15 ਅਗਸਤ ਵਾਲੇ ਦਿਨ ਐਸ ਸੀ ਪਰਿਵਾਰ ਨਾਲ ਸਬੰਧਤ ਮਰਨ ਵਾਲੇ ਅਗਨੀ ਵੀਰ ਦੇ ਪਰਿਵਾਰ ਨੂੰ ਸਰਕਾਰ ਦੇਵੇ ਇੱਕ ਕਰੋੜ,ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਪੱਕਾ ਮਕਾਨ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਫਿਰੋਜ਼ਪੁਰ, ਗੁਰਦਾਸਪੁਰ, 16 ਅਗਸਤ ( ਸਰਬਜੀਤ ਸਿੰਘ)– ਦੋ ਢਾਈ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਅਗਨੀ ਵੀਰ ਵਜੋਂ ਭਰਤੀ ਹੋਏ ਹੈਡੀਕੈਪ ਪਿਤਾ ਤੇ ਬਿਮਾਰ ਮਾਤਾ ਪੁੱਤ ਅੱਜ ਪ੍ਰਵਾਰ ਨੂੰ ਵਿਛੋੜਾ ਦੇ ਗਿਆ ਉਹ ਚਾਰ ਮਹੀਨੇ ਬਾਅਦ ਭਾਰਤੀ ਅਗਨੀ ਫੌਜ ਤੋਂ ਰਿਟਾਇਰ ਹੋਣ ਵਾਲ਼ਾ ਸੀ ਸਾਰੇ ਪਿੰਡ ਵਿੱਚ ਮਾਤਮ ਛਾ ਗਿਆ, ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰਾਂ ਨੇ ਦੱਸਿਆ ਬਹੁਤ ਗਰੀਬ ਪਰਵਾਰ ਨਾਲ ਸਬੰਧਤ ਸੀ ਅਗਨੀ ਵੀਰ ਮਕਾਨ ਵੀ ਟੀਨ ਦੀ ਛੱਤ ਵਾਲਾ ਹੈ, ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਗਨੀ ਵੀਰ ਦੇ ਪ੍ਰਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ, ਅਤੇ ਅਗਨੀ ਵੀਰ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਤੇ ਪੱਕਾ ਮਕਾਨ ਬਣਾ ਕੇ ਦਿੱਤਾ ਜਾਵੇ ਕਿਉਂਕਿ ਪ੍ਰਵਾਰ ਉਸ ਅਗਨੀ ਵੀਰ ਦੇ ਸਹਾਰੇ ਚੱਲ ਰਿਹਾ, ਪਿਤਾ ਹੈਗੀ ਕੈਂਪ ਹੈ ਅਤੇ ਮਾਤਾ ਬਿਮਾਰ ਹੈ, ਅਗਨੀ ਵੀਰ ਨੂੰ ਫੌਜ ਨੇ ਸਸਕਾਰ ਸਮੇਂ ਰਾਇਫਲਾਂ ਦੀ ਸਲਾਮੀ ਦਿੱਤੀ ਅਤੇ ਸਸਕਾਰ ਕਰ ਦਿੱਤਾ ਗਿਆ ਗਰੀਬ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 15 ਅਗਸਤ ਵਾਲੇ ਦਿਨ ਅਟੈਕ ਨਾਲ ਮਰਨ ਵਾਲੇ ਅਗਨੀ ਵੀਰ ਦੀ ਮੌਤ ਤੇ ਢੂੰਡਾਂ ਦੁਖ ਪ੍ਰਗਟ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਰਨ ਵਾਲੇ ਅਗਨੀ ਵੀਰ ਦੇ ਪ੍ਰਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਅਤੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਤੇ ਪੱਕਾ ਮਕਾਨ ਬਣਾ ਕੇ ਦੇਣ ਦੀ ਲੋੜ ਤੇ ਜ਼ੋਰ ਦੇਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗ਼ਰੀਬ ਪ੍ਰਵਾਰ ਨਾਲ ਸਬੰਧਤ ਫਿਰੋਜ਼ਪੁਰ ਦੇ ਅਗਨੀ ਵੀਰ ਦੀ ਹੋਈ ਮੌਤ ਤੇ ਢੂਗਾ ਅਫਸੋਸ, ਪ੍ਰਵਾਰ ਨੂੰ ਇੱਕ ਕਰੌੜ ਸਨਮਾਨ ਤੇ ਇੱੱਕ ਜੀ ਨੂੰ ਸਰਕਾਰੀ ਨੌਕਰੀ ਦੇ ਨਾਲ ਨਾਲ ਪੱਕਾ ਮਕਾਨ ਬਣਾ ਕੇ ਦੇਣ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਫੌਜ ਵੱਲੋਂ ਅਗਨੀ ਵੀਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਇਸ ਮੌਕੇ ਤੇ ਭਾਵੁਕ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਗਰੀਬ ਪਰਵਾਰ ਨਾਲ ਸਬੰਧਤ ਸੀ ਅਗਨੀ ਵੀਰ ਅਤੇ ਢਾਈ ਸਾਲ ਪਹਿਲਾਂ ਫਿਰੋਜ਼ਪੁਰ ਵਿਖੇ ਭਰਤੀ ਹੋਇਆ ਸੀ ਅਤੇ ਤਿੰਨ ਮਹੀਨੇ ਤੋਂ ਬਾਅਦ ਰੀਟਾਇਰ ਹੋਣ ਵਾਲ਼ਾ ਸੀ ਜਦੋਂ ਕਿ ਪਿਤਾ ਹੈਡੀਕੈਪ ਤੇ ਮਾਂ ਵੀ ਬਿਮਾਰ ਹੈ ਅਤੇ ਪ੍ਰਵਾਰ ਦਾ ਗੁਜ਼ਾਰਾ ਅਗਨੀ ਵੀਰ ਤੇ ਹੀ ਨਿਰਭਰ ਕਰਦਾ ਸੀ, ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਗ਼ਰੀਬ ਪਰਿਵਾਰ ਨੂੰ ਇੱਕ ਕਰੌੜ ਰੁਪਏ, ਛੋਟੇ ਭਰਾ ਨੂੰ ਸਰਕਾਰੀ ਨੌਕਰੀ ਤੇ ਪੱਕਾ ਮਕਾਨ ਬਣਾ ਕੇ ਦੇਣ ਦੀ ਲੋੜ ਤੇ ਜ਼ੋਰ ਦੇਵੇ।

Leave a Reply

Your email address will not be published. Required fields are marked *