ਮੋਹਾਲੀ , ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)—ਆਖਿਰ ਕਿਸਾਨਾਂ ਦੀਆਂ 32 ਜਥੇਬੰਦੀਆਂ ਨੇ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈਕੇ ਮੋਹਾਲੀ ਵਿਖੇ ਮੋਰਚਾ ਖੋਲ ਦਿੱਤਾ ਹੈ ਇਹ ਸੱਤ ਦਿਨਾਂ ਲਗਾਤਾਰ ਚੱਲਣ ਵਾਲਾ ਮੋਰਚਾ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗਾ, ਕਿਉਂਕਿ ਇਸ ਮੋਰਚੇ ਦੌਰਾਨ ਮੰਤਰੀਆਂ ਦੀਆਂ ਰਿਹਾਇਸ਼ਾਂ ਤੇ ਡੀ ਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ,ਕਿਸਾਨ ਆਪਣੇ ਨਾਲ ਕੀਤੀ ਵਾਹਦਾ ਖਿਲਾਫੀ, ਭਾਰਤ ਅਮਰੀਕਾ ਖੇਤੀ ਸਮਝੌਤਾ ਰੱਦ ਕਰਵਾਉਣ, ਪੈਟਰੋਲ ‘ਚ ਇਕਨੌਲ ਪਾਉਣਾ ਬੰਦ ਕਰਨ, ਖਾਂਦਾ ਤੇ ਖੇਤੀ ਦਵਾਈਆਂ ਦੇ ਰੇਟ ਘੱਟ ਕਰਨ ਦੇ ਨਾਲ ਨਾਲ ਬਹੁਤ ਸਾਰੀਆ ਹੋਰ ਮੰਗਾਂ ਨੂੰ ਲੈਕੇ ਮੋਰਚਾ ਖੋਲ ਰਹੇ ਹਨ ਅਤੇ ਇਸ ਸੱਤ ਦਿਨ ਚੱਲਣ ਵਾਲੇ ਮੋਰਚੇ ਵਿੱਚ ਸਰਕਾਰ ਨੂੰ ਸਾਰੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦਿੱਤਾ ਜਾਵੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਮੋਰਚੇ ਦੀ ਪੂਰਨ ਹਮਾਇਤ ਅਤੇ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ,ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ? ਜਿਸ ਦੇ ਸਿੱਟੇ ਵਜੋਂ 32 ਕਿਸਾਨ ਜਥੇਬੰਦੀਆਂ ਨੂੰ ਅੱਜ ਮੁਹਾਲੀ ਵਿਖੇ ਸਰਕਾਰ ਵਿਰੁੱਧ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ, ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨ ਇਹ ਸਾਰੀਆਂ 32 ਜਥੇਬੰਦੀਆਂ ਮੋਹਾਲੀ ਵਿਖੇ ਮੋਰਚਾ ਲਾਉਣ ਵਿੱਚ ਸਫਲ ਹੋਈਆਂ ਅਤੇ ਲਗਾਤਾਰ 7 ਦਿਨ ਚੱਲਣ ਵਾਲਾ ਇਹ ਮੋਰਚਾ ਸਰਕਾਰ ਨੂੰ ਕਿਸਾਨਾਂ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗਾ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 32 ਕਿਸਾਨ ਜਥੇਬੰਦੀਆਂ ਵੱਲੋਂ ਮੌਹਾਲੀ ‘ਚ ਲਾਏ ਮੋਰਚੇ ਦੀ ਪੂਰਨ ਹਮਾਇਤ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾ ਦੀਆਂ ਸਾਰੀਆਂ ਮੰਗਾਂ ਪਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਕਈ ਹੋਰ ਆਗੂ ਹਾਜ਼ਰ ਸਨ ।


