ਅਨੰਦਪੁਰ ਸਾਹਿਬ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਭਾਈ ਜੈਤਾ ) ਜੀ 365 ਵਾਂ ਜਨਮ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਤਰਨਾ ਦਲ ਅਤੇ ਸਮੂਹ ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਮਨਾਉਣਾ ਰੰਗਰੇਟਾ ਕੌਮ ਲਈ ਬੜੇ ਫਕਰ ਅਤੇ ਮਾਣ ਦੇ ਨਾਲ ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਤੇ ਦਸਮੇਸ਼ ਤਰਨਾ ਦਲ ਦਾ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ ਕਿਉਂਕਿ ਲੰਮੇ ਸਮੇਂ ਤੋਂ ਰੰਗਰੇਟਾ ਕੌਂਮ ਦੀ ਮੰਗ ਸੀ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸੀਸ ਸਹੀਦ ਬਾਬਾ ਜੀਵਨ ਸਿੰਘ ਜੀ ਨੇ ਅਨੰਦਪੁਰ ਸਾਹਿਬ ਧਰਮੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੇਟ ਕਰਕੇ ਰੰਘਰੇਟੇ ਗੁਰ ਕੇ ਬੇਟੇ ਦਾ ਵਰਦਾਨ ਪ੍ਰਾਪਤ ਕੀਤੀ ਸੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦਾ 365 ਵਾਂ ਜਨਮ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਮੂਹ ਰੰਗਰੇਟਾ ਕੌਂਮ ਵੱਲੋਂ ਮਨਾਉਣ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਉਪਰਾਲਾ ਮੰਨਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਭਾਈ ਖਾਲਸਾ ਨੇ ਦੱਸਿਆ ਕੁਝ ਸਾਲਾਂ ਤੋਂ ਦਸਮੇਸ਼ ਤਰਨਾ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਦੇ ਉਪਰਾਲੇ ਨਾਲ ਕੌਮ ਦੇ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਉਣ ਦੀ ਮਰਯਾਦਾ ਚਲਾਈ ਗਈ ਸੀ ਅਤੇ ਅਤੇ ਇਸੇ ਮਰਯਾਦਾ ਨੂੰ ਮੁੱਖ ਰੱਖਦਿਆਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 365 ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੇ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰਮਤਿ ਸਮਾਗਮ ਦੀ ਆਰੰਭਤਾ ਹੋਈ ਜਿਸ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਕੀਰਤਨੀਏ ਜਥਿਆ ਨੇ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਪੰਜਾਬ ਅਤੇ ਹੋਰ ਸੂਬਿਆਂ ਤੋਂ ਪਹੁੰਚੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਹੋਰਾ ਨੇ ਹਾਜ਼ਰੀ ਲਵਾਈ ਤੇ ਆਈ ਸੰਗਤ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਸ਼ਹਾਦਤ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬਾਨਾਂ ਤੋਂ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਬਾਦਲ ਨਾਲ ਸਬੰਧਤ ਬਹੁਤ ਸਾਰੇ ਆਗੂਆਂ ਨੂੰ ਹਾਜਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਤਰਨਾਦਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਵੱਲਾਂ, ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲਬਠਿੰਡਾ, ਜਥੇਦਾਰ ਬਲਦੇਵ ਸਿੰਘ ਮੁਸਤਫਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਨਰਿੰਦਰ ਸਿੰਘ ਵੱਲਾ, ਜਥੇਦਾਰ ਸਾਹਿਬ ਲੁਧਿਆਣਾ, ਜਥੇਦਾਰ ਦਲਬੀਰ ਸਿੰਘ ਸੋਢੀ ਜੇਠੂਵਾਲ, ਬਾਬਾ ਸਤਪਾਲ ਸਿੰਘ ਅਨੰਦਪੁਰ ਸਾਹਿਬ, ਜਥੇਦਾਰ ਬਲਬੀਰ ਸਿੰਘ ਚੀਮਾ ਚੇਅਰਮੈਨ, ਭਾਈ ਦਵਿੰਦਰ ਸਿੰਘ ਸੰਤ ਸਿਪਾਹੀ, ਜਥੇਦਾਰ ਮੱਖਣ ਸਿੰਘ ਰੰਗੜ ਨੰਗਲ, ਭਾਈ ਸੁਖਦੇਵ ਸਿੰਘ ਜਗਰਾਓਂ ਪੀ ਏ ਫੈਡਰੇਸ਼ਨ, ਬਾਬਾ ਰਣਜੀਤ ਸਿੰਘ ਲੰਗਰਵਾਲਾ, ਜਥੇਦਾਰ ਗੁਰਮੀਤ ਸਿੰਘ ਸੈਕਟਰੀ ਤੋਂ ਇਲਾਵਾ ਹਜ਼ਾਰਾਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਰਾਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਸ਼ਿਤ ਬਾਜ਼ੀ ਵੀ ਚਲਾਈ ਗਈ, ਇਹ ਜ਼ਨਮ ਦਿਹਾੜਾ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਤਪ ਅਸਥਾਨ ਤੇ ਵੀ ਮਨਾਇਆ ਗਿਆ, ਇਸ ਮੌਕੇ ਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ।



