ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ

ਗੁਰਦਾਸਪੁਰ

ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)–ਹਰ ਮਹੀਨੇ ਦੀ ਮਰਿਆਦਾ ਅਨੁਸਾਰ ਗੁਰਦੁਆਰਾ ਅਮਰਦਾਸ ਅੰਗੀਠਾ ਸਾਹਿਬ ਸੀਚਾ ਸੁਲਤਾਨਪੁਰ ਲੋਧੀ ਵਿਖੇ ਸੰਗਰਾਮ ਤੋਂ ਦੂਜੇ ਦਿਨ ਅਖੰਡ ਪਾਠਾਂ ਦੇ ਭੋਗ ਪਾਉਣ ਦੇ ਨਾਲ ਨਾਲ ਸੰਗਤਾਂ ਨੂੰ ਗੁਰਬਾਣੀ, ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨ ਲਈ ਧਾਰਮਿਕ ਦੀਵਾਨ ਸਜਾਉਣ ਦੀ ਇਕ ਧਾਰਮਿਕ ਚਲਾਈ ਹੋਈ ਹੈ ਅਤੇ ਇਸ ਲੜੀ ਤਹਿਤ ਅਜ ਪੰਜ ਅਖੰਡ ਪਾਠਾਂ ਦੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ’ਚ ਪੰਥ ਪ੍ਰਸਿਧ ਰਾਗੀ ਢਾਡੀ ਕਥਾ ਵਾਚਕ ਪ੍ਰਚਾਰਕਾਂ ਨੇ ਹਾਜਰੀ ਲਵਾਂ ਕਿ ਆਈ ਸੰਗਤ ਨੂੰ ਜਿਥੇ ਬਾਬਾ ਅਮਰਦਾਸ ਜੀ ਦੇ ਜੀਵਨ ਇਤਿਹਾਸ – ਭਗਤੀ ਸਿਮਰਨ ਤੇ ਸੇਵਾ ਸਬੰਧੀ ਵਿਸਥਾਰ ਨਾਲ ਚਾਨਣਾ ਪਾ ਕੇ ਆਈ ਸੰਗਤ ਨੂੰ ਗੁਰਬਾਣੀ, ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਦੇ ਢੁੱਕਵੇਂ ਉਪਰਾਲੇ ਕੀਤੇ, ਧਾਰਮਿਕ ਬੁਲਾਰਿਆਂ ਦਾ ਸੈਕਟਰੀ ਜਸਪ੍ਰੀਤ ਤੇ ਪ੍ਰਧਾਨ ਬਾਬਾ ਜੀ ਵਲੋਂ ਸਨਮਾਨ ਕੀਤਾ ਗਿਆ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ । ਫੈਡਰੇਸ਼ਨ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਸਿਆ ਗੁਰਦੁਆਰਾ ਅੰਗੀਠਾ ਸਾਹਿਬ ਸੰਤ ਬਾਬਾ ਅਮਰਦਾਸ ਵਿਖੇ ਮਘਰ ਦੀ ਸੰਗਰਾਂਦ ਦੇ ਦੂਜੇ ਦਿਨ ਸਮਾਗਮ ਦੇ ਸਬੰਧ’ਚ ਪਰਸੋਂ ਦੇ ਰੋਜ ਤੋਂ ਰੱਖੇ ਗਏ ਪੰਜ ਲੜੀਵਾਰ ਅਖੰਡ ਪਾਠਾਂ ਦੇ ਭੋਗ ਅਰਦਾਸ ਤੇ ਪਾਵਨ ਪਵਿੱਤ੍ਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ,ਜਿਸ ਵਿੱਚ ਪੰਥ ਪ੍ਰਸਿਧ ਰਾਗੀ ਢਾਡੀ ਕਥਾ ਵਾਚਕ ਤੇ ਪ੍ਰਚਾਰਕਾਂ ਨੇ ਆਈ ਸੰਗਤ ਨੂੰ ਗੁਰਬਾਣੀ ,ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨ ਲਈ ਢੁੱਕਵੇਂ ਉਪਰਾਲੇ ਕੀਤੇ। ਇਸ ਮੌਕੇ ਤੇ ਬੋਲਦਿਆਂ ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਹਰ ਮਹੀਨੇ ਸੰਗਰਾਂਦ ਤੋਂ ਅਗਲੇ ਦਿਨ ਅਖੰਡ ਪਾਠਾਂ ਦੇ ਭੋਗ ਪਾ ਕੇ ਸੰਗਤਾਂ ਨੂੰ ਗੁਰਬਾਣੀ ਗੁਰੂ ਗਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਸਬੰਧੀ ਧਾਰਮਿਕ ਦੀਵਾਨ ਸਜਾਉਣ ਵਾਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਵਧੀਆ ਉਪਰਾਲਾ ਦਸਿਆ ਸਮੂਹ ਧਾਰਮਿਕ ਬੁਲਾਰਿਆਂ ਤੇ ਅਖੰਡ ਪਾਠ ਸਾਹਿਬ ਰਖਵਾਉਣ ਵਾਲਿਆਂ ਸ਼ਰਧਾਲੂਆਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਤੇ ਗੁਰਦੁਆਰਾ ਬੇਰ ਸਾਹਿਬ ਪ੍ਰਚਾਰਕ ਗਿਆਨੀ ਗੁਰਪਿੰਦਰ ਸਿੰਘ,ਗੋਇੰਦਵਾਲ ਸਾਹਿਬ ਦੇ ਕਵੀਸ਼ਰੀ ਜਥੇ ਭਾਈ ਹਰਭਜਨ ਸਿੰਘ ,ਜਸਪ੍ਰੀਤ ਸਿੰਘ ਸੈਕਟਰੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਸਮੇਤ ਭਾਈ ਰੰਗੀਲਾ ਦੇ ਜਥੇ ਤੋਂ ਇਲਾਵਾ ਦੋ ਦਰਜਨ ਤੋਂ ਵਧ ਧਾਰਮਿ-ਕ ਬੁਲਾਰਿਆਂ ਨੇ ਹਾਜਰੀ ਲਵਾਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।

Leave a Reply

Your email address will not be published. Required fields are marked *