ਉੱਘੇ ਮੁਲਾਜਮ ਆਗੂ ਜਸਮੇਲ ਸਿੰਘ ਅਤਲਾ ਨੂੰ ਨਮ ਨਾਲ ਅੱਖਾ ਅੰਤਿਮ ਵਿਦਾਇਗੀ

ਮਾਲਵਾ

ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਦੌਰਾਨ ਵੱਖ -ਵੱਖ ਆਗੂਆ ਨੇ ਭੇਟ ਕੀਤੀਆ ਸਰਧਾਜਲੀਆ

ਮਾਨਸਾ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਉੱਘੇ ਮੁਲਾਜਮ ਆਗੂ ਜਸਮੇਲ ਸਿੰਘ ਅਤਲਾ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਵਿੱਚ ਵੱਖ -ਵੱਖ ਆਗੂਆ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਕ) ਦੇ ਸੂਬਾਈ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ, ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਸੀਪੀਆਈ (ਐਮ) ਦੇ ਤਹਿਸੀਲ ਸਕੱਤਰ ਕਾਮਰੇਡ ਅਮਰਜੀਤ ਸਿੰਘ ਸਿੱਧੂ ਰਿਟਾਇਰਡ ਐਸ ਡੀ ਓ , ਕਾਂਗਰਸ ਪਾਰਟੀ ਦੇ ਆਗੂ ਤੇ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਮੂਸਾ , ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ, ਪੈਨਸ਼ਨਰ ਐਸੋਸ਼ੀਏਸਨ ਦੇ ਆਗੂ ਕਰਨੈਲ ਸਿੰਘ ਭੀਖੀ, ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ, ਜਰਨਲ ਸਕੱਤਰ ਹਰਦੀਪ ਕੁਮਾਰ ਸ਼ਰਮਾ ਸੰਗਰੂਰ,ਕੈਸੀਅਰ ਹਿੰਮਤ ਸਿੰਘ ਦੂਲੋਵਾਲ, ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤੀ) ਦੇ ਹਿੰਮਤ ਸਿੰਘ ਅਤਲਾ , ਸੀਟੂ ਦੇ ਸੂਬਾਈ ਆਗੂ ਸਾਧੂ ਸਿੰਘ ਰਾਮਾਨੰਦੀ ਤੇ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾਈ ਆਗੂ ਜਗਦੇਵ ਸਿੰਘ ਘੁਰਕਣੀ , ਟੀਐਸਯੂ ਦੇ ਸੂਬਾਈ ਆਗੂ ਪ੍ਰਦੀਪ ਖੋਖਰ ਨੇ ਕਿਹਾ ਕਿ ਸਾਥੀ ਜਸਮੇਲ ਅਤਲਾ ਦੇ ਬੇਵਕਤ ਸਦੀਵੀ ਵਿਛੋੜੇ ਨਾਲ ਨਾ ਸਿਰਫ ਉਨ੍ਹਾ ਦੇ ਨਿੱਜੀ ਪਰਿਵਾਰ ਨੂੰ ਬਲਕਿ ਸਾਡੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਨ੍ਹਾ ਕਿਹਾ ਕਿ ਸਾਥੀ ਜਸਮੇਲ ਅਤਲਾ ਨੇ ਈਮਾਨਦਾਰੀ ਨਾਲ ਆਪਣੀ ਨੌਕਰੀ ਕਰਦੇ ਹੋਏ, ਆਪਣੇ ਬੱਚਿਆ ਦੀ ਚੰਗੀ ਪਰਵਰਿਸ ਕੀਤੀ ਤੇ ਮੁਲਾਜਮ ਲਹਿਰ ਦੇ ਨਾਲ -2 ਆਪਣੇ ਹੱਕੀ ਲਈ ਜੂਝਣ ਵਾਲੇ ਲੋਕਾਂ ਦੇ ਮੌਢੇ ਨਾਲ ਮੋਢਾ ਜੋੜ ਕੇ ਮੂਹਰਲੀ ਕਤਾਰ ਵਿੱਚ ਖੜ੍ਹੇ ਹੋ ਕੇ ਸੰਘਰਸ ਕੀਤਾ ।
ਆਗੂਆ ਨੇ ਕਿਹਾ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਇਤਿਹਾਸ ਵਿੱਚ ਸਾਥੀ ਜਸਮੇਲ ਸਿੰਘ ਅਤਲਾ ਦਾ ਨਾਮ ਸੁਨਹਿਰੀ ਅੱਖਰਾ ਵਿੱਚ ਲਿਖਿਆ ਜਾਵੇ।
ਇਸ ਮੌਕੇ ਤੇ ਵੱਡੀ ਤਦਾਦ ਵਿੱਚ ਉਨਾ ਦੇ ਹਮਦਰਦ, ਰਿਸ਼ਤੇਦਾਰ, ਜਨਤਕ ਜੱਥੇਬੰਦੀਆ ਦੇ ਕਾਰਕੁੰਨ, ਰਿਸਤੇਦਾਰ ਤੇ ਪਿੰਡ ਵਾਸੀਆਂ ਨੇ ਜਸਮੇਲ ਅਤਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਸਨ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਪ੍ਰੈਸ ਕਲੱਬ ਦੇ ਆਗੂ ਆਤਮਾ ਸਿੰਘ ਪੁਮਾਰ, ਸਾਥੀ ਰਾਮ ਸਿੰਘ ਖੋਖਰ, ਗੁਰਸੇਵਕ ਸਿੰਘ ਭੀਖੀ, ਰੂਪ ਸਿੰਘ ਢਿੱਲੋ, ਜਰਨੈਲ ਸਿੰਘ ਭੀਖੀ , ਸੁਰਜੀਤ ਯਾਦਵ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ, ਚਮਕੌਰ ਸਿੰਘ ਰਾਮਪੁਰਾ, ਭਰਭੂਰ ਸਿੰਘ ਛਾਜਲੀ, ਸੀਤਲ ਉੱਡਤ , ਜਸਪ੍ਰੀਤ ਜੱਸੀ ਮਾਨਸਾ , ਜਸਵੰਤ ਸਿੰਘ ਧੂਰੀ , ਬੋਘ ਸਿੰਘ ਫਫੜੇ, ਬਾਰੂ ਭੀਖੀ , ਜਨਕ ਸਿੰਘ ਫਤਹਿਪੁਰ, ਦਰਸਨ ਸਿੰਘ ਨੰਗਲ , ਮੇਜਰ ਸਿੰਘ ਦੂਲੋਵਾਲ , ਬਲਵੰਤ ਸਿੰਘ ਮੌੜ , ਬਾਰੂ ਖਾਨ ਭੀਖੀ ,ਰਾਜ ਕੁਮਾਰ ਬੱਪੀਆਣਾ, ਹਰਦੇਵ ਸਿੰਘ ਖਿਆਲਾ, ਮੇਜਰ ਸਿੰਘ ਬਾਜੇ ਵਾਲਾ ,ਬੂਟਾ ਸਿੰਘ ਖੀਵਾ , ਸੁਖਚੈਨ ਸਿੰਘ ਜੇਈ , ਰੁਪਿੰਦਰ ਕੁਮਾਰ ਜੇਈ , ਜਸਪਿੰਦਰ ਸਿੰਘ ਜੇਈ , ਦਫਤਰੀ ਸਟਾਫ ਗੁਰਜੀਤ ਸਿੰਘ, ਸੁਖਵਿੰਦਰ ਸਿੰਘ , ਜਨਕ ਸਿੰਘ ਮੂਲਾ ਵਾਲਾ ਆਦਿ ਆਗੂ ਵੀ ਹਾਜਰ ਸਨ।

Leave a Reply

Your email address will not be published. Required fields are marked *