ਪਰਮਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਮਾਨਸਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ

ਮਾਲਵਾ

ਮਾਨਸਾ, ਗੁਰਦਾਸਲਪੁਰ, 19 ਅਕਤੂਬਰ (ਸਰਬਜੀਤ ਸਿੰਘ)– ਪਰਮਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ  ਸਪੀਕਰ ਜੈ ਕਿਸਨ ਸਿੰਘ ਰੋਡੀ ਦੇ ਦਫਤਰ ਅੱਗੇ ਧਰਨਾ ਲਾ ਕੇ ਲਾਹਨਤ ਪਤਰ ਦਿਤਾ ਗਿਆ ਮੌਜੂਦ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਨੂੰ ਨਸੇਆ ਵਿਰੁੱਧ ਜੋਰਦਾਰ ਕਰਵਾਈ ਕਰਨ ਦੀ ਅਪੀਲ ਕੀਤੀ ਗਈ।                                           

ਅੱਜ ਦੇ ਧਰਨੇ ਨੂੰ ਰਜਿਦਰ ਸਿੰਘ ਚਕ ਸਿੰਘਾਂ ਕਿਸਾਨ ਆਗੂ ਹਰਮੇਸ਼ ਸਿੰਘ ਢੇਸੀ ਕੁਲਵਿੰਦਰ ਸਿੰਘ ਚਾਹਲ ਹਰਪ੍ਰੀਤ ਸਿੰਘ ਰਿਕੁ ਬੇਦੀ ਜਸਵੰਤ ਸਿੰਘ ਭੱਠਲ ਦਲਜੀਤ ਸਿੰਘ ਖੁਰਦਾਂ ਹਜ਼ੂਰਾ ਸਿੰਘ ਪੈਲੀ ਬਘੇਲ ਸਿੰਘ ਲਲੀਆ ਮਾਸਟਰ ਬਲਵੰਤ ਰਾਮ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।

ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਇੱਕ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਿਆ ਸੀ, ਤੇ ਸਾਰੀ ਘਟਨਾ ਫੇਸਬੁੱਕ ਲਾਈਵ ਰਾਹੀਂ ਪੂਰੇ ਪੰਜਾਬ ਨੇ ਆਪਣੀਆਂ ਅੱਖਾਂ ਨਾਲ ਵੇਖੀ।

ਇਹ ਕੋਈ ਸਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ। ਸਾਡਾ ਸਪੱਸ਼ਟ ਦੋਸ਼ ਹੈ ਕਿ ਪੰਜਾਬ ਵਿੱਚ ਨਸ਼ਾ ਸੌਦਾਗਰਾਂ, ਪੁਲਿਸ ਅਤੇ ਸੱਤਾਧਾਰੀ ਨੁਮਾਇੰਦਿਆਂ ਦਾ ਇੱਕ ਗੱਠਜੋੜ ਕੰਮ ਕਰ ਰਿਹਾ ਹੈ, ਜਿਸ ਦੀ ਛਤਰ-ਛਾਇਆ ਹੇਠ ਨਸ਼ਾ ਪਿੰਡ-ਪਿੰਡ, ਗਲੀ-ਗਲੀ ਵਿਕ ਰਿਹਾ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਜਿਹੜੇ ਇਸ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਕੁਚਲਿਆ ਜਾਂਦਾ ਹੈ।  ਤਿੰਨ ਸਾਲ ਪਹਿਲਾਂ ਪਰਮਿੰਦਰ ਨੇ ਇਸੇ ਦੁਕਾਨਦਾਰ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਫੜਿਆ ਸੀ, ਪਰ ਨਤੀਜਾ ਕੀ ਨਿਕਲਿਆ ਕਿ ਦੁਕਾਨਦਾਰ ਨੂੰ ਰਿਵਾਲਵਰ ਦਾ ਲਾਇਸੈਂਸ ਮਿਲ ਗਿਆ ਅਤੇ ਪਰਮਿੰਦਰ ਨੂੰ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ। ਸਰਕਾਰ ਨੇ ਸ਼ੁਰੂ ਵਿੱਚ ਇਸ ਨੂੰ “ਆਪਸੀ ਰੰਜਿਸ਼” ਕਹਿ ਕੇ ਮਾਮਲੇ ਦਾ ਰੁਖ਼ ਮੋੜਨ ਦੀ ਕੋਝੀ ਕੋਸ਼ਿਸ਼ ਕੀਤੀ।

