ਚੰਡੀਗੜ੍ਹ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਤੇ ਸੀਬੀਆਈ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅੱਜ ਉਹਨਾਂ ਦੇ ਪਿੰਡ ਸੀਬੀਆਈ ਨੇ ਲਗਾਤਾਰ ਅੱਠ ਘੰਟੇ ਦੇ ਲਗਭਗ ਬਰੀਕੀ ਨਾਲ ਛਾਪਾਮਾਰੀ ਕੀਤੀ ਅਤੇ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਢੋਲ ਵਜਾ ਕੇ ਸੀਬੀਆਈ ਟੀਮ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਹ ਕੋਈ ਮਾੜੀ ਗੱਲ ਨਹੀਂ ? ਅਗਰ ਕੋਈ ਸਰਕਾਰੀ ਮੁਲਾਜ਼ਮ ਚੰਗੇ ਕੰਮ ਲਈ ਆਵੇ ਤਾਂ ਉਸ ਦਾ ਸਵਾਗਤ ਕਰਨ’ਚ ਕੀ ਹਰਜ਼, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਨੂੰ ਬੇਨਤੀ ਕਰਦੀ ਹੈ ਕਿ ਅਗਰ ਉਹ ਸਹੀ ਤੇ ਸੱਚੇ ਹਨ ਤਾਂ ਸੀਬੀਆਈ ਵੱਲੋਂ ਆਏ ਸੰਮਣ ਅਨੁਸਾਰ ਪੇਸ਼ ਹੋਣ ਦੀ ਲੋੜ ਤੇ ਜ਼ੋਰ ਦੇਣ ਉਥੇ ਓਐਸਡੀ ਦੇ ਪਿੰਡ ਪਹੁੰਚੀ ਸੀਬੀਆਈ ਟੀਮ ਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਤੇ ਪੁਲਿਸ ਕਾਰਵਾਈ ਕਰਨ ਦੀ ਨਿੰਦਾ ਕਰਦੀ ਹੈ ਕਿਉਂਕਿ ਚੰਗੇ ਕੰਮ ਲਈ ਘਰ ਆਏ ਮਹਿਮਾਨ ਦਾ ਸਵਾਗਤ ਕਰਨਾ ਕੋਈ ਮਾੜੀ ਗੱਲ ਨਹੀਂ ਅਤੇ ਵਿਰੋਧੀ ਪਾਰਟੀਆਂ ਨੇ ਰਾਜ ਬੀਰ ਤੇ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਭਾਵੇ ਕਿ ਸਰਕਾਰ ਦੇ ਭਿਰਸਟ ਨੇਤਾਵਾਂ ਤੇ ਚੱਲ ਰਹੀ ਸੀਬੀਆਈ ਦੀ ਕਾਰਵਾਈ ਨੂੰ ਕੇਂਦਰ ਦੀ ਭਾਜਪਾਈ ਸਰਕਾਰ ਦੀ ਦੇਣ ਦੱਸਿਆ ਜਾ ਰਿਹਾ ਅਤੇ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਚੋਣਾ ਤੋਂ ਪਹਿਲਾ ਸੀਬੀਆਈ ਦੇ ਛਾਪੇ ਕਰਵਾਉਣੇ ਭਾਜਪਾ ਦੀ ਨੀਤੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਦੇ ਭਿਰਸਟ ਨੇਤਾਵਾਂ ਤੇ ਸੀਬੀਆਈ ਵੱਲੋਂ ਛਾਪਾਮਾਰੀ ਕਰਨ ਦੀ ਸ਼ਲਾਘਾ ਅਤੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਨੂੰ ਸੀਬੀਆਈ ਦੇ ਆਏ ਸੰਮਣਾ ਮੁਤਾਬਿਕ ਪੇਸ਼ ਹੋਣ ਅਤੇ ਰਾਜਬੀਰ ਸਿੰਘ ਦੇ ਪਿੰਡ ਪਹੁੰਚੀ ਸੀਬੀਆਈ ਟੀਮ ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਤੇ ਪੁਲਿਸ ਕਾਰਵਾਈ ਕਰਨ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਤੇ ਭਿਰਸਟਚਾਰੀ ਦੇ ਦੋਸ ਹਨ ਅਤੇ ਅਗਰ ਸੀਬੀਆਈ ਇਸ ਸਬੰਧੀ ਜਾਂਚ ਕਰਨੀ ਚਾਹੁੰਦੀ ਹੈ ਤਾਂ ਨੱਸਣ ਭੱਜਣ ਦੇ ਬਜਾਏ ਸੰਯੋਗ ਕਰਨਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਦੇਸ਼ ਦੀ ਜਨਤਾ ਨੂੰ ਲੁਟਣ ਵਾਲੇ ਭਿਰਸਟਨੇਤਾਵਾ ਤੇ ਅਗਰ ਸੀਬੀਆਈ ਜਾਂਚ ਕਰਕੇ ਜੇਲ੍ਹਾਂ ਵਿੱਚ ਭੇਜਣ ਦੀ ਕਾਰਵਾਈ ਨਾ ਕਰੇ ਤਾਂ ਭਿਰਸਟ ਨੇਤਾ ਦੇਸ਼ ਨੂੰ ਲੁੱਟ ਖਾ ਜਾਣ ! ਇਸ ਕਰਕੇ ਰਾਜਬੀਰ ਸਿੰਘ ਦੇ ਪਿੰਡ ਛਾਪਾ ਮਾਰਨ ਪਹੁੰਚੀ ਸੀਬੀਆਈ ਟੀਮ ਤੇ ਢੋਲ ਵਜਾ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਪੁਲਿਸ ਕਾਰਵਾਈ ਕਰਨੀ ਸਰਕਾਰ ਦੀ ਨਿੰਦਣਯੋਗ ਨੀਤੀ, ਭਾਈ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਵੀ ਤਾਂ ਰਾਜਬੀਰ ਸਿੰਘ ਤੇ ਸੀਬੀਆਈ ਛਾਪਾਂ ਮਾਰੀ ਕਰਨ ਦੀ ਸ਼ਲਾਘਾ ਕਰ ਰਹੀਆਂ ਹਨ ਤਾਂ ਪਿੰਡ ਵਾਸੀਆਂ ਨੇ ਸਵਾਗਤ ਕਰਕੇ ਗੁਨਾਹ ਕਰ ਦਿੱਤਾ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੀਬੀਆਈ ਦੀ ਛਾਪਾਮਾਰੀ ਦੀ ਹਮਾਇਤ ਕਰਦੀ ਹੈ ਅਤੇ ਰਾਜਬੀਰ ਸਿੰਘ ਨੂੰ ਬੇਨਤੀ ਕਰਦੀ ਹੈ ਕਿ ਅਗਰ ਉਹ ਸੱਚੇ ਹਨ ਤਾਂ ਸੀਬੀਆਈ ਵੱਲੋਂ ਭੇਜੇ ਸੰਮਣਾ ਅਨੁਸਾਰ ਪੇਸ਼ ਹੋਣ ਦੀ ਲੋੜ ਤੇ ਜ਼ੋਰ ਦੇਣ ਅਤੇ ਸੀਬੀਆਈ ਦਾ ਸਵਾਗਤ ਕਰਨ ਵਾਲੇ ਪਿੰਡ ਵਾਸੀਆਂ ਤੇ ਕੀਤੀ ਕਾਰਵਾਈ ਵਾਪਸ ਲਈ ਜਾਵੇ ।

