ਮਾਨਸਾ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਜ਼ਿਲ੍ਹਾ ਕੋ ਕਨਵੀਨਰ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਤੇ ਸੀਨੀਅਰ ਆਗੂ ਕਾਮਰੇਡ ਸਿੰਘ ਬਾਜੇਵਾਲਾ ਨੇ ਸਾਝੇ ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੀਟੂ ਦੀ ਜਿਲ੍ਹਾ ਜਰਨਲ ਬਾਡੀ ਮੀਟਿੰਗ 14 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਬਾਲ ਭਵਨ (ਨੇੜੇ ਕਚਹਿਰੀਆ) ਮਾਨਸਾ ਵਿੱਖੇ ਹੋਵੇਗੀ, ਜਿਸ ਵਿੱਚ 3 ਨਵੰਬਰ ਦੀ ਧੂਰੀ ਰੋਸ ਰੈਲੀ ਤੇ 1,2 ਦਸੰਬਰ ਦਿੱਲੀ ਸੰਸਦ ਮਾਰਚ ਆਦਿ ਏਜੰਡਿਆ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਮੀਟਿੰਗ ਨੂੰ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ, ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ ਤੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਸੰਬੋਧਨ ਕਰਨਗੇ।
ਆਗੂਆ ਨੇ ਸਾਰੇ ਸਾਥੀਆ ਨੂੰ ਅਪੀਲ ਕੀਤੀ ਕਿ ਉਹ ਸਮੇ ਸਿਰ ਮੀਟਿੰਗ ਵਿੱਚ ਹਾਜਰ ਦੀ ਕਿਰਪਾਲਤਾ ਕਰਨ ਤਾ ਸਮੇ ਸਿਰ ਮੀਟਿੰਗ ਸੁਰੂ ਕੀਤੀ ਜਾ ਸਕੇ ।

