ਚੰਡੀਗੜ੍ਹ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਮੋਹਨਜੀਤ ਸ਼ੇਰੋਂ ਮਾਮਲਾ ਦਿਨੋਂ ਦਿਨ ਤੂਲ ਫੜਦਾ ਜਾਂ ਰਿਹਾ ਕਿਉਂਕਿ ਇਸ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਹੋਣ ਦੇ ਨਾਲ ਪੰਜਾਬ ਸਰਕਾਰ ਵਿਰੋਧੀ ਪਾਰਟੀਆਂ ਨੇ ਵੀ ਮੋਹਨਜੀਤ ਸ਼ੇਰੋਂ ਮਾਮਲੇ ਨੂੰ ਪੂਰੀ ਤਰ੍ਹਾਂ ਗਰਮਾਇਆ ਅਤੇ ਹੁਣ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੇ ਇਸ ਮਾਮਲੇ ਤੇ ਸਖਤ ਨੋਟਿਸ ਲੈਂਦਿਆਂ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਨੂੰ 15 ਅਕਤੂਬਰ ਨੂੰ ਦਿੱਲੀ ਵਿਖੇ ਤਲਬ ਕਰ ਲਿਆ ਜਾਂਦਾ ਹੈ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗੀ ਮਾਨਯੋਗ ਡੀਜੀਪੀ ਕਮਿਸ਼ਨ ਦੇ ਪੇਸ਼ ਹੁੰਦੇ ਜਾ ਨਹੀਂ ? ਅਤੇ ਕਮਿਸ਼ਨ ਪੇਸ਼ੀ ਤੋਂ ਬਾਅਦ ਕੀ ਹੁਕਮ ਸੁਣਾਉਂਦਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਘੱਟ ਗਿਣਤੀ ਕਮਿਸ਼ਨ ਵੱਲੋਂ ਪੰਜਾਬ ਦੇ ਡੀਜੀਪੀ ਮਾਨਯੋਗ ਗੌਰਵ ਯਾਦਵ ਨੂੰ ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਦਿੱਲੀ ਵਿਖੇ ਤਲਬ ਕਰਨ ਵਾਲੇ ਫੈਸਲੇ ਦਾ ਸਵਾਗਤ ਅਤੇ ਇਸ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਇਹ ਫੈਸਲਾ ਪੀੜਤ ਪਰਿਵਾਰ ਨੂੰ ਰਾਹਤ ਮਹਿਸੂਸ ਕਰਵਾਉਣ ਵਾਲਾ ਅਤੇ ਪੁਲਸ ਦੀਆਂ ਪਬਲਿਕ ਨਾਲ ਕੀਤੀਆਂ ਜਾ ਰਹੀਆਂ ਵਿਧੀਕੀਆ ਧੱਕੇਸ਼ਾਹੀਆ ਨੂੰ ਠੱਲ੍ਹ ਪਾਉਣ ਵਾਲਾ ਹੈ, ਭਾਈ ਖਾਲਸਾ ਨੇ ਕਿਹਾ ਇਸ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਅਤੇ ਹੁਣ ਕੌਮੀਂ ਘੱਟ ਗਿਣਤੀ ਕਮਿਸ਼ਨ ਵੱਲੋਂ ਡੀਜੀਪੀ ਮਾਨਯੋਗ ਗੌਰਵ ਯਾਦਵ ਨੂੰ ਦਿੱਲੀ ਵਿਖੇ ਤਲਬ ਕਰਨ ਵਾਲੇ ਫੈਸਲੇ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਮਾਮਲਾ ਅਗਲੇ ਦਿਨਾਂ ਵਿੱਚ ਹੋਰ ਤੂਲ ਫੜ ਸਕਦਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ।

