ਅਮਰਵੇਲ ਵਾਗ ਵਧੀ ਮਹਿੰਗਾਈ ਕਾਰਨ ਆਮ ਲੋਕਾ ਦਾ ਜੀਵਨ ਜਿਉਣਾ ਹੋਇਆ ਦੁੱਭਰ- ਚੰਦਰ ਸੇਖਰ/ ਐਡਵੋਕੇਟ ਉੱਡਤ

ਮਾਲਵਾ

ਨਿੱਤ ਵਧਦੀ ਮਹਿੰਗਾਈ ਵਿਰੁੱਧ ਸੀਟੂ ਮਾਨਸਾ ਵੱਲੋ ਅਰਥੀ ਫੂਕ ਮੁਜਾਹਰਾ

ਮਾਨਸਾ, ਗੁਰਦਾਸਪੁਰ 27 ਨਵੰਬਰ (ਸਰਬਜੀਤ ਸਿੰਘ)– ਨਿੱਤ ਵਰਤੋ ਦੀਆ ਵਸਤਾ ਦੀ ਕਾਲਾਬਾਜ਼ਾਰੀ, ਜਖੀਰੇਬਾਜੀ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕਰਵਾਉਣ ਤੇ ਅਮਰਵੇਲ ਵਾਗ ਵਧੀ ਮਹਿੰਗਾਈ ਵਿਰੁੱਧ ਸੀਟੂ ਮਾਨਸਾ ਵੱਲੋ ਕੇਦਰ ਦੀ ਮੋਦੀ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੱਢਿਆ । ਇਸ ਮੌਕੇ ਤੇ ਪ੍ਰਦਰਸ਼ਨਕਾਰੀਆ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਤੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 12 ਸਾਲਾ ਦੇ ਕਾਰਜਕਾਲ ਦੌਰਾਨ ਨਵਉਦਾਰਵਾਦੀ ਨੀਤੀਆਂ ਨੂੰ ਧੱਕੇ ਤੇ ਧੜੱਲੇ ਨਾਲ ਲਾਗੂ ਕੀਤਾ , ਜਿਸ ਸਦਕਾ ਕੁਦਰਤੀ ਸਰੋਤਾ, ਆਮਦਨ ਦੇ ਵਸੀਲਿਆ ਤੇ ਕਾਰਪੋਰੇਟ ਘਰਾਣਿਆ ਦਾ ਪੂਰੀ ਤਰ੍ਹਾ ਕਬਜਾ ਹੋ ਗਿਆ । ਇਸ ਦੇ ਨਤੀਜੇ ਵਜੋ ਅੱਜ ਮਹਿੰਗਾਈ ਆਪਣੇ ਸੱਤਵੇ ਅਸਮਾਨ ਤੇ ਚੜ ਚੁੱਕੀ ਹੈ ਤੇ ਨਿੱਤ ਵਰਤੋ ਦੀਆ ਵਸਤੂਆ ਦੀਆ ਵਧੀਆ ਕੀਮਤਾ ਕਾਰਨ ਆਮ ਲੋਕਾ ਦਾ ਜੀਵਨ ਜਿਉਣਾ ਦੁੱਭਰ ਹੋ ਚੁੱਕਿਆਂ ਹੈ , ਉਹ ਆਪਣਾ ਤੇ ਆਪਣੇ ਬੱਚਿਆ ਦਾ ਢਿੱਡ ਭਰਨ ਵਿੱਚ ਅਸਮਰਥ ਹੋ ਚੁੱਕੇ ਹਨ ।
ਸੀਟੂ ਆਗੂਆਂ ਨੇ ਕਿਹਾ ਕਿ ਨਿੱਤ ਵਰਤੋ ਦੀਆ ਵਸਤੂਆ ਆਮ ਲੋਕਾ ਨੂੰ ਜਨਤਕ ਵੰਡ ਪ੍ਰਣਾਲੀ ਰਾਹੀ ਦਿੱਤੀਆ ਜਾਣ ਤੇ ਜਖੀਰੇਬਾਜਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਸਾਧੂ ਸਿੰਘ ਰਾਮਾਨੰਦੀ ਰਿਟਾਇਰਡ ਜੀਏ ,ਅਮਰਜੀਤ ਸਿੰਘ ਸਿੱਧੂ ਰਿਟਾਇਰਡ ਐਸ ਡੀ ਓ, ਬਿੱਕਰ ਸਿੰਘ ਮਾਖਾ , ਗੁਰਪਿਆਰ ਸਿੰਘ ਫੱਤਾ , ਰਣਜੀਤ ਕੌਰ ਬਰੇਟਾ, ਰਾਜ ਕੌਰ ਝੰਡੂਕੇ, ਸੰਕਰ ਸਿੰਘ ਜਟਾਣਾ, ਜੱਗਾ ਸਿੰਘ ਰਾਏਪੁਰ, ਬਲਵਿੰਦਰ ਸਿੰਘ ਕੋਟ ਧਰਮੂ, ਦੇਸਰਾਜ ਸਿੰਘ ਕੋਟ ਧਰਮੂ, ਰਾਮ ਸਿੰਘ ਖੋਖਰ, ਸੁਖਦੇਵ ਸਿੰਘ ਛਾਪਿਆਵਾਲੀ, ਵਿਰਸਾ ਸਿੰਘ ਛਾਪਿਆਂਵਾਲੀ, ਬਲਦੇਵ ਸਿੰਘ ਦੂਲੋਵਾਲ, ਭੋਲਾ ਸਿੰਘ ਮਾਖਾ , ਗੁਰਤੇਜ ਸਿੰਘ ਭੂਪਾਲ, ਜਗਤਾਰ ਸਿੰਘ ਬੋਹਾ , ਸੁਖਦੇਵ ਸਿੰਘ ਦਲੇਲਵਾਲਾ, ਗੁਰਦੀਪ ਚੱਕਭਾਈਕੇ ਤੇ ਜਲੋਰ ਸਿੰਘ ਕੋਟ ਧਰਮੂ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *