ਚੰਡੀਗੜ੍ਹ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)–ਈਡੀ ਨੇ ਛਾਪਾਮਾਰੀ ਦੌਰਾਨ ਬਹੁਮੰਜ਼ਲੀ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਹੈ ਅਤੇ ਇਸ ਦੌਰਾਨ ਈ ਡੀ ਨੂੰ ਜੋ ਕੁਝ ਵੀ ਚਾਹੀਦਾ ਸੀ ਉਹ 30 ਬੈਂਗ ਭਰਕੇ ਲੈ ਗਈ ਹੈ ਅਤੇ ਹੁਣ ਈਡੀ ਹਾਈਕੋਰਟ ਵਿਚ ਸਾਰੀ ਰੀਪੋਰਟ ਪੇਸ਼ ਕਰੇਗੀ ਜਿਸ ਨਾਲ ਅਗਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੀਆਂ ਮੁਸਕਲਾਂ ਵਿਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਛਾਪਾਮਾਰੀ ਦੌਰਾਨ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦਾ ਗੁਮਾਡਾ ਦਫ਼ਤਰ ਨਾਲ ਕੋਈ ਸਬੰਧ ਨਹੀ ਉਹ ਲੋਕ ਇਹ ਮੁਖ ਫ਼ਾਇਲਾ ਦੇਖਦੇ ਸਨ ਪਰ ਜਦੋਂ ਪੱਤਰਕਾਰਾਂ ਨੇ ਗੁਮਾ ਫਿਰਾਂ ਕੇ ਪੁੱਛਿਆ ਕਿ ਉਹ ਲੋਕ ਕੌਣ ਹਨ ਤਾਂ ਉਨ੍ਹਾਂ ਦੇਖਿਆ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਜਿਨ੍ਹਾਂ ਨੂੰ ਬਕਾਇਦਾ ਦਫ਼ਤਰ ਦਿੱਤਾ ਹੋਇਆ ਹੈ ਇਸ ਮਾਮਲੇ ਨੂੰ ਲੈਕੇ ਵਿਰੋਧੀਆਂ ਦੇ ਪਾਰੇ ਚੜ੍ਹ ਗਏ ਤੇ ਉਨ੍ਹਾਂ ਦੋਸ ਲਾਇਆ ਦਿੱਲੀ ਵਾਲੇ ਕਰੇਂ ਰਹੇ ਹਨ ਗੁਮਾਡਾ’ਚ ਲੁੱਟ ਖਸੁੱਟ ਤੇ ਰਿਸ਼ਵਤਖੋਰੀ,ਈਡੀ ਛਾਪਾਮਾਰੀ ਦੌਰਾਨ ਆਪ ਪਾਰਟੀ ਵਰਕਰਾਂ ਨੇ ਗੁਮਾਡਾ ਦਫ਼ਤਰ ‘ਚ ਈਡੀ ਦੇ ਵਿਰੋਧ’ਚ ਦਫ਼ਤਰ ਦੇ ਸ਼ੀਸ਼ੇ ਭੱਨ ਦਿੱਤੇ ਗਏ ਉਥੇ ਈਡੀ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਅਤੇ ਵਿਰੋਧੀਆਂ ਨੇ ਇਸ ਵਿਰੁੱਧ ਵੀ ਪਟੀਸ਼ਨ ਦਾਇਰ ਕਰ ਦਿੱਤੀ ਜਿਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੀਆਂ ਮੁਸਕਲਾਂ ਵਿਚ ਭਾਰੀ ਵਾਧਾ ਹੋ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਮਾਡਾ ਦਫ਼ਤਰ’ਚ ਇਤਰਾਜ਼ ਦਸਤਾਵੇਜ਼ ਦੇ 30 ਬੈਂਗ ਭਰ ਕੇ ਲਿਜਾਣ ਵਾਲੀ ਕਾਰਵਾਈ ਦੀ ਸ਼ਲਾਘਾ ਅਤੇ ਗੁਮਾਡਾ ‘ਚ ਲੁੱਟ ਖਸੁੱਟ ਅਤੇ ਰਿਸ਼ਵਤਖੋਰੀ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਕਾਬੂ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੁਮਾਡਾ’ਚ ਹੋ ਰਹੇ ਭਿਰਸ਼ਟਾਚਾਰ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਵੀ ਸੁਣਵਾਈ ਅਧੀਨ ਹੈ ਅਤੇ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਈਡੀ ਨੇ ਗੁਮਾਡਾ ਮੋਹਾਲੀ ਦਫਤਰ ਵਿੱਚ ਤਿੰਨ ਦਿਨਾਂ ਤੋਂ ਵੱਡੀ ਪੱਧਰ ਤੇ ਛਾਪਾਮਾਰੀ ਕੀਤੀ ਹੋਈ ਹੈ ਭਾਈ ਖਾਲਸਾ ਨੇ ਦੱਸਿਆ ਆਪ ਵਰਕਰਾਂ ਨੇ ਭਾਵੇਂ ਈਡੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦਫਤਰਾਂ ਤੋਂ ਇਲਾਵਾ ਈਡੀ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਟਾਇਰਾ ਦੀ ਹਵਾ ਕੱਢ ਦਿੱਤੀ ਅਤੇ ਇਸ ਸਾਰੀ ਗੁੰਡਾਗਰਦੀ ਨੂੰ ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ, ਭਾਈ ਖਾਲਸਾ ਨੇ ਕਿਹਾ ਵਿਰੋਧੀਆ ਨੇ ਇਸ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਹੈ ਅਤੇ ਦੱਸਿਆ ਕਿ ਜਿਨ੍ਹਾਂ ਦਾ ਗੁਮਾਡਾ ਨਾਲ ਸਬੰਧ ਹੀ ਕੋਈ ਨਹੀਂ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਰਿਸ਼ਵਤਖੋਰੀ ਤੇ ਲੁੱਟ ਖਸੁੱਟ ਕਰਨ ਲਈ ਦਫ਼ਤਰ ਵਿੱਚ ਕਮਰਾ ਦਿੱਤਾ ਗਿਆ ਹੈ ਅਤੇ ਉਹ ਸਾਰੀਆਂ ਫਾਇਲਾਂ ਵੇਖਦੇ ਹਨ, ਭਾਈ ਖਾਲਸਾ ਨੇ ਕਿਹਾ ਈਡੀ ਚੱਲ ਰਹੇ ਗੈਰ ਕਾਨੂੰਨੀ ਵਰਤਾਰੇ ਦੀਆਂ ਸਾਰੀਆਂ ਫਾਇਲਾਂ ਬੈਗਾਂ ‘ਚ ਭਰ ਕੇ ਲੈ ਗਈ ਅਤੇ ਇਹਨਾਂ ਨੂੰ ਹਾਈਕੋਰਟ ਵਿਚ ਪੇਸ਼ ਕੀਤਾ ਜਾਵੇਗਾ ਜਿਸ ਪੰਜਾਬ ਸਰਕਾਰ ਦੀਆਂ ਮੁਸਕਲਾਂ ਵਿਚ ਵਾਧਾ ਹੋਵੇਗਾ, ਇਸ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਮਾਡਾ ਦੀ ਈਡੀ ਵੱਲੋਂ ਛਾਪਾਮਾਰੀ ਕਰਨ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਗੁਮਾਡਾ ਵਿਚ ਹੋ ਰਹੇ ਭਿਰਸ਼ਟਾਚਾਰ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਹਿਲੀ ਹੀ ਪਟੀਸ਼ਨ ਦਾਇਰ ਕੀਤੀ ਹੋਈ ਸੀ ਅਤੇ ਹਾਈਕੋਰਟ ਦੇ ਦਿਸਾ ਨਿਰਦੇਸਾ ਅਨੁਸਾਰ ਹੀ ਈਡੀ ਨੇ ਇਹ ਵੱਡੀ ਕਾਰਵਾਈ ਜਿਸ ਨਾਲ ਪੰਜਾਬ ਸਰਕਾਰ ਦੀਆਂ ਮੁਸਕਲਾਂ ਵਿਚ ਅਗਲੇ ਦਿਨਾਂ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ।।

