ਮਾਨਸਾ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਬੀਤੇ ਕੁਝ ਦਿਨ ਪਹਿਲਾਂ ਮਾਨਸਾ ਦੇ ਪਿੰਡ ਭੰਮੀ ਕਲਾ ਵਿੱਚ ਇੱਕ 30 ਸਾਲਾਂ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਸੀ,ਪ੍ਰਵਾਰ ਨੇ ਪੋਸਟਮਾਰਟਮ ਚੰਡੀਗੜ੍ਹ ਤੋਂ ਕਰਵਾਉਣ ਦੀ ਮੰਗ ਨੂੰ ਲੈਕੇ ਲਾਸ਼ ਰੱਖ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਧੱਕੇ ਨਾਲ ਲਾਸ਼ ਚੁੱਕ ਕੇ ਲੈ ਗਈ ਅਤੇ ਉਲਟਾ ਪਰਚਾ ਲੱਖਾਂ ਸਿਧਾਨਾ ਤੇ ਕੁਝ ਹੋਰਾਂ ਤੇ ਦਰਜ ਕਰ ਦਿੱਤਾ, ਇਹ ਸਾਰਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ‘ਚ ਪਹੁੰਚਿਆ ਤਾਂ ਮਾਨਯੋਗ ਅਦਾਲਤ ਨੇ ਬੀਤੇ ਦਿਨੀਂ ਇਕ ਵਿਸ਼ੇਸ਼ ਫੈਸਲੇ ਰਾਹੀਂ ਪ੍ਰਵਾਰ ਦੀ ਮੰਗ ਅਨੁਸਾਰ ਪੋਸਟਮਾਰਟਮ ਚੰਡੀਗੜ੍ਹ ਕਰਨ ਅਤੇ ਸਸਕਾਰ ਵੀ ਚੰਡੀਗੜ੍ਹ ਵਿਖੇ ਕਰਨ ਦਾ ਹੁਕਮ ਸੁਣਾਇਆ,ਪਰ ਮਿਰਤਕ ਦੀ ਭੈਣ ਨੇ ਪੋਸਟਮਾਰਟਮ ਚੰਡੀਗੜ੍ਹ ਵਿਖੇ ਕਰਵਾਉਣ ਵਾਲਾ ਫੈਸਲਾ ਤਾਂ ਮੰਨ ਲਿਆ ਪਰ ਸਸਕਾਰ ਚੰਡੀਗੜ੍ਹ ਵਿੱਚ ਕਰਨ ਵਾਲਾ ਫੈਸਲਾ ਠੁਕਰਾਅ ਕੇ ਮੰਗ ਰੱਖੀ ਕਿ ਸਸਕਾਰ ਉਹ ਆਪਣੇ ਪਿੰਡ ਵਿੱਚ ਕਰਨਗੇ, ਇਹ ਤਾਂ ਸਮੇਂ ਦਾ ਭਵਿੱਖ ਹੀ ਦੱਸੇਗਾ ਕਿ ਪ੍ਰਵਾਰ ਨੌਜਵਾਨ ਦਾ ਸਸਕਾਰ ਪਿੰਡ ਵਿੱਚ ਕਰਨ ਲਈ ਕਿੰਨਾ ਕੂ ਸਫ਼ਲ ਹੁੰਦਾ ਹੈ ਪਰ ਲੱਖਾਂ ਸਿਧਾਨਾ ਇਸ ਕੇਸ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਪ੍ਰਵਾਰ ਮੁਤਾਬਕ ਨੌਜਵਾਨ ਦਾ ਸਸਕਾਰ ਪਿੰਡ ਵਿੱਚ ਹੀ ਕਰਨ ਦੀ ਆਗਿਆ ਦਿੱਤੀ ਜਾਵੇ ਦੇ ਨਾਲ ਨਾਲ ਇਸ ਮਾਮਲੇ ਵਿੱਚ ਲੱਖਾਂ ਸਿਧਾਨਾ ਤੇ ਹੋਰਾ ਤੇ ਦਰਜ਼ ਕੀਤਾ ਝੂਠਾ ਕੇਸ ਵਾਪਸ ਲਿਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਨੌਜਵਾਨ ਦਾ ਪੋਸਟਮਾਰਟਮ ਚੰਡੀਗੜ੍ਹ ਵਿਖੇ ਕਰਨ ਅਤੇ ਸਸਕਾਰ ਪਿੰਡ ਕਰਨ ਦੀ ਮੰਗ ਮੰਨਣ ਦੇ ਨਾਲ ਨਾਲ ਲੱਖਾਂ ਸਿਧਾਨਾ ਤੇ ਹੋਰਾ ਝੂਠਾ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਪ੍ਰਵਾਰ ਦੇ ਮੈਂਬਰਾਂ ਦੀ ਮੰਗ ਅਨੁਸਾਰ ਨੌਜਵਾਨ ਦਾ ਪੋਸਟਮਾਰਟਮ ਚੰਡੀਗੜ੍ਹ ਵਿਖੇ ਕਰਵਾਉਣ ਦਾ ਫੈਸਲਾ ਮਾਨਯੋਗ ਹਾਈਕੋਰਟ ਦਾ ਬਿਲਕੁੱਲ ਸਹੀ ਤੇ ਸ਼ਲਾਘਾਯੋਗ ਹੈ ਪਰ ਚੰਡੀਗੜ੍ਹ ਵਿਖੇ ਸਸਕਾਰ ਕਰਨ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਕੇ ਸਸਕਾਰ ਪ੍ਰਵਾਰਕ ਮੈਂਬਰਾਂ ਅਨੁਸਾਰ ਪਿੰਡ ਵਿੱਚ ਹੀ ਕਰਨ ਦੀ ਆਗਿਆ ਦਿੱਤੀ ਜਾਵੇ, ਭਾਈ ਖਾਲਸਾ ਕਿਹਾ ਇਸੇ ਤਰ੍ਹਾਂ ਇਸ ਮਾਮਲੇ ਵਿੱਚ ਸਮਾਜਸੇਵਕ ਲੱਖਾਂ ਸਿਧਾਨਾ ਅਤੇ ਹੋਰਾਂ ਤੇ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪ੍ਰਵਾਰ ਮੁਤਾਬਕ ਨੌਜਵਾਨ ਦਾ ਪੋਸਟਮਾਰਟਮ ਚੰਡੀਗੜ੍ਹ ਵਿਖੇ ਕਰਵਾਉਣ ਵਾਲੇ ਫੈਸਲੇ ਦਾ ਸਮਰਥਨ ਕਰਦੀ ਹੋਈ ਮੰਗ ਕਰਦੀ ਹੈ ਕਿ ਸਸਕਾਰ ਚੰਡੀਗੜ੍ਹ ਕਰਨ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਕੇ ਪ੍ਰਵਾਰਕ ਮੈਂਬਰਾਂ ਦੀ ਇਛਾ ਮੁਤਾਬਕ ਅੰਤਿਮ ਸੰਸਕਾਰ ਪਿੰਡ ਭੰਮੀ ਕਲਾਂ ਵਿਖੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ ਦੇ ਨਾਲ ਨਾਲ ਲੱਖਾਂ ਸਿਧਾਨਾ ਅਤੇ ਹੋਰਾਂ ਵਿਰੁੱਧ ਦਰਜ਼ ਕੀਤਾ ਪਰਚਾ ਰੱਦ ਕੀਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ, ਬਾਬਾ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮ ਕੋਟ ਆਦਿ ਆਗੂ ਹਾਜਰ ਸਨ ।।

