ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)—ਗੁਰਦਾਸਪੁਰ ਦੇ ਨੇੜਲੇ ਪਿੰਡ ਉਚਾ ਧਕਾਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਨੇ ਬਲਬੀਰ ਸਿੰਘ ਉਚਾਧਕਾਲਾ ਪ੍ਰਧਾਨਗੀ ਹੇਠ ਰੈਲੀ ਕਰਕੇ ਮੰਗ ਕੀਤੀ ਕਿ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰ ਚੇ ਨਾਲ ਕੀਤੇ ਸਮਝੌਤੇ ਨੂੰ ਲਾਗੂ ਕਰੇ।ਇਸ ਸਮੇਂ ਬੋਲਦਿਆਂ ਮਜ਼ਦੂਰਾਂ ਕਿਸਾਨਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਖ ਵੱਖ ਫਸਲਾਂ ਉਪਰ ਐਮ ਐਸ ਪੀ ਲਾਗੂ ਕਰਨ ਤੋਂ ਭੱਜ ਰਹੀ ਹੈ, ਸਰਕਾਰ ਕਿਸਾਨ ਮੋਰਚੇ ਨਾਲ ਬਿਜਲੀ ਸੋਧ ਬਿਲ ਲਿਆਉਣ ਤੋਂ ਪਹਿਲਾਂ ਵਿਚਾਰ ਚਰਚਾ ਕਰਨ ਦੇ ਵਾਇਦੇ ਤੋਂ ਮੁਕਰ ਕੇ ਬਿਜਲੀ ਸੋਧ ਬਿਲ ਲਈ ਸਟੈਂਡਿੰਗ ਕਮੇਟੀ ਬਣਾ ਚੁੱਕੀ ਹੈ, ਸਰਕਾਰ ਸਮੁੱਚੇ ਬਿਜਲੀ ਖੇਤਰ ਦਾ ਜਲਦੀ ਤੋਂ ਜਲਦੀ ਨਿਜੀਕਰਨ ਕਰਨ ਲਈ ਉਤਾਵਲੀ ਹੈ,ਜਿਸ ਨਿਜੀ ਕਰਨ ਦਾ ਅਰਥ ਹੋਵੇਗਾ ਹਰ ਤਰ੍ਹਾਂ ਦੀ ਸਬਸਿਡੀ ਦਾ ਖਾਤਮਾ। ਸਰਕਾਰ ਨੇ ਅਜੇ ਵੀ ਲਖੀਮਪੁਰ ਦੇ ਕਿਸਾਨਾਂ ਦੇ ਕਤਲਾਂ ਨਾਲ ਅਸਿੱਧੇ ਤੌਰ ਤੇ ਸਬੰਧਤ ਦੇਸ਼ ਦੇ ਰਾਜ ਗ੍ਰਿਹਿ ਮੰਤਰੀ ਟੈਣੀ ਨੂੰ ਸਰਕਾਰ ਵਿਚ ਬਿਠਾਇਆ ਹੋਇਆ ਹੈ, ਜਿਸ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੀ ਮਾਨ ਸਰਕਾਰ ਬਾਬਤ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਉਪਰ ਫੇਲ੍ਹ ਹੋਈ ਹੈ, ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਜਨਤਾ ਨਾਲ ਪੁਲਿਸ ਅਤੇ ਅਫ਼ਸਰਸ਼ਾਹੀ ਦਾ ਆਕੜਨੁਮਾ ਵਿਵਹਾਰ ਦੇਖਣ ਨੂੰ ਮਿਲ ਰਿਹਾ ਹੈ, ਇਸ ਸਮੇਂ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਪਹਿਲਾਂ ਤੋਂ ਵੀ ਕਈ ਗੁਣਾਂ ਵਧ ਚੁੱਕਾ ਹੈ, ਰੇਤੇ ਦੀਆਂ ਕੀਮਤਾਂ ਦੁਗਣੀਆਂ ਤੋਂ ਵੀ ਵੱਧ ਗਈਆਂ ਹਨ,ਹਰ ਪੱਧਰ ਉਪਰ ਭਿਰਿਸਟਾਚਾਰ ਚਲੀ ਜਾ ਰਿਹਾ ਹੈ , ਕੁਝ ਵੀ ਨਵਾਂ ਨਹੀਂ ਬਦਲਿਆ।ਇਸ ਸਮੇਂ ਮੀਟਿੰਗ ਵਿੱਚ ਪ੍ਰੀਤਮ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਸਰਬਜੀਤ ਸਿੰਘ, ਲਖਬੀਰ ਸਿੰਘ, ਲਖਬੀਰ ਸਿੰਘ ਦੂਤ, ਸੁਖਬੀਰ ਸਿੰਘ ਦੂਤ, ਥੁੜ੍ਹਾਂ ਭਾਗੋਕਾਵਾਂ, ਕੁਲਦੀਪ ਰਾਜੂ, ਗੁਰਵਿੰਦਰ ਸਿੰਘ ਅਤੇ ਰਕੇਸ਼ ਅਟਵਾਲ ਹਾਜ਼ਰ ਸਨ


