ਅਕਾਲੀ ਦਲ ਦੇ ਸਵਰਗੀ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਿਆਸੀ ਸਟੇਜ ਨੂੰ ਲੈਕੇ ਬਾਦਲ ਅਕਾਲੀ ਦਲ ਤੇ ਪੁਨਰ ਸੁਰਜੀਤ ਅਕਾਲੀ ਦਲ’ਚ ਵਿਵਾਦ ਹੋਣਾ ਮੰਦਭਾਗੀ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਬਰਨਾਲਾ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਅਕਾਲੀ ਦਲ ਦੇ ਸਵਰਗੀ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦੀ ਸਲਾਨਾ ਬਰਸੀ ਮੌਕੇ ਸਿਆਸੀ ਸਟੇਜ ਨੂੰ ਲੈਕੇ ਅਕਾਲੀ ਦਲ ਬਾਦਲ ਅਤੇ ਪੁਨਰਸੁਰਜੀਤ ਅਕਾਲੀ ਦਲ ‘ਚ ਵੱਡਾ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ,ਕਿਉਂਕਿ ਇਸ ਮੌਕੇ ਦਾਣਾ ਮੰਡੀ ਵਿੱਚ ਹੋਣ ਵਾਲੀ ਸਿਆਸੀ ਸਟੇਟ ਲਈ ਸਰਕਾਰ ਨੇ ਮੰਡੀ ਦੇ ਦੋਹੇ ਛੈਡ ਅਕਾਲੀ ਦਲ ਪੁਨਰਸੁਰਜੀਤ ਨੂੰ ਸਿਆਸੀ ਸਟੇਜ ਕਰਨ ਲਈ ਦੇ ਦਿੱਤੇ ਹਨ ਅਤੇ ਅਕਾਲੀ ਦਲ ਬਾਦਲ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਸਿਆਸੀ ਰੈਲੀ ਲਈ ਪਹਿਲਾਂ ਤੋਂ ਹੀ ਦਾਣਾ ਮੰਡੀ ਦੇ ਦੋਹਾਂ ਛੈਡਾ ਦੀ ਮੰਗ ਸਰਕਾਰੀ ਤੌਰ ਤੇ ਲਿਖਤ ਪੜਤ ਕਰਕੇ ਇਸ ਦੀ 38000 ਹਜ਼ਾਰ ਫ਼ੀਸ ਵੀ ਭਰੀ ਹੋਈ ਪਰ ਸਰਕਾਰ ਨੇ ਐਨ ਮੌਕੇ ਥਾਣਾ ਮੰਡੀ ਦੇ ਦੋਹੇਂ ਛੈਡ ਅਕਾਲੀ ਦਲ ਪੁਨਰਸੁਰਜੀਤ ਨੂੰ ਸਿਆਸੀ ਰੈਲੀ ਕਰਨ ਲਈ ਅਲਾਟ ਕਰ ਦੇਣ ਦੀ ਸਰਕਾਰੀ ਕਾਰਵਾਈ ਕਰਕੇ ਦੋਹਾਂ ਵਿਚ ਵਿਵਾਦ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ,ਕਿਉਂਕਿ ਅਕਾਲੀ ਦਲ ਬਾਦਲ ਵਾਲੇ ਕਹਿੰਦੇ ਹਨ ਕਿ ਅਸੀਂ ਤਾਂ ਦੋ ਮਹੀਨਿਆਂ ਤੋਂ ਇਸ ਦੀ ਮਨਜ਼ੂਰੀ ਲੈ ਰੱਖੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੋਂਗੋਵਾਲ ਦੀ ਦਾਣਾ ਮੰਡੀ ‘ਚ ਸਿਆਸੀ ਸਟੇਜ ਲਗਾਉਣ ਲਈ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਪੁਨਰਸੁਰਜੀਤ ‘ਚ ਸਿਆਸੀ ਸਟੇਜ ਸਬੰਧੀ ਛਿੜੇ ਵਿਵਾਦ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਜਦੋਂ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਇਸ ਸਬੰਧੀ ਸਰਕਾਰ ਨੂੰ ਪੁਛਿਆ ਤਾਂ ਉਹਨਾਂ ਨੇ ਜੁਵਾਬ ਦਿੱਤਾ ਕਿ ਤੁਸੀਂ ਵੀ ਕਿਤੇ ਪਰਾ ਹੋ ਕੇ ਰੈਲੀ ਕਰ ਲਵੋ ਜਦੋਂ ਕਿ ਸਰਕਾਰ ਨੇ ਮੰਡੀ ਦੇ ਦੋਹੇਂ ਛੈਡ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਿਆਸੀ ਸਟੇਜ ਲਈ ਦਿੱਤੇ ਹੋਏ ਹਨ, ਭਾਈ ਖਾਲਸਾ ਨੇ ਕਿਹਾ ਹੁਣ ਬਾਦਲ ਦਲੀਏ ਇਸ ਸਟੇਜ ਦੇ ਲਾਗੇ ਆਪਣੀ ਸਿਆਸੀ ਸਟੇਜ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸੰਭਾਵਕ ਹੀ ਵਿਵਾਦ ਪੈਦਾ ਹੋ ਸਕਦਾ ਹੈ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੌਕੇ ਤੇ ਹੋਣ ਵਾਲੇ ਸਿਆਸੀ ਵਿਵਾਦ ਨੂੰ ਖਤਮ ਕਰਨ ਲਈ ਅਕਾਲੀ ਦਲ ਬਾਦਲ ਨੂੰ ਪੁਨਰਸੁਰਜੀਤ ਅਕਾਲੀ ਦਲ ਦੀ ਸਿਆਸੀ ਸਟੇਜ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਆਪਣੀ ਸਿਆਸੀ ਸਟੇਜ ਲਾਉਣ ਲਈ ਹੁਕਮ ਕਰਨ ਤਾਂ ਕਿ ਦੋਹਾਂ ਅਕਾਲੀ ਦਲਾਂ ਵਿੱਚ ਸਿਆਸੀ ਸਟੇਜ ਨੂੰ ਲੈਕੇ ਵਿਵਾਦ ਹੋਣੋਂ ਰੋਕਿਆ ਜਾ ਸਕੇ, ਇਸ ਮੌਕੇ ਤੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਆਗੂ ਸ਼ਾਮਲ ਸਨ ।।

Leave a Reply

Your email address will not be published. Required fields are marked *