਰ ਕਮੇਟੀ ਮੈਂਬਰ ਚੁਣੇ ਗਏ।

Leave a Reply

Your email address will not be published. Required fields are marked *