             ਤੁਸੀਂ ਲੋਕਾਂ ਦੀਆਂ ਵੋਟਾਂ ਨਾਲ ਵਿਧਾਨ ਸਭਾ ਵਿੱਚ ਗਏ ਹੋ। ਉਨ੍ਹਾਂ ਨੇ ਤੁਹਾਨੂੰ ਆਪਣੀ ਆਵਾਜ਼ ਬਣਾ ਕੇ ਭੇਜਿਆ ਸੀ, ਇਸ ਲਈ ਨਹੀਂ ਕਿ ਤੁਸੀਂ ਨਸ਼ੇ ਦੇ ਕਾਰੋਬਾਰ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਸਾਹਮਣੇ ਚੁੱਪ ਧਾਰ ਲਵੋ। ਜਿਹੜਾ ਵਿਧਾਇਕ ਇੱਕ ਨਸ਼ਾ-ਵਿਰੋਧੀ ਯੋਧੇ ਦੇ ਕਤਲ ਮਗਰੋਂ ਵੀ ਆਪਣੀ ਸਰਕਾਰ ਤੋਂ ਜਵਾਬਦੇਹੀ ਨਹੀਂ ਮੰਗਦਾ, ਉਹ ਲੋਕਾਂ ਦਾ ਪ੍ਰਤੀਨਿਧ ਨਹੀਂ ਰਹਿੰਦਾ। ਅਸੀਂ ਤੁਹਾਡੀ ਇਸ ਚੁੱਪੀ ਨੂੰ ਲਾਹਨਤ ਪਾਉਂਦੇ ਹਾਂ।

ਐਕਸ਼ਨ ਕਮੇਟੀ ਦੀਆਂ ਮੰਗਾਂ ਹਨ,

1 . ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ।

2 . ਡੀਜੀਪੀ ਪੰਜਾਬ ਅਸਤੀਫ਼ਾ ਦੇਣ।

3 . ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪਰਮਿੰਦਰ ਝੋਟੇ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ।

4 . ਕਤਲ ਅਤੇ ਇਸ ਪਿੱਛੇ ਕੰਮ ਕਰਦੇ ਨਸ਼ਾ-ਪੁਲਿਸ-ਸਿਆਸੀ ਗੱਠਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।

5 . ਜਿਸ ਦੁਕਾਨ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਗੋਲੀਆਂ ਮਾਰੀਆਂ ਗਈਆਂ ਸਨ ਉਥੇ ਉਹਨਾਂ ਦਾ ਬੁੱਤ ਲਾਇਆ ਜਾਵੇ।

6 . ਮਾਨਸਾ ਦੇ ਦੋਨੋਂ ਐਸ ਐਚ ਓ, ਡੀ ਐਸ ਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ (ਡਿਸਮਸ)ਕੀਤਾ ਜਾਵੇ।

7 .ਪਰਵਿੰਦਰ ਸਿੰਘ ਝੋਟੇ ਦੇ ਨਾਂ ਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇ।

8 . ਕਾਤਲਾਂ ਨੂੰ ਸਖ਼ਤ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।

9 . ਇਸ ਹਮਲੇ ਵਿੱਚ ਜ਼ਖਮੀਆਂ ਦਾ ਇਲਾਜ ਉੱਚ ਪੱਧਰੀ ਸਿਹਤ ਸੰਸਥਾਵਾਂ ਤੋਂ ਕਰਵਾਇਆ ਜਾਵੇ ਅਤੇ ਵੀਹ- ਵੀਹ ਲੱਖ ਦਾ ਤਰੁੰਤ ਮੁਆਵਜ਼ਾ ਦਿੱਤਾ।

Leave a Reply

Your email address will not be published. Required fields are marked *