ਸਾਵਣ ਮਹੀਨੇ ਦੇ 21ਵੇਂ ਸਾਲ ਦਾ ‘ਓਮ ਨਮਃ ਸ਼ਿਵਾਯ’ ਜਾਪ ਸੰਪੰਨ : ਪੁਨੀਤ ਸਾਗਰ

ਗੁਰਦਾਸਪੁਰ

ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਸ਼੍ਰੀ ਮਹਾਦੇਵ ਮੰਦਰ ਦੇ ਪ੍ਰਧਾਨ ਪੁਨੀਤ ਸਾਗਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦਾ ‘ਓਮ ਨਮਃ ਸ਼ਿਵਾਯ’ ਜਾਪ ਉਨ੍ਹਾਂ ਵੱਲੋਂ ਪਿਛਲੇ 21 (ਇੱਕੀ) ਸਾਲਾਂ ਤੋਂ ਲਗਾਤਾਰ ਪੂਰੇ ਸਾਵਣ ਮਹੀਨੇ ਦੌਰਾਨ ਸ਼੍ਰੀ ਮਹਾਦੇਵ ਮੰਦਰ, ਗੋਪਾਲ ਸ਼ਾਹ ਰੋਡ, ਗੁਰਦਾਸਪੁਰ ਵਿਖੇ ਹਰ ਰੋਜ਼ ਰਾਤ 9:00 ਵਜੇ ਤੋਂ 10:00 ਵਜੇ ਤੱਕ ਕੀਤਾ ਜਾ ਰਿਹਾ ਸੀ। ਇਹ ਜਾਪ 16 ਜੁਲਾਈ 2026 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 15 ਅਗਸਤ 2026 ਨੂੰ ਸੰਪੰਨ ਹੋਇਆ
ਇਸ ਉਪਰੰਤ 16 ਅਗਸਤ 2026 ਨੂੰ ਸਵੇਰੇ 8:00 ਵਜੇ ਹਵਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਲੰਗਰ ਲਗਾ ਕੇ ਜਾਪ ਨੂੰ ਵਿਸ਼ਰਾਮ ਦਿੱਤਾ ਗਿਆ
ਇਸ ਜਾਪ ਵਿੱਚ ਹਰ ਰੋਜ਼ ਸੈਂਕੜੇ ਸ਼ਰਧਾਲੂ ਸ਼ਾਮਲ ਹੁੰਦੇ ਹਨ ਅਤੇ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਮੰਦਰ ਦੇ ਪ੍ਰਧਾਨ ਪੁਨੀਤ ਸਾਗਰ ਨੇ ਇਹ ਵੀ ਦੱਸਿਆ ਕਿ ਸ਼੍ਰੀ ਮਹਾਦੇਵ ਮੰਦਰ ਦੀ ਦੇਖ-ਰੇਖ ਅਤੇ ਮੰਦਰ ਦੇ ਨਿਰਮਾਣ ਲਈ ਇੱਕ ਸੰਸਥਾ ਵੀ ਬਣਾਈ ਗਈ ਹੈ, ਜਿਸ ਦਾ ਨਾਮ ਸ਼੍ਰੀ ਮਹਾਦੇਵ ਮੰਦਰ ਸੇਵਾ ਸਮਿਤੀ, ਗੁਰਦਾਸਪੁਰ ਹੈ। ਇਹ ਸੰਸਥਾ ਲਗਭਗ ਪਿਛਲੇ 25 ਸਾਲਾਂ ਤੋਂ ਮੰਦਰ ਦੀ ਦੇਖ-ਰੇਖ ਅਤੇ ਨਿਰਮਾਣ ਲਈ ਕਾਰਜ ਕਰ ਰਹੀ ਹੈ
ਇਸ ਸੰਸਥਾ ਵਿੱਚ ਲਗਭਗ 40-50 ਮੈਂਬਰ ਹਨ, ਜੋ ਹਰ ਮਹੀਨੇ ਆਪਣੇ ਤਨ-ਮਨ-ਧਨ ਨਾਲ ਮੰਦਰ ਦੇ ਨਿਰਮਾਣ ਅਤੇ ਮੰਦਰ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਵਿੱਚ ਸਹਿਯੋਗ ਕਰਦੇ ਹਨ
ਇਸ ਮੌਕੇ ’ਤੇ ਦਿਨੇਸ਼ ਸ਼ਰਮਾ, ਅਸ਼ਵਨੀ ਮਹਾਜਨ, ਵਰੁਣ ਬਾਲੀ, ਰਾਜੇਸ਼ ਗੁਪਤਾ, ਅਰੁਣ ਮਹਾਜਨ, ਅਜੇ ਮਹਾਜਨ, ਬੋਬੀ ਕਪੂਰ, ਸੁਮਿਤ, ਸੂਰਜ, ਨਰਿੰਦਰ, ਦੀਵਾਂਸ਼ੂ, ਵੰਸ਼, ਮਨਜੋਤ, ਦਮਨ, ਦੀਪਕ, ਰੁਦਰ, ਲਵਲੀ, ਰਵੀ ਕੁਮਾਰ, ਕੁਲਦੀਪ ਸ਼ਰਮਾ, ਦੀਕਸ਼ਾ ਮੇਹਰਾ, ਜੋਤੀ ਸ਼ਰਮਾ, ਰੇਨੂ ਗੁਪਤਾ, ਮੇਘਾ ਮਹਾਜਨ, ਨੀਲਮ ਮਹਾਜਨ, ਰਾਜ ਕੁਮਾਰੀ ਆਦਿ ਸਮੇਤ ਸੈਂਕੜੇ ਭਗਤ ਸ਼ਾਮਲ ਹੋਏ।

Leave a Reply

Your email address will not be published. Required fields are marked *