ਫਾਸੀਵਾਦੀ ਤੇ ਫਿਰਕੂ ਤਾਕਤਾ ਨੂੰ ਭਾਰਤੀ ਸਮਾਜ ਵਿੱਚੋ ਨਿਖੇੜਣਾ ਭਗਤ ਸਿੰਘ ਨੂੰ ਸੱਚੀ ਸਰਧਾਜਲੀ : ਐਡਵੋਕੇਟ ਉੱਡਤ/ ਬਿੱਕਰ ਮਾਖਾ

ਮਾਲਵਾ

ਸੀਟੂ ਮਾਨਸਾ ਵੱਲੋ ਸਹੀਦੇ ਆਜਮ ਸ੍ਰ ਭਗਤ ਸਿੰਘ ਨੂੰ ਉਨਾਂ ਦੇ 119 ਵੇ ਜਨਮ ਦਿਨ ਤੇ ਸਰਧਾਜਲੀ ਭੇਟ

ਮਾਨਸਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਜ਼ਿਲ੍ਹਾ ਮਾਨਸਾ ਵੱਲੋ ਸਹੀਦੇ ਆਜਮ ਸ੍ਰ ਭਗਤ ਸਿੰਘ ਦੇ 119 ਵੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਬੁੱਤ ਤੇ ਫੁੱਲ ਮਾਲਾ ਭੇਟ ਕਰਕੇ ਸਰਧਾਜਲੀਆ ਭੇਟ ਕੀਤੀਆ ਤੇ ਉਨ੍ਹਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਪ੍ਰਣ ਲਿਆ। ਇਸ ਮੌਕੇ ਤੇ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਫੀਲਡ ਵਰਕਰ ਐਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਪ੍ਰਧਾਨ ਤੇ ਸੀਟੂ ਦੇ ਸੀਨੀਅਰ ਆਗੂ ਸਾਥੀ ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਫਿਰਕੂ ਫਾਸੀਵਾਦੀ ਤਾਕਤਾ ਨੂੰ ਦੇਸ ਦੀ ਸੱਤਾ ਤੋ ਲਾਭੇ ਕਰਨਾ ਤੇ ਭਾਰਤੀ ਸਮਾਜ ਵਿੱਚੋ ਨਿਖੇੜਣਾ ਹੀ ਅਜੌਕੇ ਸਮੇ ਵਿੱਚ ਭਗਤ ਸਿੰਘ ਨੂੰ ਸੱਚੀ ਸਰਧਾਜਲੀ ਹੋਵੇਗੀ ਕਿਉਕਿ ਕਿ ਮੋਦੀ ਦੀ ਅਗਵਾਈ ਹੇਠ ਦੇਸ ਦੀ ਸੱਤਾ ਤੇ ਕਾਬਜ ਫਿਰਕੂ ਫਾਸ਼ੀਵਾਦੀ ਤਾਕਤਾ ਦੇਸ ਦੀਆਂ ਲੋਕਤੰਤਰੀ ਸੰਸਥਾਵਾ ਤੇ ਭਾਈਚਾਰਕ ਸਦਭਾਵਨਾ ਨੂੰ ਘੁਣ ਵਾਂਗ ਖਾ ਰਹੀਆਂ ਹਨ ਤੇ ਦੇਸ ਨੂੰ ਘੋਖਲਾ ਬਣਾ ਰਹੀਆ ਹਨ।
ਉਨ੍ਹਾਂ ਕਿਹਾ ਕਿ ਸਮੇ ਦੇ ਹਾਕਮ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਦਲਦਲ ਵਿੱਚ ਧਕੇਲ ਕੇ ਦੇਸ ਨੂੰ ਕਮਜੋਰ ਕਰਨ ਤੇ ਤੁਲੇ ਹਨ , ਨੌਜਵਾਨ ਪੀੜ੍ਹੀ ਨੂੰ ਸਮੇ ਦੇ ਹਾਕਮਾ ਦੀ ਮਨਸਾ ਤੇ ਸੁਚੇਤ ਹੋ ਕੇ ਭਗਤ ਸਿੰਘ ਦੀ ਵਿਗਿਆਨਕ ਸਮਾਜਵਾਦੀ ਵਿਚਾਰਧਾਰਾ ਅਪਨਾ ਕੇ ਬਰਾਬਰੀ ਦਾ ਸਮਾਜ ਸਿਰਜਣ ਵੱਲ ਵਧਣਾ ਚਾਹੀਦਾ ਹੈ ਤੇ ਬੇਰੁਜਗਾਰੀ, ਨਸੇ ਤੇ ਗਰੀਬੀ ਨਾਮ ਦੀਆ ਬੀਮਾਰੀਆ ਦਾ ਕੋਹੜ ਵੱਡ ਦੇਣਾ ਚਾਹੀਦਾ ਹੈ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ, ਬਲਵਿੰਦਰ ਸਿੰਘ ਕੋਟ ਧਰਮੂ , ਰਾਮ ਸਿੰਘ ਖੋਖਰ, ਜੱਗਾ ਸਿੰਘ ਰਾਏਪੁਰ, ਦੇਸਰਾਜ ਸਿੰਘ ਕੋਟ ਧਰਮੂ , ਸੁਖਦੇਵ ਸਿੰਘ ਛਾਪਿਆਵਾਲੀ , ਜਲੋਰ ਸਿੰਘ ਕੋਟ ਧਰਮੂ ਤੇ ਜਰਨੈਲ ਸਿੰਘ ਹੀਰੇਵਾਲਾ ਆਦਿ ਆਗੂ ਵੀ ਹਾਜਰ ਸਨ।

Leave a Reply

Your email address will not be published. Required fields are marked *